ਚੰਡੀਗੜ੍ਹ, 28 ਜੁਲਾਈ (ਵਿਸ਼ਵ ਵਾਰਤਾ) : ਪਟਿਆਲਾ ਫਾਊਂਡੇਸ਼ਨ, ਪਟਿਆਲਾ, ਪੰਜਾਬ ਨੂੰ ਸੰਯੁਕਤ ਰਾਸ਼ਟਰ ਵੱਲੋਂ ਇੱਕ ਵੱਡਾ ਮਾਣ ਦਿੰਦਿਆਂ ਵਿਸ਼ੇਸ਼ ਸਲਾਹਕਾਰ ਦਾ ਦਰਜਾ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਵੱਲੋਂ ਗੈਰ ਸਰਕਾਰੀ ਸੰਗਠਨਾਂ ਨੂੰ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੇ ਵਿਸ਼ੇਸ਼ ਸਲਾਹਕਾਰ ਦਾ ਦਰਜਾ ਇੱਕ ਸਰਵੋਤਮ ਦਰਜਾ ਹੈ। ਇਸ ਨਾਲ ਅਜਿਹੀਆਂ ਸੰਗਠਨਾਂ ਨੂੰ ਸੰਯੁਕਤ ਰਾਸ਼ਟਰ ਦੇ ਕੰਮਾਂ ਵਿੱਚ ਸ਼ਾਮਲ ਹੋਣ ਦੀ ਆਗਿਆ ਮਿਲ ਜਾਂਦੀ ਹੈ। ਇਸ ਵਿਸ਼ੇਸ਼ ਦਰਜੇ ਰਾਹੀਂ ਐਨ.ਜੀ.ਓ. ਨੂੰ ਉਹ ਸਾਰੇ ਵਿਸ਼ੇਸ਼ ਅਧਿਕਾਰਾਂ ਅਤੇ ਸਹੂਲਤਾਂ ਮਿਲ ਜਾਂਦੇ ਹਨ ਜੋ ਕਿ ਇੱਕ ਮੈਂਬਰ ਦੇਸ਼ ਨੂੰ ਸੰਯੁਕਤ ਰਾਸ਼ਟਰ ਵੱਲੋਂ ਦਿੱਤੇ ਜਾਂਦੇ ਹਨ।
ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਕੌਂਸਲ ਵੱਲੋਂ ਪਟਿਆਲਾ ਫਾਊਂਡੇਸ਼ਨ ਨੂੰ ਇਹ ਮਾਣਮੱਤਾ ਦਰਜਾ ਸਮੂਹ ਮੈਂਬਰ ਦੇਸ਼ਾਂ ਦੇ ਨੁਮਾਇੰਦਿਆਂ ਦੀ ਸਹਿਮਤੀ ਤੋਂ ਬਾਅਦ ਦਿੱਤਾ ਗਿਆ ਹੈ। ਹੁਣ ਤੱਕ ਇਸ ਤਰ੍ਹਾਂ ਦਾ ਵਿਸ਼ੇਸ਼ ਸਲਾਹਕਾਰ ਦਾ ਦਰਜਾ ਪੂਰੀ ਦੁਨੀਆਂ ਭਰ ਦੇ 3974 ਐਨ.ਜੀ.ਓਜ਼ ਨੂੰ ਪ੍ਰਾਪਤ ਹੈ ਅਤੇ ਇਸ ਸਾਲ ਪਟਿਆਲਾ ਫਾਊਂਡੇਸ਼ਨ ਨੂੰ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵੱਲੋਂ 27 ਜੁਲਾਈ 2018 ਨੂੰ ਪੱਤਰ ਰਾਹੀਂ ਪਟਿਆਲਾ ਫਾਊਂਡੇਸ਼ਨ ਨੂੰ ਸੂਚਿਤ ਕੀਤਾ ਗਿਆ।
ਮਾਨਤਾ ਹਾਸਲ ਕਰਨ ਦੀ ਪ੍ਰਕਿਰਿਆ :
