ਚੰਡੀਗੜ੍ਹ, 7 ਅਗਸਤ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨਾਲ 23 ਲੱਖ ਦੀ ਸਾਈਬਰ ਠੱਗੀ ਹੋ ਗਈ। ਸਾਈਬਰ ਠੱਗੀ ਕਰਨ ਵਾਲੇ ਦੀ ਪਹਿਚਾਣ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਜਾਮਤਾੜਾ ਇਲਾਕੇ ਦੇ ਅਤਾ ਉਲ ਅੰਸਾਰੀ ਦੇ ਰੂਪ ਵਿਚ ਹੋਈ ਹੈ।
ਦਰਅਸਲ ਇਹ ਮਾਮਲਾ ਇੱਕ ਹਫਤੇ ਪੁਰਾਣਾ ਹੈ, ਜਦੋਂ ਸੰਸਦ ਸੈਸ਼ਨ ਚੱਲ ਰਿਹਾ ਸੀ। ਠੱਗੀ ਕਰਨ ਵਾਲੇ ਨੇ ਆਪਣੀ ਪਹਿਚਾਣ ਐੱਸ.ਬੀ.ਆਈ ਦੇ ਮੈਨੇਜਰ ਵਜੋਂ ਦੱਸ ਕੇ ਪਰਨੀਤ ਕੌਰ ਨੂੰ ਕਿਹਾ ਕਿ ਉਹਨਾਂ ਦੇ ਖਾਤੇ ਵਿਚ ਸੈਲਰੀ ਭੇਜਣੀ ਹੈ, ਇਸ ਲਈ ਤੁਸੀਂ ਆਪਣੇ ਏ.ਟੀ.ਐੱਮ ਕਾਰਡ ਤੇ ਸੀ.ਸੀ.ਵੀ ਨੰਬਰ ਦੇ ਦਿਓ। ਇਸ ਤੋਂ ਬਾਅਦ ਠੱਗ ਨੇ ਕਿਹਾ ਕਿ ਤੁਹਾਡੇ ਫੋਨ ਉਤੇ ਓ.ਟੀ.ਪੀ ਆਵੇਗਾ, ਜਿਸ ਬਾਰੇ ਮੈਨੂੰ ਦੱਸ ਦਿਓ। ਇਸ ਤੋਂ ਥੋੜੀ ਦੇਰ ਬਾਅਦ ਹੀ ਮਹਾਰਾਣੀ ਪਰਨੀਤ ਕੌਰ ਦੇ ਖਾਤੇ ਵਿਚੋਂ 23 ਲੱਖ ਰੁ. ਨਿਕਲ ਗਏ।
ਦੂਸਰੇ ਪਾਸੇ ਪੁਲਿਸ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਦੋਸ਼ੀ ਦਾ ਰਿਮਾਂਡ ਲੈਣ ਲਈ ਜਾਮਤਾੜਾ ਪਹੁੰਚੀ। ਇਸ ਦੋਸ਼ੀ ਉਤੇ ਹੋਰ ਵੀ ਕਈ ਮਾਮਲੇ ਚੱਲ ਰਹੇ ਹਨ।