ਹਰਿਆਣਾ ਦੀ ਭਾਜਪਾ ਆਗੂ ਸੋਨਾਲੀ ਫੋਗਾਟ ਦਾ ਦਿਹਾਂਤ
ਚੰਡੀਗੜ੍ਹ,23ਅਗਸਤ(ਵਿਸ਼ਵ ਵਾਰਤਾ)- ਹਰਿਆਣਾ ਭਾਜਪਾ ਆਗੂ ਸੋਨਾਲੀ ਫੋਗਾਟ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ 42 ਸਾਲਾਂ ਦੀ ਸੀ। ਉਹ ਆਪਣੇ ਸਟਾਫ ਨਾਲ ਗੋਆ ਗਈ ਸੀ, ਜਿੱਥੇ ਸੋਮਵਾਰ ਦੇਰ ਰਾਤ ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਜਿਸ ਤੋਂ ਬਅਦ ਅੱਜ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ । ਜਿਕਰਯੋਗ ਹੈ ਕਿ ਸੋਲਾਨੀ ਫੋਗਾਟ ਟਿਕ-ਟੌਕ ਸਟਾਰ ਅਤੇ ਬਿੱਗ ਬੌਸ-14 ਦੀ ਪ੍ਰਤੀਯੋਗੀ ਬਣਨ ਤੋਂ ਬਾਅਦ ਪ੍ਰਸਿੱਧ ਹੋ ਗਈ। ਸੋਨਾਲੀ ਦੀ ਇੱਕ ਬੇਟੀ ਹੈ ਅਤੇ ਉਸਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ।ਇਸ ਦੇ ਨਾਲ ਹੀ ਦੱਸ ਦਈਏ ਕਿ ਸੋਨਾਲੀ ਫੋਗਾਟ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਆਦਮਪੁਰ ਤੋਂ ਕੁਲਦੀਪ ਬਿਸ਼ਨੋਈ ਵਿਰੁੱਧ ਚੋਣ ਲੜੀ ਸੀ।