ਸੰਤ ਨਿਰੰਕਾਰੀ ਮਿਸ਼ਨ ਦੇ ਵਲੰਟੀਅਰਾਂ ਨੇ ਕੀਤੀ ਸੈਂਟਰਲ ਪਾਰਕ ਦੀ ਸਫਾਈ
ਨਗਰ ਕੌਂਸਲ ਨੇ ਕੀਤਾ ਮਿਸ਼ਨ ਦਾ ਧੰਨਵਾਦ
ਮਾਨਸਾ, 26 ਫਰਵਰੀ (ਵਿਸ਼ਵ ਵਾਰਤਾ )-ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਵਿਜੇ ਸਿੰਗਲਾ ਦੀ ਅਗਵਾਈ ਵਿਚ ਸੰਤ ਨਿਰੰਕਾਰੀ ਮਿਸ਼ਨ ਵਲੋਂ ਐਤਵਾਰ ਨੂੰ ਸੈਂਟਰਲ ਪਾਰਕ ਮਾਨਸਾ ਦੀ ਸਫਾਈ ਕੀਤੀ ਗਈ। ਪਾਰਕ ਵਿਚ ਵਲੰਟੀਅਰਾਂ ਨੇ ਸਾਰਾ ਦਿਨ ਕੰਮ ਕਰਕੇ ਪਾਰਕ ਦੇ ਕੋਨੇ ਕੋਨੇ ਦੀ ਸਫਾਈ ਕੀਤੀ ਅਤੇ ਸੰਦੇਸ਼ ਦਿੱਤਾ ਕਿ ਮਿਸ਼ਨ ਦਾ ਸੁਨੇਹਾ ਹੈ ਕਿ ਮਾਨਵ ਭਲਾਈ ਦੇ ਕੰਮਾਂ ਵਿਚ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਜਿਸ ਦੇ ਮੱਦੇਨਜ਼ਰ ਪੂਰੇ ਸੈਂਟਰਲ ਪਾਰਕ ਦੀ ਸਫਾਈ ਕੀਤੀ ਗਈ। ਨਿਰੰਕਾਰੀ ਮਿਸ਼ਨ ਦੇ ਵਲੰਟੀਅਰਾਂ ਦੀ ਪ੍ਰਸ਼ੰਸ਼ਾ ਕਰਦਿਆਂ ਨਗਰ ਕੌਂਸਲ ਦੇ ਪ੍ਰਧਾਨ ਵਿਜੇ ਸਿੰਗਲਾ ਨੇ ਕਿਹਾ ਕਿ ਨਗਰ ਕੌਂਸਲ ਦੀ ਮੁਹਿੰਮ ਨੂੰ ਹੁੰਗਾਰਾ ਮਿਲਿਆ ਹੈ। ਉਨ੍ਹਾਂ ਨਿਰੰਕਾਰੀ ਮਿਸ਼ਨ ਦੇ ਵਲੰਟੀਅਰਾਂ ਦਾ ਨਗਰ ਕੌਂਸਲ ਵਲੋਂ ਧੰਨਵਾਦ ਕੀਤਾ। ਇਸ ਮੌਕੇ ਰਾਘਵ ਸਿੰਗਲਾ, ਸੀਨੀਅਰ ਮੀਤ ਪ੍ਰਧਾਨ ਸੁਨੀਲ ਨੀਨੂ, ਮੀਤ ਪ੍ਰਧਾਨ ਕ੍ਰਿਸ਼ਨ ਸਿੰਘ, ਐਸ.ਡੀ.ਐਮ ਓਮ ਪ੍ਰਕਾਸ਼, ਨਿਰੰਕਾਰੀ ਮਿਸ਼ਨ ਦੇ ਅਹੁਦੇਦਾਰਾਂ ਤੋਂ ਇਲਾਵਾ ਅਸ਼ੋਕ ਕੁਮਾਰ ਅਗਰਵਾਲ, ਦਲੀਪ ਕੁਮਾਰ, ਹਰਬੰਸ ਸਿੰਘ, ਪਾਰਕ ਸੁਧਾਰ ਕਮੇਟੀ ਦੇ ਪ੍ਰਧਾਨ ਸਰਪੰਚ ਮੇਜਰ ਸਿੰਘ ਗਿੱਲ, ਰਾਜਵਿੰਦਰ ਰਾਣਾ, ਮੇਜਰ ਸਿੰਘ ਫੌਜੀ, ਮਨੋਜ ਗੋਇਲ, ਇੰਦਰਜੀਤ, ਐਡਵੋਕੇਟ ਰਣਵੀਰ ਸੋਮਲ ਆਦਿ ਹਾਜ਼ਰ ਸਨ।