ਹਰਿਆਣਾ ਨੇ ਪੰਜਾਬ ਦੇ ਨਾਲ ਲੱਗਦੇ ਸਾਰੇ ਬਾਰਡਰ ਖੋਲ੍ਹੇ
ਯੂਪੀ ਨੇ ਵੀ ਕਿਸਾਨਾਂ ਨੂੰ ਦਿੱਤੀ ਖੁੱਲ

ਦਿੱਲੀ, 27 ਨਵੰਬਰ( ਵਿਸ਼ਵ ਵਾਰਤਾ)- ਹਰਿਆਣਾ ਸਰਕਾਰ ਨੇ ਪੰਜਾਬ ਦੇ ਨਾਲ ਲੱਗਦੇ ਸਾਰੇ ਬਾਰਡਰ ਖੋਲ ਦਿੱਤੇ ਹਨ। ਕਿਸਾਨਾਂ ਦੇ ਅੰਦੋਲਨ ਦੇ ਕਾਰਨ ਬਾਰਡਰ ਸੀਲ ਕਰ ਦਿੱਤੇ ਸਨ। ਕਿਸਾਨਾਂ ਨੂੰ ਯੂਪੀ ਦੇ ਬਾਰਡਰ ਤੋਂ ਦਿੱਲੀ ਆਉਣ ਦੀ ਇਜ਼ਾਜਤ ਮਿਲ ਗਈ ਹੈ। ਯੂਪੀ ਪੁਲਿਸ ਵੱਲੋਂ ਇਹ ਆਗਿਆ ਦਿੱਤੀ ਗਈ ਹੈ। ਕਿਸਾਨ ਯੂਪੀ ਦੇ ਰਾਸਤੇ ਦਿੱਲੀ ਵਿੱਚ ਆਉਣਾ ਚਾਹੁੰਦੇ ਹਨ । ਉਹ ਦੌਲਾਪੁਰ ਆਗਰਾ ਬਾਰਡਰ ਉਤੇ ਜੁਟੇ ਹੋਏ ਹਨ।




















