ਚੰਡੀਗੜ•, 17 ਫਰਵਰੀ ਮਾਰਕੀਟ ਐਸੋਸਿਏਸ਼ਨ ਸੈਕਟਰ 15 ਦੇ ਆਹੁਦੇਦਾਰਾਂ ਦੀ ਇਕ ਮੀਟਿੰਗ ਹੋਈ, ਜਿਸ ਵਿਚ ਸਾਰੀਆਂ ਨੇ ਸਰਵਸੰਮਤੀ ਨਾਲ ਸੰਦੀਪ ਸਿੰਗਲਾ ਨੂੰ ਐਸੋਸਿਏਸ਼ਨ ਦਾ ਪ੍ਰਧਾਨ ਚੁਣਿਆ। ਇਸ ਮੌਕੇ ‘ਤੇ ਸੰਦੀਪ ਸਿੰਗਲਾ ਨੇ ਉਥੇ ਮੌਜੂਦ ਸਾਰੇ ਆਹੁਦੇਦਾਰਾਂ ਦਾ ਉਨ•ਾਂ ‘ਤੇ ਭਰੋਸਾ ਜਤਾਉਣ ਦੇ ਲਈ ਧੰਨਵਾਦ ਵੀ ਕੀਤਾ।
ਇਸ ਮੌਕੇ ‘ਤੇ ਸਿੰਗਲਾ ਵੱਲੋਂ ਐਸੋਸਿਏਸ਼ਨ ਦੇ ਹੋਰਨ•ਾਂ ਆਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿਚ ਅਮਿਤ ਜੈਨ ਅਤੇ ਪਰਮਿੰਦਰ ਤਲਵਾੜ ਨੂੰ ਮੀਤ ਪ੍ਰਧਾਨ, ਸਾਬਕਾ ਕੌਂਸਲਰ ਸੌਰਭ ਜੋਸ਼ੀ ਨੂੰ ਲੀਗਲ ਐਡਵਾਈਜਰ, ਰਮੇਸ਼ ਗੁਪਤਾ ਨੂੰ ਜੁਆਇੰਟ ਸਕੱਤਰ, ਅਰੁਣ ਕੁਮਾਰ ਗੁਪਤਾ ਨੂੰ ਸਕੱਤਰ, ਹਰਜਿੰਦਰ ਕੁਮਾਰ ਨੂੰ ਕੈਸ਼ੀਅਰ ਅਤੇ ਸੰਜੇ ਕਾਂਸਲ ਅਤੇ ਮੋਹਿਤ ਗਰਗ ਨੂੰ ਕਾਰਜਕਾਰਣੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਸਿੰਗਲਾ ਨੇ ਦੱਸਿਆ ਕਿ ਐਸੋਸਿਏਸ਼ਨ ਦੇ ਸਹੀ ਮਾਰਗਦਰਸ਼ਨ ਦੇ ਲਈ ਸੀਨੀਅਰ ਆਹੁਦੇਦਾਰ ਹਰਜਿੰਦਰ ਸਿੰਘ ਤਲਵਾੜ ਅਤੇ ਧਰਮ ਚੰਦ ਚਾਵਲਾ ਨੂੰ ਕਨਵੀਨਰ ਨਿਯੁਕਤ ਕੀਤਾ ਹੈ।
ਸਿੰਗਲਾ ਨੇ ਕਿਹਾ ਕਿ ਬਤੌਰ ਪ੍ਰਧਾਨ ਮਾਰਕੀਟ ਵਿਚ ਦੁਕਾਨਦਾਰਾਂ ਨੂੰ ਪੇਸ਼ ਆਉਂਦੀ ਸਮਸਿਆਵਾਂ ਦੇ ਹੱਲ ਦੇ ਲਈ ਸਬੰਧਤ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਉਨ•ਾਂ ਦਾ ਹੱਲ ਕਰਵਾਇਆ ਜਾਵੇਗਾ।
ਲੋਕ ਸਭਾ ਚੋਣਾਂ ‘ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ
ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ -ਕਿਹਾ ਕਿ ਕੈਪਟਨ...