ਪਟਿਆਲਾ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਦੂਰਅੰਦੇਸ਼ੀ ਸੋਚ ਦੇ ਮਾਲਕ ਰਵੀ ਐਸ. ਆਹਲੂਵਾਲੀਆ ਨੇ ਇਹ ਰੁਤਬਾ ਹਾਸਲ ਕਰਨ ਲਈ ਸਾਲ 2013 ਵਿੱਚ ਸੰਯੁਕਤ ਰਾਸ਼ਟਰ ਵਿਖੇ ਇੱਕ ਅਰਜੀ ਦਾਇਰ ਕੀਤੀ ਸੀ। ਸੰਯੁਕਤ ਰਾਸ਼ਟਰ ਵੱਲੋਂ ਗੁਪਤ ਤਰੀਕੇ ਰਾਹੀਂ ਬਹੁਤ ਹੀ ਬਾਰੀਕੀ ਨਾਲ ਪਟਿਆਲਾ ਫਾਊਂਡੇਸ਼ਨ, ਪਟਿਆਲਾ ਦੀਆਂ ਸਾਲ 2013 ਤੋਂ 2016 ਤੱਕ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਨੂੰ ਵਾਚਿਆ ਗਿਆ। ਪੜਤਾਲੀਆ ਕਾਲ ਤੋਂ ਬਾਅਦ ਪਟਿਆਲਾ ਫਾਊਂਡੇਸ਼ਨ ਦੀਆਂ ਵੱਖ ਵੱਖ ਗਤੀਵਿਧੀਆਂ ਉੱਤੇ ਬਹੁਤ ਲੰਮੀ ਚੌੜੀ ਵਿਚਾਰ ਚਰਚਾ ਕੀਤੀ ਗਈ। ਸੰਯੁਕਤ ਰਾਸ਼ਟਰ ਦੀਆਂ ਸਮੁੱਚੀਆਂ ਕਮੇਟੀਆਂ ਨੇ ਐਨ.ਜੀ.ਓ. ਦੀ ਕਾਰਜਪ੍ਰਣਾਲੀ ਉੱਤੇ ਸਹਿਮਤੀ ਪ੍ਰਗਟਾਈ ਗਈ ਅਤੇ ਇਨ੍ਹਾਂ ਵੱਖ ਵੱਖ ਕਮੇਟੀਆਂ ਨੇ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਕਿ ਪਟਿਆਲਾ ਫਾਊਂਡੇਸ਼ਨ ਨੂੰ ਸਾਲ 2016-2018 ਦੌਰਾਨ ਵਿਸ਼ੇਸ਼ ਦਰਜਾ ਦਿੱਤਾ ਜਾਵੇ।ਸਾਲ 2018 ਦੌਰਾਨ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਦੇ ਮੁਖੀਆਂ ਦੇ ਸੰਮੇਲਨ ਦੌਰਾਨ ਪਟਿਆਲਾ ਫਾਊਂਡੇਸ਼ਨ ਨੂੰ ਵਿਸ਼ੇਸ਼ ਦਰਜਾ ਦੇਣ ਦੇ ਪ੍ਰਸਤਾਵ ਨੂੰ ਮੰਨਜ਼ੂਰੀ ਮਿਲ ਗਈ। ਸੰਯੁਕਤ ਰਾਸ਼ਟਰ ਦੀ ਤਾਲਮੇਲ ਅਤੇ ਪ੍ਰਬੰਧਕੀ ਕਮੇਟੀ ਦੀ 24 ਜੁਲਾਈ 2018 ਨੂੰ ਹੋਈ ਮੀਟਿੰਗ ਦੌਰਾਨ ਗ਼ੈਰ ਸਰਕਾਰੀ ਸੰਸਥਾਵਾਂ ਸਬੰਧੀ ਕਮੇਟੀ ਦੀਆਂ ਪ੍ਰਸਤਾਵਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਜਿਸ ਰਾਹੀਂ ਪਟਿਆਲਾ ਫਾਊਂਡੇਸ਼ਨ ਨੂੰ ਵਿਸ਼ੇਸ਼ ਸਲਾਹਕਾਰ ਦਾ ਦਰਜਾ ਪ੍ਰਾਪਤ ਹੋ ਗਿਆ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਮਾਣਮੱਤੇ ਰੁਤਬੇ ਨੂੰ ਹਾਸਲ ਕਰਨ ਲਈ ਦੁਨੀਆਂ ਭਰ ਦੇ ਐਨ.ਜੀ.ਓਜ਼ ਵੱਲੋਂ ਅਪਲਾਈ ਕੀਤਾ ਜਾਂਦਾ ਹੈ ਅਤੇ ਇਹ ਰੁਤਬਾ ਹਾਸਲ ਕਰਨ ਵਾਲਾ ਪਟਿਆਲਾ ਫਾਊਂਡੇਸ਼ਨ ਭਾਰਤ ਦਾ ਇਕਲੌਤਾ ਐਨ.ਜੀ.ਓ. ਹੈ।
