ਚੰਡੀਗੜ੍ਹ, ਦਸੰਬਰ ਹਰਿਆਣਾ ਦੀ ਜੇਲ੍ਹਾਂ ਵਿਚ 74 ਵਲੰਟਿਅਰ ਜੇਲ ਵਾਰਡਨ ਨਿਯੁਕਤ ਕੀਤੇ ਜਾਣਗੇ ਅਤੇ ਇੰਨ੍ਹਾਂ ਵਾਰਡਨਾਂ ਦੀ ਆਸਾਮੀ ‘ਤੇ ਸਾਬਕਾ ਸੈਨਿਕਾਂ, ਕੇਂਦਰੀ ਹਥਿਆਰਬਾਦ ਪੁਲਿਸ ਫੋਰਸ ਦੇ ਜਵਾਨਾਂ ਨੂੰ ਇਕ ਸਾਲ ਦੀ ਰੈਗੂਲਰ ਸਮੇਂ ਲਈ ਠੇਕਾ ਆਧਾਰ ‘ਤੇ ਰੱਖਿਆ ਜਾਵੇਗਾ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਜੇਲ੍ਹ ਡਾਇਰੈਕਟਰ ਜਰਨਲ ਦਫਤਰ ਦੇ ਬੁਲਾਰੇ ਨੇ ਦਸਿਆ ਕਿ ਭਾਰਤੀ ਸੈਨਾ ਦੇ ਸਾਬਕਾ ਸੈਨਿਕਾਂ, ਕੇਂਦਰੀ ਹਥਿਆਰਬੰਦ ਪੁਲਿਸ ਫੋਰਸ, ਜਿੰਨ੍ਹਾਂ ਦੀ ਉਮਰ 25 ਤੋਂ 50 ਸਾਲ ਵਿਚਕਾਰ ਹੋਵੇ। ਇਸ ਤਰ੍ਹਾਂ ਵਲੰਟਿਅਰ ਜੇਲ ਵਾਰਡਰ ਠੇਕਾ ਆਧਾਰ ‘ਤੇ ਸਿਰਫ ਇਕ ਸਾਲ ਦੇ ਸਮੇਂ ਲਈ 14,000 ਰੁਪਏ ਮਹੀਨਾ ਮਾਣਭੱਤਾ ‘ਤੇ ਰੱਖੇ ਜਾਣਗੇ। ਵਲੰਟਿਆਰ ਜੇਲ ਵਾਰਡਨ ਦੀ ਭਰਤੀ ਸਮੇਂ ਦੋ ਜੋੜੀ ਵਰਦੀ, ਇਕ ਜੋੜਾ ਜੁਤੇ ਅਤੇ ਹੋਰ ਲੋਂੜੀਦੀ ਵਸਤਾਂ ਲਈ 3000 ਰੁਪਏ ਸਿਰਫ ਇਕ ਵਾਰ ਦਿੱਤੇ ਜਾਣਗੇ। ਵਲੰਟਿਆਰ ਜੇਲ ਵਾਰਡਨ ਨੂੰ ਅਚਨਚੇਤ ਛੁੱਟੀ, ਜੋ ਹਰਿਆਣਾ ਜੇਲ ਵਿਭਾਗ ਦੇ ਜੇਲ ਵਾਰਡਨ ਲਈ ਲਾਗੂ ਹੈ, ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਵਲੰਟਿਅਰ ਜੇਲ ਵਾਰਡਨ ਐਕਸ ਗ੍ਰੈਸਿਆ ਰਕਮ ਲਈ ਪਾਤਰ ਹੋਵੇਗਾ, ਜਿਸ ਵਿਚ ਡਿਊਟੀ ਦੌਰਾਨ ਮੌਤ ਹੋਣ ‘ਤੇ 10 ਲੱਖ ਰੁਪਏ, ਸਥਾਈ ਅਪੰਗਤਾ ‘ਤੇ ਇਕ ਲੱਖ ਰੁਪਏ ਤੋਂ 3 ਲੱਖ ਰੁਪਏ ਅਤੇ ਗੰਭੀਰ ਚੋਟ ‘ਤੇ ਇਕ ਲੱਖ ਰੁਪਏ ਤਕ ਹੋਵੇਗੀ। ਉਨ੍ਹਾਂ ਕਿਹਾ ਿਕ ਵਲੰਟਿਅਰ ਜੇਲ ਵਾਰਡਨਾਂ ਦੀ ਭਰਤੀ ਦੇ ਸਮੇਂ ਕੋਈ ਲਿਖਤੀ ਪ੍ਰੀਖੀਆ ਅਤੇ ਸਰੀਰਕ ਮਾਪ ਤੋਲ ਦਾ ਆਯੋਜਨ ਨਹੀਂ ਕੀਤਾ ਜਾਵੇਗਾ।
ਇਗਨੂੰ ਵਿਚ ਜੁਲਾਈ 2024 ਸੈਸ਼ਨ ਲਈ ਦਾਖਲਾ ਸ਼ੁਰੂ
ਇਗਨੂੰ ਵਿਚ ਜੁਲਾਈ 2024 ਸੈਸ਼ਨ ਲਈ ਦਾਖਲਾ ਸ਼ੁਰੂ ਚੰਡੀਗੜ੍ਹ, 16 ਮਈ(ਵਿਸ਼ਵ ਵਾਰਤਾ)-- ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂੰ) ਵੱਲੋਂ ਜੁਲਾਈ,...