ਹਾਜੀਪੁਰ ਮੁਕੇਰੀਆਂ 18 ਅਕਤੂਬਰ ( ਵਿਸ਼ਵ ਵਾਰਤਾ)-ਬਸਪਾ ਪੰਜਾਬ ਨੇ ਚੁਪਚਪੀਤੇ ਵੱਡਾ ਐਕਸਨ ਕਰਦਿਆਂ ਮੁਕੇਰੀਆਂ ਦਸੂਆ ਟਾਂਡਾ ਵਿੱਚ ਸਰਗਰਮ ਭਾਰਤੀ ਸ਼ੋਸ਼ਿਤ ਸਮਾਜ ਸੰਘਰਸ਼ ਸੰਮਤੀ (ਬੀ ਐਸ ਫੋਰ) ਨਾਮ ਦੀ ਸੰਸਥਾ ਨੂੰ ਪਾਰਟੀ ਵਿੱਚ ਵਿਸ਼ਾਲ ਇਕੱਠ ਕਰਦਿਆਂ ਸ਼ਾਮਿਲ ਕਰ ਲਿਆ। ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਕਾਨੂੰਗੋ ਗੋਬਿੰਦ ਸਿੰਘ ਸੈਂਕੜੇ ਸਾਥੀਆਂ ਸਮੇਤ ਬਸਪਾ ਵਿੱਚ ਸੂਬਾ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਣੀਵਾਲ, ਸ੍ਰੀ ਵਿਪੁਲ ਕੁਮਾਰ ਅਤੇ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਦੀ ਹਾਜਰੀ ਵਿੱਚ ਸ਼ਾਮਿਲ ਹੋ ਗਏ। ਸ੍ਰੀ ਬੈਨੀਵਾਲ ਨੇ ਕਿਹਾ ਕਿ ਬਸਪਾ ਪੰਜਾਬ ਵਿੱਚ ਲਗਾਤਾਰ ਐਕਸਨ ਮੋਡ ਤੇ ਹੈ ਅਤੇ ਦੂਜੀਆਂ ਪਾਰਟੀਆਂ ਦੇ ਬਰਾਬਰ ਪੁੱਜ ਚੁੱਕੀ ਹੈ। ਸ੍ਰੀ ਵਿਪੁਲ ਕੁਮਾਰ ਨੇ ਕਿਹਾ ਪੰਜਾਬ ਵਿੱਚ ਸਰਕਾਰਾਂ ਨੇ ਪਛੜੇ ਵਰਗ ਨੂੰ ਅਣਗੌਲਿਆ ਹੋਇਆ ਹੈ ਤੇ ਅਜੇ ਤੱਕ ਮੰਡਲ ਕਮਿਸ਼ਨ ਰਿਪੋਰਟ ਲਾਗੂ ਨਹੀਂ ਹੋਈ ਹੈ। ਪੰਜਾਬ ਪ੍ਰਧਾਨ ਸਰਦਾਰ ਗੜ੍ਹੀ ਨੇ ਕਿਹਾ ਅੱਜ ਪੂਰੇ ਪੰਜਾਬ ਵਿਚੋਂ ਬਸਪਾ ਨੇ ਆਪਣਾ ਟਕਸਾਲੀ ਵਰਕਰ ਪੂਰੀ ਤਰਾਂ ਸਰਗਰਮ ਕਰ ਲਿਆ ਹੈ ਤੇ ਬਹੁਗਿਣਤੀ ਲੀਡਰ ਪਾਰਟੀ ਵਿੱਚ ਸ਼ਾਮਿਲ ਕਰਕੇ ਇਕਜੁੱਟ ਇੱਕਮੁੱਠ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਬਸਪਾ ਨੇ ਸਥਾਨਿਕ ਮੁਦਿਆਂ ਉਪਰ ਪਿੱਛਲੇ ਇੱਕ ਮਹੀਨੇ ਵਿੱਚ ਸੱਤ ਵਡੀਆਂ ਰੈਲੀਆਂ ਤੇ ਰੋਸ਼ ਮਾਰਚ ਪੰਜਾਬ ਦੇ ਵੱਖ ਵੱਖ ਕੋਨਿਆਂ ਚ ਕਰਕੇ ਬਾਕੀ ਪਾਰਟੀਆਂ ਤੋਂ ਲੀਡ ਲਈ ਹੈ ਅਤੇ ਆਉਂਦੇ ਪੰਦਰਾਂ ਦਿਨਾਂ ਵਿੱਚ ਚਾਰ ਹੋਰ ਵੱਡੇ ਪ੍ਰੋਗਰਾਮ ਰੋਸ਼ ਮਾਰਚ ਦੇ ਰੂਪ ਵਿੱਚ ਕਰਾਂਗੇ। ਸ ਗੜੀ ਨੇ ਕਿਹਾ ਕਿ ਬਸਪਾ ਪੰਜਾਬ ਵਿੱਚ ਦਲਿਤਾਂ ਉਪਰ ਕਿਸੀ ਵੀ ਤਰ੍ਹਾ ਦਾ ਧੱਕਾ ਬਰਦਾਸਤ ਨਹੀ ਕਰੇਗੀ। ਬਸਪਾ ਕਾਂਗਰਸ ਦੇ ਹਰ ਜੁਲਮ ਦਾ ਇਸਤੇਮਾਲ ਬਸਪਾ ਨੂੰ ਮਜਬੂਤ ਕਰਨ ਲਈ ਕਰੇਗੀ ਅਤੇ ਆਮ ਲੋਕਾਂ ਨੂੰ ਇਨਸਾਫ਼ ਦੇਣ ਲਈ ਮਜਬੂਤ ਲੜਾਈ ਲੜਦੀ ਰਹੇਗੀ ਅਤੇ 2022 ਵਿਚ ਸੱਤਾ ਵਿਚ ਆਉਣ ਦਾ ਕੰਮ ਕਰੇਗੀ। ਇਸ ਮੌਕੇ ਕਾਨੂੰਗੋ ਗੋਬਿੰਦ ਸਿੰਘ ਨੇ ਕਿਹਾ ਕਿ ਸਾਡੀ ਸਮੁੱਚੀ ਟੀਮ ਬਸਪਾ ਦੇ ਸਿਪਾਹੀ ਬਣਕੇ ਮੁਕੇਰੀਆਂ ਅਤੇ ਨਜਦੀਕੀ ਖੇਤਰਾਂ ਵਿੱਚ ਵੱਡੇ ਪੱਧਰ ਤੇ ਬਸਪਾ ਦੀ ਜਮੀਨ ਮਜਬੂਤ ਕਰਨ ਦਾ ਕੰਮ ਕਰੇਗੀ। ਇਸ ਮੌਕੇ ਜਨਰਲ ਸਕੱਤਰ ਭਗਵਾਨ ਸਿੰਘ ਚੁਹਾਨ, ਐਡਵੋਕੇਟ ਰਣਜੀਤ ਕੁਮਾਰ, ਪਰਮਜੀਤ ਮੱਲ , ਮਹਿੰਦਰ ਸੰਦਰਾ, ਮਨਿੰਦਰ ਸਿੰਘ ਸ਼ੇਰਪੂਰੀ, ਦਰਸ਼ਨਾਂ ਦੇਵੀ, ਕਰਮਜੀਤ ਸੰਧੂ, ਹੰਸ ਰਾਜ, ਰਾਮਦਾਸ, ਪ੍ਰਿੰਸੀਪਲ ਦੇਵ ਰਾਜ, ਐਡਵੋਕੇਟ ਕੇਵਲ ਸਿੰਘ ਗੇਰਾ, ਗੁਰਮੀਤ ਬਧਨ, ਸਰਪੰਚ ਜਗਮੋਹਨ ਸਿੰਘ, ਭਗਵਾਨ ਸਿੰਘ ਖਾਨਪੁਰੀ, ਚਮਨ ਲਾਲ, ਸਤਿੰਦਰ ਸਿੰਘ, ਤਰਸੇਮ ਲਾਲ, ਖੁਸ਼ਹਾਲ ਚੰਦ, ਧਰਮ ਪਾਲ, ਸਲਿਗਰਾਮ, ਸੂਬੇਦਾਰ ਦਰਸ਼ਨ ਸਿੰਘ, ਰਾਜੂ ਹਰਚੰਦ, ਤਰਸੇਮ ਲਾਲ ਹਰਚੰਦ, ਚਮਨ ਸਿੰਘ, ਨੰਬਰਦਾਰ ਸਵਰਨ ਦਾਸ, ਐਡਵੋਕੇਟ ਨਿਰਮਲ ਚੰਦ, ਨੰਬਰਦਾਰ ਜੋਗਿੰਦਰ ਪਾਲ, ਮੈਨੇਜਰ ਰਾਮ ਪ੍ਰਸਾਦ, ਮੈਨੇਜਰ ਸੁਰਿੰਦਰ ਲਾਲ, ਆਦਿ ਵੱਡੀ ਗਿਣਤੀ ਵਿਚ ਸਮਾਜਿਕ ਆਗੂ ਹਾਜਿਰ ਸਨ ਜੋ ਪਾਰਟੀ ਵਿਚ ਸ਼ਾਮਿਲ ਹੋਏ।