ਪਟਿਆਲਾ ਫਾਊਂਡੇਸ਼ਨ ਨੂੰ ਮਿਲਣ ਵਾਲੇ ਵਿਸ਼ੇਸ਼ ਅਧਿਕਾਰ :
ਪਟਿਆਲਾ ਫਾਊਂਡੇਸ਼ਨ ਨੂੰ ਮਿਲੇ ਵਿਸ਼ੇਸ਼ ਰੁਤਬੇ ਨਾਲ ਹੇਠ ਲਿਖੇ ਵਿਸ਼ੇਸ਼ ਅਧਿਕਾਰ ਮਿਲਣਗੇ
੍ਹ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਨੂੰ ਮਾਹਰ ਵਜੋਂ ਸੂਚਨਾ ਦੇਣੀ।
੍ਹ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੀ ਏਜੰਡੇ ਸਬੰਧੀ ਸੂਚਨਾ ਹਾਸਲ ਕਰਨੀ।
੍ਹ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੇ ਘੱਟ ਸਮੇਂ ਦੇ ਏਜੰਡੇ ਪੇਸ਼ ਕਰਨ ਲਈ ਵਿਸ਼ੇਸ਼ ਧਿਆਨ ਦੇਣ ਬਾਰੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨਾਲ ਤਾਲਮੇਲ ਕਰਨਾ।
੍ਹ ਸੰਯੁਕਤ ਰਾਸ਼ਟਰ ਦੇ ਹੈੱਡਕੁਆਟਰ ਵਿਖੇ ਆਉਣ ਜਾਣ ਦੀ ਖੁੱਲ੍ਹ ਅਤੇ ਮੀਟਿੰਗਾਂ ਵਿੱਚ ਹਾਜ਼ਰੀ, ਨਿਯੂਯਾਰਕ, ਜਨੇਵਾ,ਵਿਆਨਾ ਵਿਖੇ ਸਥਿਤ ਸੰਯੁਕਤ ਰਾਸ਼ਟਰ ਦੇ ਹੈੱਡਕੁਆਟਰ ਵਿਖੇ ਆਪਣਾ ਇੱਕ ਪ੍ਰਤੀਨਿਧ ਨਿਯੁਕਤ ਕਰਨਾ ਅਤੇ ਸੰਯੁਕਤ ਰਾਸ਼ਟਰ ਦੀਆਂ ਵੱਖ ਵੱਖ ਸਮਾਗਮਾਂ ਕਾਨਫਰੰਸਾਂ ਅਤੇ ਗਤੀਵਿਧੀਆਂ ਵਿੱਚ ਭਾਗ ਲੈਣਾ।
੍ਹ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੀਆਂ ਅਤੇ ਇਸ ਦੇ ਅਧੀਨ ਚੱਲਣ ਵਾਲੀਆਂ ਸੰਸਥਾਵਾਂ, ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ, ਮਨੁੱਖੀ ਅਧਿਕਾਰਾਂ ਬਾਰੇ ਪਰਿਸ਼ਦ ਅਤੇ ਹੋਰ ਸੰਯੁਕਤ ਰਾਸ਼ਟਰ ਦੀਆਂ ਵੱਖ ਵੱਖ ਸਰਕਾਰੀ ਨੀਤੀ ਘੜਨ ਸਬੰਧੀ ਮੀਟਿੰਗਾਂ ਵਿੱਚ ਆਬਜ਼ਰਵਰ ਵਜੋਂ ਬੈਠਣਾ।
