ਲਖੀਮਪੁਰ ਹਿੰਸਾ ਮਾਮਲਾ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨਾਂ ਨੇ ਸਮੁੱਚੇ ਪੰਜਾਬ ਵਿੱਚ ਰੇਲਾਂ ਰੋਕ ਕੇ ਕੀਤਾ ਪ੍ਰਦਰਸ਼ਨ

ਮਾਨਸਾ,18 ਅਕਤੂਬਰ(ਵਿਸ਼ਵ ਵਾਰਤਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ ਪੰਜਾਬ ਭਰ ਵਿੱਚ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵਲੋਂ ਰੇਲਵੇ-ਲਾਈਨਾਂ ਉਪਰ ਧਰਨੇ ਲਗਾਏ ਗਏ ਹਨ। ਜੱਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਲਖੀਮਪੁਰ ਖੀਰੀ(ਉਤਰ ਪ੍ਰਦੇਸ਼) ਹਿੰਸਾ ਕਾਂਡ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਦੀ ਗ੍ਰਿਫਤਾਰੀ ਅਤੇ ਮੰਤਰੀ ਦੀ ਬਰਖ਼ਾਸਤਗੀ ਕੀਤੀ ਜਾਵੇ। ਰੇਲਾਂ ਰੋਕਣ ਦਾ ਇਹ ਸੱਦਾ ਸਮੁੱਚੇ ਭਾਰਤ ਭਰ ਵਿੱਚ ਦਿੱਤਾ ਗਿਆ ਹੈ, ਜਿਸ ਸਬੰਧੀ ਮਿਲੀਆਂ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਇਸ ਨੂੰ ਪੰਜਾਬ ਭਰ ਵਿੱਚ ਖ਼ੂਬ ਹੁੰਗਾਰਾ ਮਿਲਿਆ ਹੈ।ਕਈ ਥਾਵਾਂ ਤੇ ਕਿਸਾਨ 10 ਵਜੇ ਤੋਂ ਪਹਿਲਾਂ ਹੀ ਰੇਲਵੇ-ਲਾਈਨਾਂ ਉਤੇ ਡਟ ਗਏ ਸਨ। ਉਂਝ ਇਹ ਜਾਮ ਸ਼ਾਮ ਦੇ ਚਾਰ ਵਜੇ ਤੱਕ ਜਾਰੀ ਰਹੇਗਾ।






















