ਨਵੀਂ ਦਿੱਲੀ ,9 ਜੂਨ (ਵਿਸ਼ਵ ਵਾਰਤਾ) : ਨਰਿੰਦਰ ਮੋਦੀ ਦੀ ਸਰਕਾਰੀ ਰਿਹਾਇਸ਼ ‘ਤੇ ਸੰਭਾਵੀ ਮੰਤਰੀਆਂ ਨਾਲ ਚੱਲ ਰਹੀ ਮੀਟਿੰਗ ਖਤਮ ਹੋ ਗਈ ਹੈ। 1 ਘੰਟੇ ਤੱਕ ਚੱਲੀ ਬੈਠਕ ‘ਚ ਮੋਦੀ ਨੇ ਮੰਤਰੀਆਂ ਨੂੰ 100 ਦਿਨਾਂ ਦਾ ਰੋਡਮੈਪ ਅਤੇ ਅਗਲੇ 5 ਸਾਲਾਂ ਦਾ ਵਿਜ਼ਨ ਤਿਆਰ ਕਰਨ ਲਈ ਕਿਹਾ। ਸੂਤਰਾਂ ਨੇ ਦੱਸਿਆ ਕਿ ਮੋਦੀ ਨੇ ਮੰਤਰੀਆਂ ਨੂੰ ਆਪਣੇ ਮੰਤਰਾਲੇ ਨੂੰ ਲੈ ਕੇ ਗੰਭੀਰ ਹੋਣ ਲਈ ਕਿਹਾ ਹੈ। ਮੋਦੀ ਦੇ ਨਵੇਂ ਮੰਤਰੀ ਮੰਡਲ ਵਿੱਚ ਰਾਜਨਾਥ ਸਿੰਘ, ਨਿਤਿਨ ਗਡਕਰੀ, ਜਯੰਤ ਚੌਧਰੀ, ਜੀਤਨ ਰਾਮ ਮਾਂਝੀ, ਰਾਮਨਾਥ ਠਾਕੁਰ, ਚਿਰਾਗ ਪਾਸਵਾਨ, ਐਚਡੀ ਕੁਮਾਰਸਵਾਮੀ ਜੋਤੀਰਾਦਿਤਿਆ ਸਿੰਧੀਆ, ਅਰਜੁਨ ਰਾਮ ਮੇਘਵਾਲ, ਪ੍ਰਤਾਪ ਰਾਓ ਜਾਧਵ, ਰਕਸ਼ਾ ਖੜਸੇ, ਜਤਿੰਦਰ ਸਿੰਘ, ਰਾਮਦਾਸ ਵਰਗੇ ਕਈ ਨਾਂ ਸ਼ਾਮਲ ਹਨ। ਅੱਜ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਸ਼ਾਮ 7:15 ਵਜੇ ਸਹੁੰ ਚੁੱਕਣਗੇ। ਇਸ ਨਾਲ ਮੋਦੀ ਦੇਸ਼ ਦੇ ਪਹਿਲੇ ਪੀਐਮ ਪੰਡਿਤ ਜਵਾਹਰ ਲਾਲ ਨਹਿਰੂ ਦੀ ਬਰਾਬਰੀ ਕਰ ਲੈਣਗੇ। ਮੋਦੀ 3.0 ਦੇ ਸਹੁੰ ਚੁੱਕ ਸਮਾਗਮ ‘ਚ ਪਾਕਿਸਤਾਨ ਨੂੰ ਛੱਡ ਕੇ 7 ਗੁਆਂਢੀ ਦੇਸ਼ਾਂ ਦੇ ਆਗੂ ਹਿੱਸਾ ਲੈਣਗੇ।
Mohali Building Collapse : NDRF ਅਤੇ Army ਦੁਆਰਾ ਲਗਭਗ 23 ਘੰਟਿਆਂ ਦਾ ਲਗਾਤਾਰ ਬਚਾਅ ਕਾਰਜ ਮੁਕੰਮਲ
Mohali Building Collapse : NDRF ਅਤੇ Army ਦੁਆਰਾ ਲਗਭਗ 23 ਘੰਟਿਆਂ ਦਾ ਲਗਾਤਾਰ ਬਚਾਅ ਕਾਰਜ ਮੁਕੰਮਲ ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ...