• Latest
  • Trending
ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ

ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ

5 years ago
ਸੀਰੀਆ ‘ਚ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਦੌਰੇ ਦੌਰਾਨ ਵੱਡਾ ਧਮਾਕਾ

ਸੀਰੀਆ ‘ਚ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਦੌਰੇ ਦੌਰਾਨ ਵੱਡਾ ਧਮਾਕਾ

5 minutes ago
Breaking: ਪੰਜਾਬ ਯੂਨੀਵਰਸਿਟੀ ਦੇ VC ਦੀ ਨਿਯੁਕਤੀ ‘ਤੇ ਖੜ੍ਹਾ ਹੋਇਆ ਵਿਵਾਦ, ਸਿੱਖ ਉਮੀਦਵਾਰ ਨਜ਼ਰਅੰਦਾਜ਼

Breaking: ਪੰਜਾਬ ਯੂਨੀਵਰਸਿਟੀ ਦੇ VC ਦੀ ਨਿਯੁਕਤੀ ‘ਤੇ ਖੜ੍ਹਾ ਹੋਇਆ ਵਿਵਾਦ, ਸਿੱਖ ਉਮੀਦਵਾਰ ਨਜ਼ਰਅੰਦਾਜ਼

24 minutes ago
ਐਨੀਮੇਟਡ ਫਿਲਮ ‘ਮਹਾਪ੍ਰਭੂ ਜਗਨਨਾਥ’ ਇਸ ਮਹੀਨੇ ਹੋਵੇਗੀ ਰਿਲੀਜ਼ 

ਐਨੀਮੇਟਡ ਫਿਲਮ ‘ਮਹਾਪ੍ਰਭੂ ਜਗਨਨਾਥ’ ਇਸ ਮਹੀਨੇ ਹੋਵੇਗੀ ਰਿਲੀਜ਼ 

53 minutes ago
ਚੀਨ ਦੇ ਹੁਬੇਈ ਵਿੱਚ ਤੂਫ਼ਾਨ ਕਾਰਨ 8 ਲੋਕਾਂ ਦੀ ਮੌਤ; ਗਾਨਸੂ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਕਈ ਲਾਪਤਾ

ਚੀਨ ਦੇ ਹੁਬੇਈ ਵਿੱਚ ਤੂਫ਼ਾਨ ਕਾਰਨ 8 ਲੋਕਾਂ ਦੀ ਮੌਤ; ਗਾਨਸੂ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਕਈ ਲਾਪਤਾ

1 hour ago
Breaking: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ

Breaking: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ

1 hour ago
ਪਾਕਿਸਤਾਨ ਵੱਸਦੇ ਕਵੀ ਬਾਬਾ ਨਜਮੀ ਦੀ ਸਮੁੱਚੀ ਕਾਵਿ ਰਚਨਾ “ਮੈਂ ਇਕਬਾਲ ਪੰਜਾਬੀ ਦਾ”ਪੰਜਵਾਂ ਸੰਸਕਰਨ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ

ਪਾਕਿਸਤਾਨ ਵੱਸਦੇ ਕਵੀ ਬਾਬਾ ਨਜਮੀ ਦੀ ਸਮੁੱਚੀ ਕਾਵਿ ਰਚਨਾ “ਮੈਂ ਇਕਬਾਲ ਪੰਜਾਬੀ ਦਾ”ਪੰਜਵਾਂ ਸੰਸਕਰਨ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ

1 hour ago
Entertainment: ਇੰਸਟਾਗ੍ਰਾਮ ਇੰਫਲੂਐਂਸਰ ‘ਭਾਬੀ ਚੁੰਮੇਵਾਲੀ’ ‘ਤੇ ਦਰਜ ਹੋਇਆ ਪਰਚਾ

