ਚੰਡੀਗੜ, 11 ਜੁਲਾਈ (ਵਿਸ਼ਵ ਵਾਰਤਾ) – ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਹਰਮਨਪ੍ਰੀਤ ਕੋਰ ਨੂੰ ਉਸ ਦੀ ਵਿਵਾਦਿਤ ਗ੍ਰੈਜੁਏਸ਼ਨ ਡਿਗਰੀ ਕਾਰਨ ਉਸ ਦੇ ਮੋਜੂਦਾ ਡੀ.ਐਸ.ਪੀ ਦੇ ਪਦ ਤੋਂ ਡਿਮੋਟ ਕਰਕੇ ਕਾਂਸਟੇਬਲ ਨਾ ਬਣਾਇਆ ਜਾਵੇ। ਖਹਿਰਾ ਨੇ ਕਿਹਾ ਕਿ ਇਹ ਇੱਕ ਲੜਕੀ ਦੇ ਅਪਮਾਨ ਵਾਲੀ ਗੱਲ ਹੈ ਜਿਸਨੇ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਅਗਵਾਈ ਕਰਕੇ ਪੰਜਾਬ ਅਤੇ ਭਾਰਤ ਦਾ ਮਾਨ ਵਧਾਇਆ ਹੈ। ਖਹਿਰਾ ਨੇ ਕਿਹਾ ਕਿ ਕ੍ਰਿਕਟ ਦੇ ਅੰਤਰਰਾਸ਼ਟਰੀ ਖੇਤਰ ਵਿੱਚ ਉਸ ਦੀਆਂ ਆਲਾ ਪ੍ਰਾਪਤੀਆਂ ਨੂੰ ਉਸ ਵੇਲੇ ਅਣਗੋਲਿਆਂ ਕਰਨ ਵਾਲੀ ਗੱਲ ਹੈ ਜਦ ਮੋਜੂਦਾ ਡਰੱਗ ਦੇ ਕੋਹੜ ਕਾਰਨ ਪੰਜਾਬ ਦੇ ਨੋਜਵਾਨਾਂ ਦੀ ਅੱਗੇ ਵੱਧਣ ਵਾਲੀ ਗਿਣਤੀ ਬਹੁਤ ਘੱਟ ਹੈ।
ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕਿਹਾ ਕਿ ਜਦ ਤੱਕ ਹਰਮਨਪ੍ਰੀਤ ਕੋਰ ਆਪਣੀ ਡਿਗਰੀ ਪੂਰੀ ਨਹੀਂ ਕਰ ਲੈਂਦੀ ਉਸ ਨੂੰ ਪ੍ਰੋਵੀਜਨਲ ਡੀ.ਐਸ.ਪੀ ਵਜੋਂ ਰੱਖਿਆ ਜਾਣਾ ਚਾਹੀਦਾ ਹੈ। ਖਹਿਰਾ ਨੇ ਕਿਹਾ ਕਿ ਜੇਕਰ ਸਰਕਾਰ ਸ. ਬੇਅੰਤ ਸਿੰਘ ਦੇ ਪੋਤਰੇ ਗੁਰਇਕਬਾਲ ਸਿੰਘ ਨੂੰ ਉਸ ਦੀ ਤਾਮਿਲਨਾਡੂ ਵਾਲੀ ਵਿਵਾਦਿਤ ਡਿਗਰੀ ਦੇ ਬਾਵਜੂਦ ਡੀ.ਐਸ.ਪੀ ਨਿਯੁਕਤ ਕਰ ਸਕਦੀ ਹੈ ਤਾਂ ਸਰਕਾਰ ਨੂੰ ਖੇਡ ਦੇ ਖੇਤਰ ਵਿੱਚ ਹਰਮਨਪ੍ਰੀਤ ਕੋਰ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਮੱਦੇਨਜਰ ਉਸ ਪ੍ਰਤੀ ਵੀ ਨਿਯਮਾਂ ਵਿੱਚ ਢਿੱਲ ਦੇਣੀ ਚਾਹੀਦੀ ਹੈ।
ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਦਿਵਾਇਆ ਕਿ ਜੇਕਰ ਉਹ ਕੈਬਿਨਟ ਫੈਸਲਿਆਂ ਰਾਹੀਂ ਪਹਿਲਾਂ ਸ਼੍ਰੀਮਤੀ ਰਜਿੰਦਰ ਕੋਰ ਭੱਠਲ ਦੇ ੮੪ ਲੱਖ ਰੁਪਏ ਦੇ ਜੁਰਮਾਨੇ ਨੂੰ ਮੁਆਫ ਕਰ ਸਕਦੇ ਹਨ ਅਤੇ ਫਿਰ ਸਿਰਫ ਸੈਕਟਰ ੨ ਚੰਡੀਗੜ ਵਿਚਲੀ ਉਹਨਾਂ ਦੀ ਸਰਕਾਰੀ ਕੋਠੀ ਨੂੰ ਅਲਾਟ ਕਰਨ ਲਈ ਉਹਨਾਂ ਨੂੰ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਨਿਯੁਕਤ ਕਰ ਸਕਦੇ ਹਨ ਤਾਂ ਉਹ ਹਰਮਨਪ੍ਰੀਤ ਕੋਰ ਵਰਗੇ ਅੰਤਰਰਾਸ਼ਟਰੀ ਖਿਡਾਰੀਆਂ ਲਈ ਨਿਯਮਾਂ ਵਿੱਚ ਢਿੱਲ ਕਿਉਂ ਨਹੀਂ ਦੇ ਸਕਦੇ ਜਿਹਨਾਂ ਨੇ ਕਿ ਆਪਣੀਆਂ ਪ੍ਰਾਪਤੀਆਂ ਲਈ ਸਖਤ ਮਿਹਨਤ ਕੀਤੀ ਹੈ।
ਖਹਿਰਾ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਹੋਰਨਾਂ ਫੈਸਲਿਆਂ ਵਾਂਗ ਕੈਬਿਨਟ ਕੋਲੋਂ ਨਿਯਮਾਂ ਵਿੱਚ ਢਿੱਲ ਦੇ ਹਰਮਨਪਰੀਤ ਕੋਰ ਨੂੰ ਪ੍ਰੋਵੀਜਨ ਡੀ.ਐਸ.ਪੀ ਵਜੋਂ ਤਾਇਨਾਤ ਰਹਿਣ ਦੇਣਗੇ । ਖਹਿਰਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਹਰਮਨਪ੍ਰੀਤ ਕੋਰ ਦੇ ਸਨਮਾਨ ਦੀ ਰਾਖੀ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਬਣਨ ਦੇ ਚਾਹਵਾਨ ਨੋਜਵਾਨਾਂ ਨੂੰ ਮਾਯੂਸ ਕਰਨਗੇ । ਖਹਿਰਾ ਨੇ ਕਿਹਾ ਕਿ ਨੋਜਵਾਨਾਂ ਦਾ ਮੋਜੂਦਾ ਰੁਝਾਨ ਹਰਮਨਪ੍ਰੀਤ ਕੋਰ ਵਾਂਗ ਉਪਲਬਧੀਆਂ ਵੱਲ ਨਾ ਹੋ ਕੇ ਨਸ਼ਿਆਂ ਵੱਲ ਹੈ ਇਸ ਲਈ ਉਸ ਨੂੰ ਡਿਮੋਟ ਕਰਕੇ ਸਰਕਾਰ ਨੋਜਵਾਨਾਂ ਵਿੱਚ ਹੋਰ ਨਿਰਾਸ਼ਾ ਹੀ ਫੈਲਾਏਗੀ ਅਤੇ ਉਹਨਾਂ ਨੂੰ ਨਸ਼ਿਆਂ ਦੇ ਜਾਲ ਵਿੱਚ ਧਕੇਲੇਗੀ।
ਖਰੜ ਦੇ ਨੌਜਵਾਨ ਦੀ ਅਮਰੀਕਾ ਵਿੱਚ ਮੌਤ
ਮੋਹਾਲੀ 5 ਮਈ (ਸਤੀਸ਼ ਕੁਮਾਰ ਪੁੱਪੀ))-ਖਰੜ ਦੇ ਰਹਿਣ ਵਾਲੇ ਨੌਜਵਾਨ ਦੀ ਅਮਰੀਕਾ ਵਿੱਚ ਹਾਰਟ ਅਟੈਕ ਨਾਲ ਮੌਤ ਦੀ ਦੁੱਖ ਭਰੀ...