੍ਹ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੇ ਕੰਮ ਸਬੰਧੀ ਹੋਰ ਸੁਧਾਰ ਲਿਆਉਣ ਲਈ ਲਿਖਤੀ ਸੁਝਾਅ ਦੇਣਾ।
੍ਹ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਵਿਖੇ ਭਾਸ਼ਣ ਦੇਣ ਦਾ।
੍ਹ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਅਤੇ ਇਸਦੇ ਅਧੀਨ ਚੱਲਣ ਵਾਲੀਆਂ ਸੰਸਥਾਵਾਂ ਨੂੰ ਸਲਾਹ ਦੇਣ।
੍ਹ ਸੰਯੁਕਤ ਰਾਸ਼ਟਰ ਦੀਆਂ ਸਹੂਲਤਾਂ ਹਾਸਲ ਕਰਨਾ।
2009 ਵਿੱਚ ਸਥਾਪਤ ਕੀਤੇ ਗਏ ਪਟਿਆਲਾ ਫਾਊਂਡੇਸ਼ਨ ਵੱਲੋਂ ਲਗਾਤਾਰ ਵੱਖ ਵੱਖ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ‘ਤੇ ਸੱਭਿਆਚਾਰ, ਸੈਰ ਸਪਾਟਾ, ਸੜਕ ਸੁਰੱਖਿਆ ਅਤੇ ਸਭ ਤੋਂ ਵੱਧ ਅਹਿਮੀਅਤ ਜੀਵਨ ਪੱਧਰ ਨੂੰ Àੱਪਰ ਉਠਾਉਣ ਲਈ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਸੰਸਥਾ ਵੱਲੋਂ ਸੰਯੁਕਤ ਰਾਸ਼ਟਰ ਦੇ ਮਿਲੇਨੀਅਮ ਡਿਵਲਪਮੈਂਟ ਗੋਲਜ਼ ਨੂੰ ਹਾਸਲ ਕਰਨ ਲਈ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ। ਪਟਿਆਲਾ ਫਾਊਂਡੇਸ਼ਨ ਨੂੰ ਵਿਸ਼ੇਸ਼ ਸਲਾਹਕਾਰ ਦਾ ਦਰਜਾ ਮਿਲਣਾ ਇਕੱਲੇ ਪਟਿਆਲਾ ਲਈ ਹੀ ਮਾਣ ਵਾਲੀ ਗੱਲ ਨਹੀਂ ਹੈ ਸਗੋਂ ਸੂਬੇ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ।
ਰਵੀ ਸਿੰਘ ਆਹਲੂਵਾਲੀਆ ਬਾਰੇ :
ਦੁਨੀਆਂ ਭਰ ਵਿੱਚ ਪਹਿਚਾਣ ਬਣਾ ਚੁੱਕੇ ਪਟਿਆਲਾ ਫਾਊਂਡੇਸ਼ਨ ਦੇ ਸੰਸਥਾਪਕ ਸਰਦਾਰ ਰਵੀ ਸਿੰਘ ਆਹਲੂਵਾਲੀਆ ਹਨ। ਇਹ ਐਨ.ਜੀ.