Entertainment: ਇੰਸਟਾਗ੍ਰਾਮ ਇੰਫਲੂਐਂਸਰ ‘ਭਾਬੀ ਚੁੰਮੇਵਾਲੀ’ ‘ਤੇ ਦਰਜ ਹੋਇਆ ਪਰਚਾ

2 hours ago
Entertainment: ਫਿਲਮ ‘ਸਤਲੁਜ’ ਨੂੰ OTT ਤੋਂ ਹਟਾਉਣ ਦਾ ਮਾਮਲਾ, ਕੇਂਦਰ ਨੇ ਬਣਾਈ ਰਿਵੀਊ ਕਮੇਟੀ

Entertainment: ਫਿਲਮ ‘ਸਤਲੁਜ’ ਨੂੰ OTT ਤੋਂ ਹਟਾਉਣ ਦਾ ਮਾਮਲਾ, ਕੇਂਦਰ ਨੇ ਬਣਾਈ ਰਿਵੀਊ ਕਮੇਟੀ

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Entertainment: ਫਿਲਮ ‘ਸਤਲੁਜ’ ‘ਤੇ ਰੋਕ ਲੱਗਣ ਤੋਂ ਬਾਅਦ ਗਾਇਕ ਜਸਬੀਰ ਜੱਸੀ ਨੇ ਦਿੱਤਾ ਵੱਡਾ ਬਿਆਨ !

Entertainment: ਫਿਲਮ ‘ਸਤਲੁਜ’ ‘ਤੇ ਰੋਕ ਲੱਗਣ ਤੋਂ ਬਾਅਦ ਗਾਇਕ ਜਸਬੀਰ ਜੱਸੀ ਨੇ ਦਿੱਤਾ ਵੱਡਾ ਬਿਆਨ !

3 hours ago
Punjab: ਵਿਦੇਸ਼ੀ ਜੋੜੇ ਨੂੰ ਸ਼ਾਰਟਸ ਪਹਿਨ ਕੇ ਦਰਬਾਰ ਸਾਹਿਬ ਅੰਦਰ ਜਾਣ ਤੋਂ ਰੋਕਿਆ

Punjab: ਵਿਦੇਸ਼ੀ ਜੋੜੇ ਨੂੰ ਸ਼ਾਰਟਸ ਪਹਿਨ ਕੇ ਦਰਬਾਰ ਸਾਹਿਬ ਅੰਦਰ ਜਾਣ ਤੋਂ ਰੋਕਿਆ

3 hours ago
Punjab ਦੇ ਡਾਕਟਰ ਨੇ ਦਿੱਲੀ ‘ਚ ਕੀਤੀ ਖ਼ੁਦਕੁਸ਼ੀ, ਪੜ੍ਹੋ ਕੀ ਹੈ ਮਾਮਲਾ ?

Punjab ਦੇ ਡਾਕਟਰ ਨੇ ਦਿੱਲੀ ‘ਚ ਕੀਤੀ ਖ਼ੁਦਕੁਸ਼ੀ, ਪੜ੍ਹੋ ਕੀ ਹੈ ਮਾਮਲਾ ?

3 hours ago
Hindi News
English News
Tuesday, July 7, 2026
No Result
View All Result
39 °c
Chandigarh
33 ° Wed
33 ° Thu
33 ° Fri
34 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ

July 4, 2021
in ਖਬਰਾਂ
ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ

ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ

ਆਗਾਮੀ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਵਿਰੋਧੀ-ਦਲਾਂ ਨੂੰ ਵੀ ਕਿਸਾਨ-ਅੰਦੋਲਨ ਦੀ ਸਫਲਤਾ ਲਈ ਕੰਮ ਕਰਨ ਦੀ ਚਿਤਾਵਨੀ

22 ਜੁਲਾਈ, 2021 ਤੋਂ ਸੈਸ਼ਨ ਦੀ ਸਮਾਪਤੀ ਤੱਕ ਸੰਸਦ-ਭਵਨ ਦੇ ਬਾਹਰ ਪ੍ਰਦਰਸ਼ਨ ਕਰਨਗੇ ਕਿਸਾਨ

ਕੇਂਦਰ ਸਰਕਾਰ ਦੇ ਮੰਤਰੀਆਂ ਨੂੰ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ ਕਿ ਕਿਸਾਨ ਕਾਨੂੰਨ ਰੱਦ ਕਰਵਾਉਣ ਤੋਂ ਬਿਨਾਂ ਹੋਰ ਕੁੱਝ ਵੀ ਮਨਜ਼ੂਰ ਨਹੀਂ : ਸੰਯੁਕਤ ਕਿਸਾਨ ਮੋਰਚਾ

