ਚੰਡੀਗੜ੍ਹ, 4 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਡਿਪਟੀ ਕਮਿਸ਼ਨਰਾਂ ਨੂੰ ਨਿੱਜੀ ਤੌਰ ‘ਤੇ ਇਹ ਯਕੀਨੀ ਕਰਨ ਦੇ ਆਦੇਸ਼ ਦਿੱਤੇ ਹਨ ਕਿ ਸੂਬੇ ਵਿਚ ਚਲ ਰਹੀ ਸ਼ੀਤ ਲਹਿਰ ਦੇ ਮੱਦੇਨਜ਼ਰ ਕੋਈ ਵੀ ਵਿਅਕਤੀ ਚਾਹੇ ਉਹ ਬੇਘਰ ਹੋਵੇ ਜਾਂ ਕੋਈ ਹੋਰ ਵਿਅਕਤੀ ਹੋਵੇ, ਖੁਲ੍ਹੇ ਵਿਚ ਜਾਂ ਸੜਕਾਂ ‘ਤੇ ਨਾ ਸੋਏ। ਸਾਰੇ ਡਿਪਟੀ ਕਮਿਸ਼ਨਰ ਇਹ ਯਕੀਨੀ ਕਰਨਗੇ ਕਿ ਸੀਨੀਅਰ ਅਧਿਕਾਰੀਆਂ ਵੱਲੋਂ ਤੁਰੰਤ ਪ੍ਰਭਾਵ ਨਾਲ ਰਾਤ ਦੌਰਾਨ ਆਪਣੇ-ਆਪਣੇ ਜਿਲ੍ਹਿਆਂ ਵਿਚ ਸੜਕਾਂ ਅਤੇ ਖੁਲ੍ਹੇ ਖੇਤਰਾਂ ਦਾ ਬਾਕੀਰੀ ਨਾਲ ਜਾਂਚ ਕਰਨ। ਉਨ੍ਹਾਂ ਕਿਹਾ ਕਿ ਜਾਂਚ ਕਰਨ ਵਾਲੇ ਅਧਿਕਾਰੀਆਂ ਕੋਲ ਯੋਗ ਗਿਣਤੀ ਵਿਚ ਕੱਬਲ ਹੋਣਾ ਚਾਹੀਦਾ ਹੈ ਤਾਂ ਜੋ ਅਜਿਹੇ ਵਿਅਕਤੀਆਂ ਨੂੰ ਨੇੜੇ ਨਾਇਟ ਸ਼ੈਲਟਰ ਵਿਚ ਸ਼ਿਫਟ ਕਰਦੇ ਸਮੇਂ ਉਨ੍ਹਾਂ ਦਾ ਸ਼ੀਤ ਲਹਿਰ ਤੋਂ ਬਚਾਓ ਯਕੀਨੀ ਕੀਤਾ ਜਾ ਸਕੇ।
ਸ੍ਰੀ ਮਨੋਹਰ ਲਾਲ ਨੇ ਉਨ੍ਹਾਂ ਨੂੰ ਇਹ ਯਕੀਨੀ ਕਰਨ ਦੇ ਵੀ ਆਦੇਸ਼ ਦਿੱਤੇ ਕਿ ਸਾਰੇ ਨਾਈਟ ਸ਼ੈਲਟਰ ਸਹੀ ਸਥਿਤੀ ਵਿਚ ਹੋਣ। ਇਸ ਤੋਂ ਇਲਾਵਾ, ਇੰਨ੍ਹਾ ਕਦਮਾਂ ਦੀ ਸੂਚਨਾ ਲੋਕਲ ਵਿਧਾਇਕਾਂ ਅਤੇ ਮੰਤਰੀਆਂ ਨੂੰ ਦਿੱਤੇ ਜਾਵੇ ਅਤੇ ਉਨ੍ਹਾਂ ਦਾ ਮਾਰਗਦਰਸ਼ਨ, ਮਦਦ ਅਤੇ ਹਿੱਸੇਦਾਰੀ ਲਈ ਜਾਵੇ।
ਲੋਕ ਸਭਾ ਚੋਣਾਂ 2024 – ਚੰਡੀਗੜ੍ਹ ‘ਚ ਨਾਮਜ਼ਦਗੀ ਪ੍ਰਕਿਰਿਆ ਅੱਜ ਤੋਂ ਸ਼ੁਰੂ
ਲੋਕ ਸਭਾ ਚੋਣਾਂ 2024 - ਚੰਡੀਗੜ੍ਹ 'ਚ ਨਾਮਜ਼ਦਗੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਚੰਡੀਗੜ੍ਹ, 7 ਮਈ (ਵਿਸ਼ਵ ਵਾਰਤਾ)- ਚੰਡੀਗੜ੍ਹ ਵਿੱਚ ਲੋਕ...