ਓ. ਦੂਰ ਅੰਦੇਸ਼ੀ ਨੂੰ ਲੈ ਕੇ ਅਤੇ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਦੇ ਹੋਏ ਸਫ਼ਲਤਾ ਪੂਰਵਕ ਪੇਸ਼ੇਵਾਰਾਨਾ ਤਰੀਕੇ ਨਾਲ ਵਪਾਰਕ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਦੀ ਭਲਾਈ ਹਿੱਤ ਕੰਮ ਕਰਦੀ ਹੈ। ਸ੍ਰੀ ਰਵੀ ਸਿੰਘ ਆਹਲੂਵਾਲੀਆ ਸਾਲ 2009 ਤੋਂ ਸਮਾਜ ਭਲਾਈ ਦੇ ਕੰਮ ਕਰ ਰਹੇ ਹਨ। ਆਪਣੇ ਸਹਿ-ਕਰਮੀਆਂ ਵਿੱਚ ਉਸਾਰੂ ਬੁਲਾਰੇ ਵਜੋਂ ਜਾਣੇ ਜਾਂਦੇ ਰਵੀ ਸਿੰਘ ਆਹਲੂਵਾਲੀਆ ਲੋਕਾਂ ਨੂੰ ਸਾਂਝੇ ਉਦੇਸ਼ਾਂ ਦੀ ਪ੍ਰਾਪਤੀ ਲਈ ਪ੍ਰੇਰਿਤ ਕਰਨ ਵਿੱਚ ਪੂਰੀ ਮੁਹਾਰਤ ਰੱਖਦੇ ਹਨ। ਇਸ ਤੋਂ ਇਲਾਵਾ ਉਹ ਵੱਖ ਵੱਖ ਵਰਗਾਂ ਦੀ ਕਿਸੇ ਵਿਸ਼ੇ ਤੇ ਵੱਖ ਵੱਖ ਸੋਚ ਨੂੰ ਇੱਕ ਕਰਨ ਵਿੱਚ ਵੀ ਮਾਹਰ ਮੰਨੇ ਜਾਂਦੇ ਹਨ। ਉਸਾਰੂ ਅਤੇ ਸਾਧਨ ਭਰਪੂਰ ਪੇਸ਼ੇਵਰ ਵਜੋਂ ਵੱਖ ਵੱਖ ਸ਼ਹਿਰੀ ਸੇਵਾਵਾਂ ਬਾਰੇ ਨੀਤੀ ਘੜਨ ਅਤੇ ਉਸ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ, ਪੱਤਰਕਾਰਾਂ,ਵਪਾਰਕ ਪ੍ਰਤੀਨਿਧੀਆਂ, ਲੋਕਾਂ ਅਤੇ ਆਗੂਆਂ ਨਾਲ ਗੱਲਬਾਤ ਵਿੱਚ ਮਾਹਰ ਰਵੀ ਸਿੰਘ ਅਕਸਰ ਬਿਨਾਂ ਸਮਾਂ ਗੁਆਏ ਸਮਾਜ ਭਲਾਈ ਦੇ ਕੰਮਾਂ ਵਿੱਚ ਜੁਟੇ ਰਹਿੰਦੇ ਹਨ। ਉਨ੍ਹਾਂ ਸਮਾਜ ਨੂੰ ਵਧੀਆ ਬਣਾਉਣ ਲਈ ਵੱਖ ਵੱਖ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ‘ਤੇ ਗਰੀਨ ਕੈਬਜ਼, ਆਈ ਸੇਵਾ, ਆਈ ਹੈਰੀਟੇਜ਼ ਸ਼ਾਮਲ ਹਨ। ਰਵੀ ਸਿੰਘ ਆਹਲੂਵਾਲੀਆਂ ਨੂੰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਵੱਖ ਵੱਖ ਸੰਸਥਾਵਾਂ ਵੱਲੋਂ ਸ਼ਾਨਦਾਰ ਸਮਾਜਿਕ ਕੰਮਾਂ ਲਈ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੱਖਣੀ ਏਸ਼ੀਆ ਸਮਾਰਟ ਸੈਟਲਮੈਂਟ ਅਤੇ ਆਰਗੇਨਾਈਜੇਸ਼ਨ ਐਵਾਰਡ ਦੇ ਵੀ ਉਹ ਜੇਤੂ ਹਨ।