ਹਨੀ ਮਾਨਸ਼ਾਹੀਆ ਨੂੰ ਸਦਮਾ; ਸੁਹਰਾ ਸਾਹਿਬ ਸੁਰਗਵਾਸ
ਮਾਨਸਾ 26 ਜੁਲਾਈ : ਪੰਜਾਬ ਦੇ ਉਘੇ ਟਰਾਂਸਪੋਰਟਰ ਗੁਰਦੀਸ਼ ਸਿੰਘ ਮਾਨਸ਼ਾਹੀਆ (ਹਨੀ) ਨੂੰ ਉਸ ਵੇਲੇ ਭਾਰੀ ਸਦਮਾ ਪੁੱਜਿਆ, ਜਦੋਂ ਉਨ੍ਹਾਂ ਦੇ ਸੁਹਰਾ ਸਾਹਿਬ ਐਡਵੋਕੇਟ ਗੁਰਚਰਨ ਸਿੰਘ ਸਿੱਧੂ (ਬੰਗੀ ਵਾਲੇ) ਇਸ ਫ਼ਾਨੀ ਦੁਨੀਆਂ ਨੂੰ ਫ਼ਤਿਹ ਬੁਲਾ ਗਏ ਹਨ। ਉਹ ਲੰਬੇ ਸਮੇਂ ਤੋਂ ਬਠਿੰਡਾ ਵਿਖੇ ਵਕਾਲਤ ਕਰਦੇ ਸਨ ਅਤੇ ਰਾਜ ਭਰ ਵਿੱਚ ਸਿਵਲ ਮੈਟਰ ਦੇ ਬੜੇ ਪ੍ਰਸਿੱਧ ਵਕੀਲ ਵੱਜੋਂ ਜਾਣੇ ਜਾਂਦੇ ਸਨ। ਉਂਝ ਉਹ ਰੱਜੀ ਰੂਹ, ਦਲੇਰ ਵਿਅਕਤੀ ਅਤੇ ਹਮੇਸ਼ਾ ਹੱਕ ਸੱਚ ਉਪਰ ਪਹਿਰਾ ਦੇਣ ਵਾਲੇ ਇਮਾਨਦਾਰ ਇਨਸਾਨ ਸਨ। ਉਹ ਬੁਜ਼ਰਗ ਹੋਣ ਦੇ ਬਾਵਜੂਦ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਸਨ। ਉਨ੍ਹਾਂ ਨੇ ਆਪਣੀਆਂ ਦੋਵੇਂ ਧੀਆਂ ਰੁਪਿੰਦਰ ਕੌਰ,ਡਾ਼ ਜਸਵੀਰ ਕੌਰ ਨੂੰ ਸ਼ੌਂਕ ਨਾਲ ਉਚੇਰੀ ਸਿੱਖਿਆ ਹਾਸਲ ਕਰਵਾਈ।
81ਸਾਲਾਂ ਦੇ ਐਡਵੋਕੇਟ ਸਿੱਧੂ ਕੁਝ ਸਮੇਂ ਤੋਂ ਬਿਮਾਰ ਚਲੇ ਆ ਆ ਰਹੇ ਸਨ।
ਉਨ੍ਹਾਂ ਦੀ ਅੰਤਿਮ ਅਰਦਾਸ 31 ਜੁਲਾਈ ਨੂੰ ਬਠਿੰਡਾ ਵਿਖੇ, ਜੀਵਨ ਪ੍ਰਕਾਸ਼ ਗੁਰਦੁਆਰਾ ਸਾਹਿਬ, ਮਾਡਲ ਟਾਊਨ, ਫੇਸ -1ਵਿਖੇ ਇੱਕ ਵਜੇ ਪਵੇਗਾ। ਪਰਿਵਾਰ ਵਲੋਂ ਸਾਰਿਆਂ ਨੂੰ ਸਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ।























