ਨਵੀਂ ਦਿੱਲੀ, 13 ਦਸੰਬਰ – ਅੱਜ ਦੇ ਹੀ ਦਿਨ 13 ਦਸੰਬਰ 2001 ਨੂੰ ਭਾਰਤੀ ਸੰਸਦ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ ਦੌਰਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਵੱਖ-ਵੱਖ ਆਗੂਆਂ ਨੇ ਹਮਲੇ ਵਿਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਦੱਸਣਯੋਗ ਹੈ ਕਿ ਹਮਲੇ ਦੌਰਾਨ ਦਿੱਲੀ ਪੁਲੀਸ ਦੇ 5 ਸੁਰੱਖਿਆ ਕਰਮੀ, ਸੀ.ਆਰ.ਪੀ.ਐਫ. ਦੀ ਇਕ ਮਹਿਲਾ ਸਿਪਾਹੀ ਅਤੇ ਸੰਸਦੀ ਸੁਰੱਖਿਆ ਦੇ ਦੋ ਸਹਾਇਕ ਸ਼ਹੀਦ ਹੋ ਗਏ ਸਨ। ਇਸ ਹਮਲੇ ਵਿੱਚ 9 ਵਿਅਕਤੀ ਮਾਰੇ ਗਏ ਸਨ ਤੇ 15 ਜਖਮੀ ਹੋ ਗਏ ਸਨ।
ਇਸ ਮਗਰੋਂ ਹਮਲਾਵਰਾਂ ਅਤੇ ਭਾਰਤੀ ਫ਼ੋਰਸ ਵਿਚਕਾਰ ਲਡ਼ਾਈ ਹੋਈ, ਜੋ ਤਕਰੀਬਨ 90 ਮਿੰਟ ਚੱਲੀ। ਅਖ਼ੀਰ ਫ਼ੋਰਸ ਨੇ ਸਾਰੇ ਹਮਲਾਵਰ ਮਾਰ ਦਿਤੇ।