ਇੱਕ ਏਅਰ ਪਿਸਟਲ,ਵਰਨਾ ਕਾਰ ਸਮੇਤ ਹੋਰ ਮਾਰੂ ਹਥਿਆਰ ਅਤੇ ਨਗਦੀ ਬਰਾਮਦ
ਮਾਨਸਾ, 18 ਅਕਤੂਬਰ( ਵਿਸ਼ਵ ਵਾਰਤਾ)-ਮਾਨਸਾ ਪੁਲੀਸ ਨੇ ਹਥਿਆਰਾਂ ਦਾ ਡਰਾਵਾ ਦੇਕੇ ਸ਼ਰਾਬ ਦੇ ਠੇਕੇ ਲੁੱਟਣ ਵਾਲੇ 5 ਮੈਂਬਰੀ ਗੈਂਗ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 1 ਏਅਰ ਪਿਸਟਲ,ਇੱਕ ਵਰਨਾ ਕਾਰ, 1 ਕਾਪਾ, 1 ਸੱਬਲ,ਸ਼ਰਾਬ ਅਤੇ 3 ਹਜ਼ਾਰ ਨਗਦੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਇੱਕੋ ਪਿੰਡ ਝੇਰਿਆਂਵਾਲੀ ਦੇ ਰਹਿਣ ਵਾਲਾ ਹਨ ਅਤੇ ਇਨ੍ਹਾਂ ਦੀ ਪਛਾਣ ਸੁਰਿੰਦਰ ਸਿੰਘ ਉਰਫ ਛਿੰਦਾ,ਕੁਲਦੀਪ ਸਿੰਘ ਉਰਫ ਕਾਲਾ,ਗੁਰਸੇਵਕ ਸਿੰਘ ਉਰਫ ਬੱਬੀ,ਸੰਦੀਪ ਸਿੰਘ ਅਤੇ ਲੱਖਾ ਸਿੰਘ ਵਾਸੀ ਝੇਰਿਆਂਵਾਲੀ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਸ਼ਰਾਬ ਦੇ ਠੇਕੇ ਲੁੱਟਣ ਵਾਲੇ ਲੁਟੇਰਿਆਂ ਨੂੰ ਫੜ੍ਹਨ ਲਈ ਐਸ.ਪੀ ਦਿਗਵਿਜੇ ਕਪਿਲ ਦੀ ਨਿਗਰਾਨੀ ਹੇਠ ਇੱਕ ਟੀਮ ਬਣਾਈ ਗਈ, ਜਿੰਨਾਂ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਟਰੇਸ ਕਰਕੇ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕੁਲਦੀਪ ਸਿੰਘ ਉਰਫ ਜੀਤ ਵਾਸੀ ਧਿੰਗੜ ਨੇ 14 ਅਕਤੂਬਰ ਨੂੰ ਪੁਲੀਸ ਕੋਲ ਦਰਖਾਸਤ ਦਿੱਤੀ ਕਿ ਉਹ ਸ਼ਰਾਬ ਦੇ ਠੇਕਿਆਂ ਦਾ ਪਿੰਡ ਬਣਾਂਵਾਲੀ ਦਾ ਸਰਕਲ ਇੰਚਾਰਜ ਹੈ ਅਤੇ ਪਿੰਡ ਚਹਿਲਾਂਵਾਲਾ ਦਾ ਸ਼ਰਾਬ ਦਾ ਠੇਕਾ ਵੀ ਉਸਦੇ ਅਧੀਨ ਹੈ,ਜਿੱਥੇ 3 ਨੌਜਵਾਨ ਕਾਰ ਉਪਰ ਸਵਾਰ ਹੋਕੇ ਆਏ ਅਤੇ ਸ਼ਰਾਬ ਦੀ ਮੰਗ ਕਰਨ ਲੱਗੇ,ਪਰ ਕਰਿੰਦੇ ਨੇ ਕਿਹਾ ਕਿ ਹੁਣ ਠੇਕਾ ਬੰਦ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਜਿਹਨਾਂ ਨੇ ਗੇਟ ਨੂੰ ਧੱਕੇ ਮਾਰੇ ਅਤੇ ਲੋਹੇ ਦੀ ਸੱਬਲ ਨਾਲ ਕੰਧ ਵਿੱਚ ਪਾੜ੍ਹ ਲਾਉਣ ਲੱਗੇ,ਜਦੋਂ ਕਰਿੰਦੇ ਨੇ ਛੋਟੀ ਤਾਕੀ ਖੋਲੀ ਤਾਂ ਇੱਕ ਵਿਅਕਤੀ ਨੇ ਆਪਣੇ ਡੱਬ ਵਿੱਚੋ ਪਿਸਤੌਲ ਕੱਢਕੇ ਤਾਕੀ ਵਿਚੋਦੀ ਤਾਣ ਲਿਆ ਅਤੇ ਗੋਲੀ ਮਾਰਨ ਦਾ ਡਰ ਦਿਖਾਕੇ ਕਰਿੰਦੇ ਪਾਸੋਂ ਨਗਦੀ 3 ਹਾਜ਼ਰ ਰੁਪਏ ਸਮੇਤ ਅੰਗਰੇਜ਼ੀ/ਦੇਸੀ ਸ਼ਰਾਬ ਦੀਆਂ ਬੋਤਲਾਂ ਲੁੱਟਕੇ ਮੌਕਾ ਤੋਂ ਫਰਾਰ ਹੋ ਗਏ।ਉਨ੍ਹਾਂ ਕਿਹਾ ਕਿ ਮੁਦੱਈ ਦੇ ਬਿਆਨ ‘ਤੇ ਮੁਕੱਦਮਾ ਨੰਬਰ 418,ਅ/ਧ 392 ਹਿੰ:ਦੰ: ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਵਾਰਦਾਤ ਦੌਰਾਨ ਵਰਤੀ ਵਰਨਾ ਕਾਰ ਨੰ:ਪੀਬੀ.04ਐਨ-6700 ਨੂੰ ਮੌਕਾ ‘ਤੇ ਕਬਜ਼ੇ ਵਿੱਚ ਲੈ ਲਿਆ ਗਿਆ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।