ਕਿਸਾਨ ਅੰਦੋਲਨ ਦੇ ਸਮਰਥਨ ਲਈ ਸੈਂਕੜੇ ਥਾਵਾਂ ‘ਤੇ ਸਥਾਨਕ ਰੋਸ-ਪ੍ਰਦਰਸ਼ਨ ਜਾਰੀ

ਚੰਡੀਗੜ੍ਹ, 4ਜੁਲਾਈ(ਵਿਸ਼ਵ ਵਾਰਤਾ)- ਸਿੰਘੂ-ਬਾਰਡਰ ‘ਤੇ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ ਦੌਰਾਨ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਹੱਤਵਪੂਰਨ ਫੈਸਲੇ ਲਏ ਗਏ। 19 ਜੁਲਾਈ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸੈਸ਼ਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਸੰਯੁਕਤ ਕਿਸਾਨ ਮੋਰਚਾ 17 ਜੁਲਾਈ ਤੱਕ ਵਿਰੋਧੀ ਪਾਰਟੀਆਂ ਨੂੰ ਕਿਸਾਨਾਂ ਦੇ ਹੱਕਾਂ ਲਈ ਸੰਸਦ ‘ਚ ਆਵਾਜ਼ ਉਠਾਉਣ ਲਈ ਚਿਤਾਵਨੀ ਪੱਤਰ ਭੇਜੇਗਾ। 22 ਜੁਲਾਈ ਤੋਂ ਸੰਸਦ ਦੇ ਮਾਨਸੂਨ ਸ਼ੈਸ਼ਨ ਦੌਰਾਨ ਹਰ ਰੋਜ਼ ਸੈਸ਼ਨ ਦੀ ਸਮਾਪਤੀ ਤੱਕ ਹਰੇਕ ਕਿਸਾਨ-ਜਥੇਬੰਦੀ ਵੱਲੋਂ ਪੰਜ ਮੈਂਬਰ ਅਤੇ ਕੁੱਲ ਘੱਟੋ-ਘੱਟ 200 ਕਿਸਾਨ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਨਗੇ।
ਪੰਜਾਬ ਦੀਆਂ ਕਿਸਾਨ-ਜਥੇਬੰਦੀਆਂ ਨੇ ਖੇਤਾਂ ਲਈ ਬਿਜਲੀ ਸਪਲਾਈ ‘ਚ ਸੁਧਾਰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ-ਮਹਿਲ ਦਾ ਘਿਰਾਓ ਮੁਲਤਵੀ ਕਰ ਦਿੱਤਾ ਹੈ।
ਸੰਯੁਕਤ ਕਿਸਾਨ ਮੋਰਚੇ ਦੀ ਪਿਛਲੀ ਮੀਟਿੰਗ ‘ਚ ਲਏ ਫੈਸਲੇ ਮੁਤਾਬਿਕ 8 ਜੁਲਾਈ ਨੂੰ 10 ਤੋਂ 12 ਵਜੇ ਤੱਕ ਦੇਸ਼-ਭਰ ‘ਚ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ।
ਕੇਂਦਰੀ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ ਅਤੇ ਸ੍ਰੀ ਪਿਯੂਸ਼ ਗੋਇਲ ਨਾਲ ਦਸੰਬਰ 2020 ਅਤੇ ਜਨਵਰੀ 2021 ਦੇ ਮਹੀਨਿਆਂ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਨੁਮਾਇੰਦਿਆਂ ਦੀਆਂ 11 ਦੌਰ ਦੀਆਂ ਰਸਮੀ ਗੱਲਬਾਤ ਹੋ ਚੁੱਕੀਆਂ ਹਨ। ਮੰਤਰੀ ਇਹ ਕਹਿੰਦੇ ਰਹੇ ਹਨ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ, ਬਸ਼ਰਤੇ ਕਿ ਕਿਸਾਨ ਕਾਨੂੰਨਾਂ ਦੇ ਉਹਨਾਂ ਹਿੱਸਿਆਂ ‘ਤੇ ਗੱਲ ਕਰਨ ਜਿਹਨਾਂ ਤੋਂ ਉਹਨਾਂ ਨੂੰ ਸਮੱਸਿਆ ਹੈ।  ਮੰਤਰੀ ਇਹ ਵੀ ਦੱਸ ਰਹੇ ਹਨ ਕਿ ਸਰਕਾਰ 3 ਕਾਲੇ ਕੇਂਦਰੀ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ। ਪਰ ਕਿਸਾਨ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਕਾਨੂੰਨਾਂ ‘ਚ ਸੋਧਾਂ ਕਿਉਂ ਨਹੀਂ ਕੰਮ ਕਰਨਗੀਆਂ! ਸਰਕਾਰ ਦੇ ਇਰਾਦੇ ਭਰੋਸੇਯੋਗ ਨਹੀਂ ਹਨ।  ਕਿਸਾਨ ਜਾਣਦੇ ਹਨ ਕਿ ਕਾਨੂੰਨਾਂ ਨੂੰ ਜੀਵਤ ਰੱਖਣ ਦੇ ਅਲੱਗ ਅਲੱਗ ਤਰੀਕਿਆਂ ਨਾਲ ਕਾਰਪੋਰੇਟ ਕਿਸਾਨਾਂ ਦਾ ਸੋਸ਼ਣ ਕਰਨਗੇ। ਜਦੋਂ ਕਾਨੂੰਨਾਂ ਦਾ ਉਦੇਸ਼ ਹੀ ਗਲਤ ਹੈ, ਤਾਂ ਸਪੱਸ਼ਟ ਹੈ ਕਿ ਕਾਨੂੰਨਾਂ ਦੇ ਵੱਖ-ਵੱਖ ਹਿੱਸੇ ਗਲਤ ਉਦੇਸ਼ਾਂ ਨੂੰ ਪੂਰੇ ਕਰਨ ਲਈ ਹੀ ਹੋਣਗੇ, ਇਸ ਕਰਕੇ ਸੋਧ ਨਾਲ ਮਸਲਾ ਹੱਲ ਨਹੀਂ ਹੋਵੇਗਾ। ਕਾਨੂੰਨ ਗੈਰ-ਸੰਵਿਧਾਨਿਕ ਅਤੇ ਗੈਰ-ਲੋਕਤੰਤਰੀ ਤਰੀਕੇ ਨਾਲ ਲਿਆਂਦੇ ਗਏ ਹਨ। ਕਾਨੂੰਨ ਲਾਗੂ ਕਰਨ ਲਈ ਗੈਰ-ਲੋਕਤੰਤਰੀ ਢੰਗ ਅਪਣਾਏ ਗਏ। ਕਿਸਾਨ ਲਗਾਤਾਰ ਕਾਨੂੰਨ ਰੱਦ ਕਰਵਾਉਣ ਲਈ ਦ੍ਰਿੜ ਹਨ। ਸਰਕਾਰ ਨੇ ਹਾਲੇ ਤੱਕ ਇੱਕ ਵੀ ਅਜਿਹਾ ਕਾਰਨ ਨਹੀੱ ਦੱਸਿਆ ਕਿ ਕਾਨੂੰਨ ਰੱਦ ਕਿਉਂ ਨਹੀਂ ਕੀਤੇ ਜਾ ਸਕਦੇ? ਸਪੱਸ਼ਟ ਹੈ ਕਿ ਲੋਕਾਂ ਦੀ ਚੁਣੀ ਸਰਕਾਰ ਨਾਗਰਿਕਾਂ ਦੇ ਵੱਡੇ ਹਿੱਸੇ ਕਿਸਾਨਾਂ ਨਾਲ ਹੰਕਾਰ ਦੀ ਖੇਡ ਖੇਡ ਰਹੀ ਹੈ। ਸਰਕਾਰ ਕਿਸਾਨਾਂ ਦੀ ਬਜਾਏ ਪੂੰਜੀਪਤੀਆਂ ਦਾ ਪੱਖ ਲੈ ਰਹੀ ਹੈ।
