ਚੰਡੀਗੜ੍ਹ, 08 ਨਵੰਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਰਾਹੀਂ ਅਤੇ ਪੁਲਿਸ ਆਧੁਨਿਕੀਕਰਣ ਲਈ ਸਮੂਚਿਤ ਫ਼ੰਡ ਉਪਲੱਬਧ ਕਰਾ ਕੇ ਹਰਿਆਣਾ ਪੁਲਿਸ ਦੀ ਦਿੱਖ ਤੇ ਕਾਰਜਕੁਸ਼ਲਤਾ ਵਿਚ ਹੋਰ ਸੁਧਾਰ ਕੀਤਾ ਜਾਵੇਗਾ। ਸੂਬੇ ਵਿਚ ਸੰਗਠਿਤ ਅਪਰਾਧ ਨੂੰ ਕਿਸੇ ਵੀ ਸੂਰਤ ਵਿਚ ਪੈਦਾ ਹੋਣ ਨਹੀਂ ਦਿੱਤਾ ਜਾਵੇਗਾ, ਇਹ ਉਨ੍ਹਾਂ ਦਾ ਵਾਅਦਾ ਅਤੇ ਇਰਾਦਾ ਹੈ।
ਮੁੱਖ ਮੰਤਰੀ ਅੱਜ ਪੰਚਕੂਲਾ ਦੇ ਸੈਕਟਰ-3 ਵਿਚ 2.26 ਏਕੜ ਖੇਤਰ ਵਿਚ ਹਰਿਆਣਾ ਪੁਲਿਸ ਤੇ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਲਗਭਗ 153 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਣਾਏ ਜਾਣ ਵਾਲੇ ਕੇਂਦਰੀ ਪੁਲਿਸ ਕੰਟਰੋਲ ਰੂਮ ਡਾਇਲ ਹਰਿਆਣਾ 100 ਪਰਿਯੋਜਨਾ ਦੇ ਭਵਨ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਮੌਜ਼ੂਦਾ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਸੰਬੋਧਿਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਖੇਤਰ ਵਿਚ ਸੰਗਠਿਤ ਅਪਰਾਧ ਨੂੰ ਕਿਸੇ ਵੀ ਸੂਰਤ ਵਿਚ ਨਾ ਪੈਦਾ ਹੋਣ ਦੇਣ। ਸਾਈਬਰ ਕ੍ਰਾਇਮ ਵੀ ਪੁਲਿਸ ਦੇ ਸਾਹਮਣੇ ਇਕ ਚੁਣੌਤੀ ਬਣ ਰਿਹਾ ਹੈ। ਉਨ੍ਹਾਂ ਨੇ ਇਸ ਸਾਲ ਜਨਤਕ ਸਥਾਨਾਂ ‘ਤੇ ਇਕ ਲੱਖ ਨਵੇਂ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਵੀ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੂਰੇ ਸੂਬੇ ਵਿਚ ਸੀ.ਸੀ.ਟੀ.ਵੀ. ਕੈਮਰੇ ਦੀ ਗਿਣਤੀ ਵੱਧ ਕੇ ਤਿੰਨ ਲੱਖ ਹੋ ਜਾਵੇਗੀ।
ਮੁੱਖ ਮੰਤਰੀ ਨੇ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਪੁਲਿਸ ਕਰਮਚਾਰੀਆਂ ਨੂੰ ਗਰਮ ਜੈਕੇਟ ਦੇ ਲਈ 1200 ਰੁਪਏ ਨਗਦ, ਤਨਖਾਹ ਦੇ ਨਾਲ-ਨਾਲ ਯਾਤਰਾ ਭੱਤਾ ਅਤੇ ਮੌਤ ਹੋ ਜਾਣ ‘ਤੇ ਪੁਸਿਲ ਕਰਮਚਾਰੀਆਂ ਦੇ ਬੱਚਿਆਂ ਨੂੰ ਡੀ.ਏ.ਵੀ. ਪੁਲਿਸ ਪਬਲਿਕ ਸਕੂਲ ਵਿਚ ਮੁਫ਼ਤ ਸਿਖਿਆ ਮਹੁੱਇਆ ਕਰਾਉਣ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਐਸ. ਪ੍ਰਸਾਦ ਦੇ ਡਾਇਲ ਹਰਿਆਣਾ 100 ਦਾ ਕੋਈ ਚੰਗਾ ਨਾਂਅ ਦੇਣ ਦੇ ਸੁਝਾਅ ‘ਤੇ ਉਨ੍ਹਾਂ ਨੇ ਸਾਰੇ ਮੌਜੂਦ ਅਧਿਕਾਰੀਆਂ ਤੋਂ ਨਾਂਅ ਲਈ ਸੁਝਾਅ ਮੰਗੇ ਅਤੇ ਚੋਣ ਕੀਤੇ ਗਏ ਸੁਝਾਅ ਨੂੰ 5100 ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਸਮੇਂ ਦੇ ਨਾਲ ਲੋਕਾਂ ਵਿਚ ਪੁਲਿਸ ਦੇ ਲਈ ਧਾਰਣਾ ਬਦਲੀ ਹੈ। ਪੁਲਿਸ ਨੂੰ ਜਨਤਾ ਦੇ ਨਾਲ ਪੁਲਿਸ ਦੋਸਤਾਨਾ ਵਿਹਾਰ ਕਰਨਾ ਚਾਹੀਦਾ ਹੈ, ਇਸ ਦੇ ਲਈ ਪਾਇਲਟ ਪਰਿਯੋਜਨਾ ਦੇ ਆਧਾਰ ‘ਤੇ ਕਰਨਾਲ ਤੇ ਰੋਹਤਕ ਵਿਚ ਮਿੱਤਰ ਰੂਮ ਖੋਲੇ ਜਾ ਰਹੇ ਹਨ ਅਤੇ ਬਾਕੀ ਹੋਰ ਜਿਲਿਆ ਵਿਚ ਜਲਦੀ ਹੀ ਪੁਲਿਸ ਮਿੱਤਰ ਰੂਮ ਖੋਲੇ ਜਾਣਗੇ ਜਿੱਥੇ ਪੁਲਿਸ ਕਰਮਚਾਰੀ ਵੀ ਸਾਧਾਰਣ ਕਪੜਿਆਂ ਵਿਚ ਡਿਊਟੀ ‘ਤੇ ਰਹਿਣਗੇ।
ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਚੁਸਤ-ਦਰੁਸਤ ਬਣਾਇਆ ਜਾਣਾ ਹੈ। ਹੁਣ ਪਾਰਦਰਸ਼ੀ ਭਰਤੀ ਪ੍ਰਕਿਰਿਆ ਰਾਹੀਂ ਲਗਭਗ 6100 ਪੁਲਿਸ ਕਰਮਚਾਰੀਆਂ ਦੀ ਭਰਤੀ ਨਾਲ ਸੂਬੇ ਦੇ ਲੋਕਾਂ ਵਿਚ ਇਕ ਚੰਗਾ ਸੰਦੇਸ਼ ਗਿਆ ਹੈ ਅਤੇ ਲੋਕ ਖੁੱਲੇ ਮਨ ਨਾਲ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕਿਸੇ ਦੇ ਕੋਲ ਨਾ ਤਾਂ ਪੈਸੇ ਲੈ ਜਾਣੇ ਪਏ ਅਤੇ ਨਾ ਹੀ ਰਾਜਨੀਤਿਕ ਨੁਮਾਇੰਦਿਆਂ ਦੇ ਕੋਲ ਜਾਣਾ ਪਇਆ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ 4500 ਸਿਪਾਹੀਆਂ, 1092 ਮਹਿਲਾ ਪੁਲਿਸ ਕਰਮਚਾਰੀਆਂ ਅਤੇ ਪੁਰਸ਼ ਤੇ ਮਹਿਲਾ ਡਿਪਟੀ ਇੰਸਪੈਕਟਰ ਤੇ ਡਿਪਟੀ ਸੁਪਰਡੰਟਾਂ ਦੀ ਖਾਲੀ ਆਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਦੀ ਭਰਤੀ ਫ਼ੀਸਦੀ 8 ਫ਼ੀਸਦੀ ਹੈ, ਜਿਸ ਨੂੰ ਇਸ ਸਾਲ ਵੱਧ ਕੇ 10 ਫ਼ੀਸਦੀ ਕੀਤਾ ਜਾਵੇਗਾ। ਅਸੀਂ ਇੰਨ੍ਹਾਂ ਆਂਕੜਿਆਂ ਨੂੰ 33 ਫ਼ੀਸਦੀ ਤਕ ਲੈ ਕੇ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਡਾਇਲ ਹਰਿਆਣਾ 100 ਪਰਿਯੋਜਨਾ ‘ਤੇ 31 ਕਰੋੜ ਰੁਪਏ ਦੇ ਭਵਨ ਨਿਰਮਾਣ ਲਾਗਤ ਸਮੇਤ ਕੁੱਲ 153 ਕਰੋੜ ਰੁਪਏ ਖਰਚ ਹੋਣਗੇ। ਸਾਈਬਰ ਉਪਕਰਣਾਂ ਦੇ ਇਲਾਵਾ 600 ਨਵੇਂ ਵਾਹਨ ਇਸ ਪ੍ਰੋਜੈਕਟ ਦੇ ਲਈ ਖਰੀਦੇ ਜਾਣਗੇ ਅਤੇ ਹਰੇਕ 10-15 ਕਿਲੋਮੀਟਰ ਦੀ ਦੂਰੀ ‘ਤੇ ਇਹ ਵਾਹਨ ਤੈਨਾਤ ਰਹਿਣਗੇ ਅਤੇ ਕਾਲ ਮਿਲਨ ‘ਤੇ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਜਾਣਗੇ।
ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਐਸ. ਪ੍ਰਸਾਦ ਨੇ ਕਿਹਾ ਕਿ ਹਰਿਆਣਾ ਪੁਲਿਸ ਦੇ ਇਤਿਹਾਸ ਵਿਚ ਅੱਜ ਦਾ ਦਿਨ ਮਹਤੱਵਪੂਰਨ ਹੀ ਨਹੀਂ ਸਗੋਂ ਇਤਿਹਾਸਿਕ ਵੀ ਹੈ। ਉਨ੍ਹਾਂ ਨੇ 153 ਕਰੋੜ ਰੁਪਏ ਦੀ ਪੁਲਿਸ ਵਿਭਾਗ ਦੇ ਲਈ ਸਿਰਫ਼ 6 ਮਹੀਨੇ ਵਿਚ ਸਾਰੀ ਰਸਮੀ ਕਾਰਵਾਈਆਂ ਮੰਜੂਰ ਕਰਨ ਲਈ ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਭਰੋਸਾ ਵੀ ਦਿੱਤਾ ਕਿ ਅਗਲੇ ਹਰਿਆਣਾ ਦਿਵਸ 1 ਨਵੰਬਰ, 2018 ਤਕ ਇਸ ਭਵਨ ਦਾ ਨਿਰਮਾਣ ਪੂਰਾ ਕਰ ਲਿਆ ਜਾਵੇਗਾ ਅਤੇ ਖੁਦ ਮੁੱਖ ਮੰਤਰੀ ਵੱਲੋਂ ਇਸ ਦਾ ਉਦਘਾਟਨ ਕਰਾਇਆ ਜਾਵੇਗਾ।
ਪੁਲਿਸ ਡਾਇਰੈਕਟਰ ਜਨਰਲ ਬੀ.ਐਸ. ਸੰਧੂ ਨੇ ਕਿਹਾ ਕਿ ਜੋ ਵੀ ਪੁਲਿਸ ਵਿਭਾਗ ਦੇ ਪ੍ਰਸਤਾਵ ਮੁੱਖ ਮੰਤਰੀ ਕੋਲ ਲਿਆਏ ਜਾਂਦੇ ਹਨ ਤਾਂ ਮੁੱਖ ਮੰਤਰੀ ਬੇਝਿਝਕ ਉਨ੍ਹਾਂ ਪ੍ਰਸਤਾਵਾਂ ਨੁੰ ਮੰਜੂਰ ਕਰ ਦਿੰਦੇ ਹਨ। ਡਾਇਲ ਹਰਿਆਣਾ 100 ਵੀ ਉਸੀ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਸੂਬੇ ਵਾਸੀਆਂ ਦੀ ਸੇਫ਼ਟੀ ਤੇ ਸੁਰੱਖਿਆ ਲਈ ਵਚਨਬੱਧ ਹੈ।
ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਡਾਇਰੈਕਟਰ ਪਰਮਿੰਦਰ ਰਾਏ ਨੇ ਨਿਗਮ ਦੀ ਗਤੀਵਿਧੀਆਂ ‘ਤੇ ਚਾਨ੍ਹਣਾ ਪਾਇਆ ਅਤੇ ਕਿਹਾ ਕਿ ਨਿਗਮ ਵੱਲਂੋ 10 ਹਜਾਰ ਤਂੋਂ ਵੱਧ ਮਕਾਨ, 115 ਪੁਲਿਸ ਸਟੇਸ਼ਨ, 14 ਪੁਲਿਸ ਚੁੰਗੀਆਂ, 11 ਪੁਲਿਸ ਲਾਈਨ, ਭੌ²ਡਸੀ-ਸੁਨਾਰਿਆ ਪੁਲਿਸ ਟ੍ਰੇਨਿੰਗ ਸੈ²ਟਰ ਅਤੇ 4 ਆਧੁਨਿਕ ਪੁਲਿਸ ਜੇਲਾਂ ਦਾ ਨਿਰਮਾਣ ਕਰਾਇਆ ਜਾ ਚੁਕਿਆ ਹੈ। ਨਿਗਮ ਦੇ ਕੰਮ ਨੂੰ ਦੇਖਦੇ ਹੋਏ ਹੋਰ ਵਿਭਾਗ ਵੀ ਆਪਣੇ ਭਵਨਾਂ ਦੇ ਕੰਮ ਨਿਗਮ ਤੋਂ ਕਰਾਉਣ ਨੂੰ ਪਹਿਲ ਦੇ ਰਹੇ ਹਨ।
ਇਸ ਮੌਕੇ ‘ਤੇ ਸਾਂਸਦ ਰਤਨ ਲਾਲ ਕਟਾਰਿਆ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਕਰਣਦੇਵ ਕੰਬੋਝ, ਵਿਧਾਇਕ ਅਤੇ ਰਾਜ ਮੁੱਖ ਸਚੇਤਕ ਗਿਆਨ ਚੰਦ ਗੁਪਤਾ, ਕਾਲਕਾ ਦੀ ਵਿਧਾਇਕ ਲਤਿਕਾ ਸ਼ਰਮਾ ਤੋ ਇਲਾਵਾ ਸਾਰੇ ਰੇ²ਜ ਕਮਿਸ਼ਨਰ, ਜਿਲਾ ਪੁਲਿਸ ਸੁਪਰਡੰਟ ਤੇ ਪੁਲਿਸ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।