ਹਰਦੀਪ ਪੁਰੀ, ਮਨਸੁਖ ਮਾਂਡਵੀਆ, ਕਿਰਨ ਰਿਜਿਜੂ ਅਤੇ ਗਜੇਂਦਰ ਸਿੰਘ ਸ਼ੇਖਾਵਤ ਨੇ ਚੁੱਕੀ ਸੋਹੁੰ
ਚੰਡੀਗੜ੍ਹ ,9 ਜੂਨ (ਵਿਸ਼ਵ ਵਾਰਤਾ): ਹਰਦੀਪ ਪੁਰੀ ਨੇ ਕੈਬਨਿਟ ਮੰਤਰੀ ਵੱਜੋਂ ਸੋਹੁੰ ਚੁੱਕੀ ਹੈ। ਪੁਰੀ ਪਿਛਲੀ ਸਰਕਾਰ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ ਸਨ। ਰਾਜ ਸਭਾ ਮੈਂਬਰ ਪੁਰੀ ਕੇਂਦਰ ਸਰਕਾਰ ਵਿੱਚ ਸੰਯੁਕਤ ਸਕੱਤਰ ਵੀ ਰਹਿ ਚੁੱਕੇ ਹਨ। ਮਨਸੁਖ ਮਾਂਡਵੀਆ ਨੇ ਵੀ ਕੈਬਨਿਟ ਮੰਤਰੀ ਵੱਜੋਂ ਸੋਹੁੰ ਚੁੱਕੀ ਹੈ। ਮਨਸੁਖ ਮਾਂਡਵੀਆ ਪੋਰਬੰਦਰ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਕਿਰਨ ਰਿਜਿਜੂ ਵੀ ਇਕ ਵਾਰ ਫਿਰ ਕੈਬਨਿਟ ਮੰਤਰੀ ਦੇ ਤੌਰ ‘ਤੇ ਸੋਹੁੰ ਚੁੱਕਦੇ ਹੋਏ ਨਜ਼ਰ ਆਏ ਹਨ। ਰਿਜਿਜੂ ਅਰੁਣਾਚਲ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਮੋਦੀ ਨੂੰ 2014 ਅਤੇ 2019 ਵਿੱਚ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੀ। ਗਜੇਂਦਰ ਸਿੰਘ ਸ਼ੇਖਾਵਤ ਨੇ ਵੀ ਮੋਦੀ ਸਰਕਾਰ ‘ਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।

ਉਹ ਜੋਧਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਪ੍ਰਧਾਨ ਮੰਤਰੀ ਮੋਦੀ ਦੀ ਨਵੀਂ ਟੀਮ ਵਿੱਚ 30 ਕੈਬਨਿਟ ਮੰਤਰੀ, 5 ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਅਤੇ 36 ਰਾਜ ਮੰਤਰੀ ਸ਼ਾਮਲ ਹਨ। ਭਾਰਤ ਦੇ 24 ਰਾਜਾਂ ਦੇ ਨਾਲ-ਨਾਲ ਸਾਰੇ ਖੇਤਰਾਂ ਨੂੰ ਮੰਤਰੀ ਮੰਡਲ ਵਿੱਚ ਨੁਮਾਇੰਦਗੀ ਦਿੱਤੀ ਗਈ ਹੈ। ਸਾਰੇ ਸਮਾਜਿਕ ਸਮੂਹਾਂ ਦੀ ਲੀਡਰਸ਼ਿਪ – 27 ਓਬੀਸੀ, 10 ਐਸਸੀ, 5 ਐਸਟੀ, 5 ਘੱਟ ਗਿਣਤੀਆਂ – ਸਮੇਤ ਰਿਕਾਰਡ 18 ਸੀਨੀਅਰ ਮੰਤਰੀ ਮੰਤਰਾਲਿਆਂ ਦੀ ਅਗਵਾਈ ਕਰ ਰਹੇ ਹਨ।






