ਕਿਸਾਨ-ਮੋਰਚਿਆਂ ‘ਤੇ ਅੰਦੋਲਨ ਦੀ ਮਜ਼ਬੂਤੀ ਲਈ ਲਗਾਤਾਰ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਉੱਤਰ ਪ੍ਰਦੇਸ਼ ਵਿੱਚ ਪੀਲੀਭੀਤ ਤੋਂ ਇੱਕ ਵੱਡਾ ਟਰੈਕਟਰ ਮਾਰਚ ਕਰਨ ਦੀ ਯੋਜਨਾ ਹੈ। ਕਿਸਾਨ ਵੱਡੀਆਂ ਗਿਣਤੀਆਂ ‘ਚ ਮੋਰਚਿਆਂ ‘ਤੇ ਪਹੁੰਚ ਰਹੇ ਹਨ। ਸਥਾਨਕ ਭਾਈਚਾਰੇ ਦੁਆਰਾ ਲੰਗਰ ਲਈ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ। ਜੀਂਦ ਇਲਾਕੇ ਦੇ ਪਿੰਡ ਵਾਸੀਆਂ ਵੱਲੋਂ ਕਣਕ ਦੀਆਂ ਟਰਾਲੀਆਂ ਕਿਸਾਨ-ਮੋਰਚਿਆਂ ‘ਤੇ ਪਹੁੰਚੀਆਂ ਹਨ।
ਰੋਸ-ਪ੍ਰਦਰਸ਼ਨਾਂ ‘ਚ ਸਿਰਫ਼ ਕਿਸਾਨ ਹੀ ਸ਼ਾਮਲ ਨਹੀਂ ਹੋ ਰਹੇ, ਬਲਕਿ ਟਰੇਡ ਯੂਨੀਅਨਾਂ, ਵਿਦਿਆਰਥੀ, ਵਕੀਲਾਂ ਅਤੇ ਕਰਮਚਾਰੀ ਵੀ ਸ਼ਾਮਲ ਹਨ।
ਪੰਜਾਬ ਵਿਚ ਨੌਜਵਾਨ ਸਮੂਹਾਂ ਵੱਲੋਂ ਸ਼ਾਮ ਵੇਲੇ ਵੱਖ-ਵੱਖ ਸ਼ਹਿਰੀ ਕੇਂਦਰਾਂ ਵਿਚ ਟਰੈਫਿਕ ਚੌਰਾਹੇ ‘ਤੇ ਕੀਤੇ ਜਾ ਰਹੇ ਇਕਜੁੱਟਤਾ-ਪ੍ਰਦਰਸ਼ਨ ਵੱਖ-ਵੱਖ ਕਸਬਿਆਂ ਅਤੇ ਸ਼ਹਿਰਾਂ ਵਿੱਚ ਲਗਾਤਾਰ ਹੋ ਰਹੇ ਹਨ।
ਅੱਜ ਗਾਜ਼ੀਪੁਰ ਮੋਰਚੇ ‘ਤੇ ਸਵਰਗੀ ਖਿਡਾਰੀ ਮਿਲਖਾ ਸਿੰਘ ਦੀ ਯਾਦ ‘ਚ ਇੱਕ ਕਿਸਾਨ-ਮਜ਼ਦੂਰ ਮੈਰਾਥਨ ਦਾ ਆਯੋਜਨ ਕੀਤਾ ਗਿਆ।
ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੇ ਸੰਕਲਪ ਨਾਲ ਕਿਸਾਨ ਦਿੱਲੀ ਦੇ ਮੋਰਚਿਆਂ ‘ਤੇ ਡਟੇ ਹੋਏ ਹਨ। ਗਾਜੀਪੁਰ ਬਾਰਡਰ ‘ਤੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਮਦਨਪੁਰ ਪਿੰਡ ਤੋਂ ਸ਼੍ਰੀ ਸਵਰਨ ਸਿੰਘ ਨੂੰ ਸ਼ਾਂਤੀਪੂਰਵਕ ਅਤੇ ਦ੍ਰਿੜਤਾ ਨਾਲ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਹੁਣ ਲਗਭਗ ਸੱਤ ਮਹੀਨੇ ਹੋ ਚੁੱਕੇ ਹਨ। ਉਹ 101 ਸਾਲ ਦੀ ਉਮਰ ਦੇ ਹੋਣ ਦੇ ਬਾਵਜੂਦ ਬੁਲੰਦ ਹੌਸਲੇ ਨਾਲ ਡਟੇ ਹੋਏ ਹਨ! ਅਸੀਂ ਅਗਲੀਆਂ ਪੀੜ੍ਹੀਆਂ ਲਈ ਭਾਰਤ ਦੀ ਕਿਸਾਨੀ ਦੀ ਰੱਖਿਆ ਲਈ ਉਹਨਾਂ ਦੀ ਭਾਵਨਾ ਨੂੰ ਸਲਾਮ ਕਰਦੇ ਹਾਂ।

