
ਸਾਰੇ ਇਲਾਕੇ ਦਾ ਨਾਂਅ ਸ੍ਰੀ ਗੁਰੂ ਰਵਿਦਾਸ ਸਿਟੀ ਰੱਖਿਆ ਜਾਵੇ-ਸੰਤ ਸਤਵਿੰਦਰ ਹੀਰਾ
ਹੁਸ਼ਿਆਰਪੁਰ (ਵਿਸ਼ਵ ਵਾਰਤਾ)- ਸ੍ਰੀ ਗੁਰੂ ਰਵਿਦਾਸ ਇਤਿਹਾਸਕ ਤੀਰਥ ਅਸਥਾਨ ਮੰਦਿਰ ਤੁਗਲਕਾਬਾਦ ਦਿੱਲੀ ਦੇ ਮੁੜ ਨਿਰਮਾਣ ਸੰਬੰਧੀ ਅੱਜ ਡੀ.ਡੀ.ਏ ਵੱਲੋਂ ਸੰਤ ਮਹਾਂਪੁਰਸ਼ਾਂ ਦੀ ਅਗਵਾਈ ਹੇਠ ਨਿਸ਼ਾਨਦੇਹੀ ਕੀਤੀ ਗਈ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਤੀਰਥ ਅਸਥਾਨ ਮੰਦਿਰ ਤੁਗਲਕਾਬਾਦ ਦਿੱਲੀ ਦਾ ਮੁੜ ਨਿਰਮਾਣ ਹੋਣਾ ਆਦਿ ਧਰਮੀ, ਆਦਿ ਵਾਸੀ, ਭਾਰਤੀ ਸੰਗਤਾਂ ਦੇ ਸੰਘਰਸ਼ ਦੀ ਵੱਡੀ ਪ੍ਰਾਪਤੀ ਹੈ। 10 ਅਗਸਤ 2019 ਨੂੰ ਦਿੱਲੀ ਡਿਵੈਲਪਮੈਂਟ ਬੋਰਡ ਅਥਾਰਟੀ ਵੱਲੋਂ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਸਾਡਾ ਉਪਰੋਕਤ ਧਾਰਮਿਕ ਅਸਥਾਨ ਢਾਹ ਕੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ ਜਿਸਦੇ ਸਿੱਟੇ ਵੱਜੋਂ ਭਾਰਤ ਦੇ ਜੰਮੂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਮੁੱਚੇ ਆਦਿ ਧਰਮੀ ਆਦਿ ਵਾਸੀ ਅਤੇ ਭਾਰਤੀ ਸੰਗਤਾਂ ਨੇ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ, 13 ਅਗਸਤ ਨੂੰ ਸਫ਼ਲ ਬੰਦ ਪੰਜਾਬ ਕਰਾਇਆ । ਉਪਰੰਤ 21 ਅਗਸਤ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਲੱਖਾਂ ਦੀ ਗਿਣਤੀ ‘ਚ ਸੰਗਤਾਂ ਨੇ ਇਕੱਠ ਕੀਤਾ ਉਪਰੰਤ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਉਪਰੋਕਤ ਧਾਰਮਿਕ ਸਥਾਨ ਨੂੰ ਬਹਾਲ ਕਰਾਉਣ ਲਈ ਤੁਗਲਕਾਬਾਦ ਪਹੁੰਚੀਆਂ ਜਿੱਥੇ ਦਿੱਲੀ ਪੁਲਿਸ ਨਾਲ ਟਕਰਾਅ ਹੋਇਆ । ਜਿੱਥੇ ਸਾਡੇ 96 ਸ਼ਰਧਾਲੂ ਯੋਧਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਕਿ ਜੇਲ੍ਹ ਤੋਂ ਸੰਗਤਾਂ ਦੇ ਸੰਘਰਸ਼ ਅਤੇ ਗ੍ਰਹਿ ਮੰਤਰੀ ਭਾਰਤ ਨਾਲ ਮਿਲ ਕੇ ਬਿਨਾਂ ਸ਼ਰਤ ਰਿਹਾਅ ਕਰਵਾ ਲਿਆ ਗਿਆ। ਅੱਜ ਵੱਡੀ ਖੁਸ਼ਖਬਰੀ ਹੈ ਕਿ ਭਾਰਤ ਸਰਕਾਰ ਵੱਲੋਂ ਨਿਸ਼ਾਨ ਦੇਹੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਬਹੁਤ ਜਲਦ ਭਾਰਤ ਸਰਕਾਰ ਤੋਂ ਉਪਰੋਕਤ ਧਾਰਮਿਕ ਸਥਾਨ ਦੀ ਸੇਵਾ ਸੰਭਾਲ ਲਈ ਜਾਵੇਗੀ ਅਤੇ ਸਮੁੱਚੀ ਆਦਿ ਧਰਮੀ, ਆਦਿ ਵਾਸੀ, ਭਾਰਤੀ ਸੰਤ ਸਮਾਜ ਅਤੇ ਸੰਗਤਾਂ ਨੂੰ ਨਾਲ ਲੈ ਕੇ ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਮੰਦਿਰ ਤੁਗਲਕਾਬਾਦ ਵਿਖੇ ਨੀਂਹ ਪੱਥਰ ਰੱਖਿਆ ਜਾਵੇਗਾ। ਅੱਜ ਦੇ ਕਾਰਜ ਦੀ ਸਫ਼ਲਤਾ ਲਈ ਆਦਿ ਧਰਮੀ-ਆਦਿ ਵਾਸੀ ਭਾਰਤੀ ਸੰਤ ਸਮਾਜ ਅਤੇ ਸੰਗਤਾਂ ਨੂੰ ਲੱਖ-ਲੱਖ ਵਧਾਈ ਹੋਵੇ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਚਰਨ ਛੋਹ ਗੰਗਾ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਅਤੇ ਮੰਦਿਰ ਨਿਰਮਾਣ ਕਮੇਟੀ ਲਈ ਪੂਰੇ ਭਾਰਤ ‘ਚੋਂ ਲਏ ਗਏ ਸੰਤ ਮਹਾਂਪੁਰਸ਼ ਤੇ ਮੈਂਬਰ ਵੀ ਹਾਜ਼ਰ ਸਨ।
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 14 ਨਵੰਬਰ...






















