ਮੋਹਾਲੀ, 14 ਅਪ੍ਰੈਲ (ਵਿਸ਼ਵ ਵਾਰਤਾ) – ਪੰਜਾਬੀ ਗਾਇਕ ਪਰਮੀਸ਼ ਵਰਮਾ, ਜਿਨ੍ਹਾਂ ਉਤੇ ਬੀਤੀ ਰਾਤ ਹਮਲਾ ਕੀਤਾ ਗਿਆ ਸੀ, ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ| ਇਸ ਦੌਰਾਨ ਪਰਮੀਸ਼ ਨੇ ਫੇਸਬੁੱਕ ਉਤੇ ਲਿਖਿਆ ਹੈ ਕਿ ਬਾਬੇ ਨਾਨਕ ਦੀ ਮਿਹਰ ਨਾਲ ਮੈਂ ਠੀਕ ਹਾਂ| ਸਾਰੇ ਫੇਨਜ਼ ਦੀਆਂ ਦੁਆਵਾਂ ਨਾਲ ਨੇ, ਮੇਰੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ| ਜਿਵੇਂ ਮੇਰੀ ਮਾਂ ਅੱਜ ਰੋਈ ਹੈ, ਪੰਜਾਬ ਦੇ ਕਿਸੇ ਪੁੱਤ ਦੀ ਮਾਂ ਕਦੇ ਨਾ ਰੋਵੇ|
ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਉਤੇ ਬੀਤੀ ਰਾਤ ਮੋਹਾਲੀ ਵਿਖੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਸੀ| ਇਸ ਹਮਲੇ ਦੀ ਜਿੰਮੇਵਾਰੀ ਗੈਂਗਸਰ ਦਿਲਪ੍ਰੀਤ ਵਲੋਂ ਸੋਸ਼ਲ ਮੀਡੀਆ ਉਤੇ ਲਈ ਗਈ ਸੀ| ਜ਼ਖਮੀ ਹਾਲਤ ਵਿਚ ਪਰਮੀਸ਼ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ|
ਕਿਸਾਨ ਦੀ ਮੌਤ ਅਫਸੋਸਨਾਕ, ਪਰ ਮਾਹੌਲ ਸੁਖਾਵਾਂ ਬਣਾਈ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ
ਕਿਸਾਨ ਦੀ ਮੌਤ ਅਫਸੋਸਨਾਕ, ਪਰ ਮਾਹੌਲ ਸੁਖਾਵਾਂ ਬਣਾਈ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ ਮੰਦਭਾਗੀ ਘਟਨਾ ਨੂੰ ਸਿਆਸਤ ਲਈ ਗਲਤ ਢੰਗ ਨਾਲ...