Tags: AgriculturePOLITICSpunjab newsWISHAVWARTA.INਕਿਸਾਨ ਅੰਦੋਲਨਤਿੰਨ ਖੇਤੀ ਕਾਨੂੰਨ
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਸੀਰੀਆ ‘ਚ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਦੌਰੇ ਦੌਰਾਨ ਵੱਡਾ ਧਮਾਕਾ

ਸੀਰੀਆ ‘ਚ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਦੌਰੇ ਦੌਰਾਨ ਵੱਡਾ ਧਮਾਕਾ

by Jaspreet Kaur
July 7, 2026
0

ਸੀਰੀਆ 'ਚ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਦੌਰੇ ਦੌਰਾਨ ਵੱਡਾ ਧਮਾਕਾ - ਜਾਂਚ 'ਚ ਜੁਟੀਆਂ ਏਜੰਸੀਆਂ ਨਵੀ ਦਿੱਲੀ, 7 ਜੁਲਾਈ 2026...

Breaking: ਪੰਜਾਬ ਯੂਨੀਵਰਸਿਟੀ ਦੇ VC ਦੀ ਨਿਯੁਕਤੀ ‘ਤੇ ਖੜ੍ਹਾ ਹੋਇਆ ਵਿਵਾਦ, ਸਿੱਖ ਉਮੀਦਵਾਰ ਨਜ਼ਰਅੰਦਾਜ਼

Breaking: ਪੰਜਾਬ ਯੂਨੀਵਰਸਿਟੀ ਦੇ VC ਦੀ ਨਿਯੁਕਤੀ ‘ਤੇ ਖੜ੍ਹਾ ਹੋਇਆ ਵਿਵਾਦ, ਸਿੱਖ ਉਮੀਦਵਾਰ ਨਜ਼ਰਅੰਦਾਜ਼

by Ranjit Singh
July 7, 2026
0

Breaking: ਪੰਜਾਬ ਯੂਨੀਵਰਸਿਟੀ ਦੇ VC ਦੀ ਨਿਯੁਕਤੀ 'ਤੇ ਖੜ੍ਹਾ ਹੋਇਆ ਵਿਵਾਦ, ਸਿੱਖ ਉਮੀਦਵਾਰ ਨਜ਼ਰਅੰਦਾਜ਼ ਚੰਡੀਗੜ੍ਹ, 7 ਜੁਲਾਈ (ਵਿਸ਼ਵ ਵਾਰਤਾ) –...

ਐਨੀਮੇਟਡ ਫਿਲਮ ‘ਮਹਾਪ੍ਰਭੂ ਜਗਨਨਾਥ’ ਇਸ ਮਹੀਨੇ ਹੋਵੇਗੀ ਰਿਲੀਜ਼ 

ਐਨੀਮੇਟਡ ਫਿਲਮ ‘ਮਹਾਪ੍ਰਭੂ ਜਗਨਨਾਥ’ ਇਸ ਮਹੀਨੇ ਹੋਵੇਗੀ ਰਿਲੀਜ਼ 

by Navjot
July 7, 2026
0

ਐਨੀਮੇਟਡ ਫਿਲਮ ‘ਮਹਾਪ੍ਰਭੂ ਜਗਨਨਾਥ’ ਇਸ ਮਹੀਨੇ ਹੋਵੇਗੀ ਰਿਲੀਜ਼    ਮੁੰਬਈ, 7 ਜੁਲਾਈ (ਵਿਸ਼ਵ ਵਾਰਤਾ) ਆਉਣ ਵਾਲੀ ਐਨੀਮੇਟਡ ਫਿਲਮ ‘ਮਹਾਪ੍ਰਭੂ ਜਗਨਨਾਥ’...

ਚੀਨ ਦੇ ਹੁਬੇਈ ਵਿੱਚ ਤੂਫ਼ਾਨ ਕਾਰਨ 8 ਲੋਕਾਂ ਦੀ ਮੌਤ; ਗਾਨਸੂ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਕਈ ਲਾਪਤਾ

ਚੀਨ ਦੇ ਹੁਬੇਈ ਵਿੱਚ ਤੂਫ਼ਾਨ ਕਾਰਨ 8 ਲੋਕਾਂ ਦੀ ਮੌਤ; ਗਾਨਸੂ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਕਈ ਲਾਪਤਾ

by Navjot
July 7, 2026
0

ਚੀਨ ਦੇ ਹੁਬੇਈ ਵਿੱਚ ਤੂਫ਼ਾਨ ਕਾਰਨ 8 ਲੋਕਾਂ ਦੀ ਮੌਤ; ਗਾਨਸੂ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਕਈ ਲਾਪਤਾ   ਵੁਹਾਨ,...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਸੀਰੀਆ ‘ਚ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਦੌਰੇ ਦੌਰਾਨ ਵੱਡਾ ਧਮਾਕਾ

ਸੀਰੀਆ ‘ਚ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਦੌਰੇ ਦੌਰਾਨ ਵੱਡਾ ਧਮਾਕਾ

by Jaspreet Kaur
July 7, 2026
0

ਸੀਰੀਆ 'ਚ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਦੌਰੇ ਦੌਰਾਨ ਵੱਡਾ ਧਮਾਕਾ - ਜਾਂਚ 'ਚ ਜੁਟੀਆਂ ਏਜੰਸੀਆਂ ਨਵੀ ਦਿੱਲੀ, 7 ਜੁਲਾਈ 2026...

Most Popular

Cricket: ਕੀ ਅੱਜ ਹੋ ਸਕਦਾ ਹੈ ਵੈਭਵ ਸੂਰਿਆਵੰਸ਼ੀ ਦਾ ਡੈਬਿਊ ? ਇੱਕ ਇੰਸਟਾ ਸਟੋਰੀ ਨੇ ਮਚਾਈ ਹਲਚਲ !

Cricket: ਕੀ ਅੱਜ ਹੋ ਸਕਦਾ ਹੈ ਵੈਭਵ ਸੂਰਿਆਵੰਸ਼ੀ ਦਾ ਡੈਬਿਊ ? ਇੱਕ ਇੰਸਟਾ ਸਟੋਰੀ ਨੇ ਮਚਾਈ ਹਲਚਲ !

by Ranjit Singh
3 days ago
0

Cricket: ਕੀ ਅੱਜ ਹੋ ਸਕਦਾ ਹੈ ਵੈਭਵ ਸੂਰਿਆਵੰਸ਼ੀ ਦਾ ਡੈਬਿਊ ? ਇੱਕ ਇੰਸਟਾ ਸਟੋਰੀ ਨੇ ਮਚਾਈ ਹਲਚਲ ! ਚੰਡੀਗੜ੍ਹ, 4...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 