ਸੰਤੋਸ਼ ਕਟਾਰੀਆ ਨੂੰ ਸੂਬਾ ਉੱਪ ਪ੍ਰਧਾਨ ਲੱਗਣ ਤੇ ਆਪ ਟੀਮ ਨੇ ਕੀਤਾ ਸਨਮਾਨਿਤ
ਬਲਾਚੌਰ ,11 ਜੂਨ (ਵਿਸ਼ਵ ਵਾਰਤਾ) ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਮੈਡਮ ਸੰਤੋਸ਼ ਕਟਾਰੀਆ ਨੂੰ ਪਾਰਟੀ ਵਲੋਂ ਸੂਬਾ ਉੱਪ ਪ੍ਰਧਾਨ ਲੇਡੀਜ ਵਿੰਗ ਦਾ ਲਗਾਏ ਜਾਣ ਤੇ ਉਹਨਾਂ ਦੇ ਗ੍ਰਹਿ ਵਿਖੇ ਸਤਨਾਮ ਸਿੰਘ ਜਲਵਾਹਾ ਸੂਬਾ ਸੰਯੁਕਤ ਸਕੱਤਰ ਯੂਥ ਵਿੰਗ, ਚੰਦਰ ਮੋਹਨ ਜੇਡੀ ਜਿਲ੍ਹਾ ਮੀਡੀਆ ਪ੍ਰਧਾਨ, ਮਨਦੀਪ ਸਿੰਘ ਅਟਵਾਲ ਜਿਲ੍ਹਾ ਪ੍ਰਧਾਨ ਯੂਥ ਵਿੰਗ, ਸਰਿੰਦਰ ਸੰਘਾ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਤੇ ਬਿੱਟਾ ਰਾਣਾ ਸੀਨੀਅਰ ਆਗੂ ਨੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਸਿਰੋਪਾ ਭੇਟ ਕਰਦਿਆਂ ਹੋਇਆਂ ਮੈਡਮ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਉੱਚ ਪੱਧਰੀ ਲੀਡਰਸ਼ਿਪ, ਅਰਵਿੰਦ ਕੇਜਰੀਵਾਲ ਰਾਸ਼ਟਰੀ ਕਨਵੀਨਰ ਆਪ, ਜਰਨੈਲ ਸਿੰਘ ਪ੍ਰਭਾਰੀ ਪੰਜਾਬ, ਰਾਘਵ ਚੱਢਾ ਸਹਿ ਪ੍ਰਭਾਰੀ, ਭਗਵੰਤ ਮਾਨ ਜੀ ਪ੍ਰਧਾਨ, ਰਾਜਵਿੰਦਰ ਥਿਆੜਾ ਪ੍ਰਧਾਨ ਲੇਡੀਜ ਵਿੰਗ ਪੰਜਾਬ ਦਾ ਧੰਨਵਾਦ ਕੀਤਾ।
ਸਤਨਾਮ ਸਿੰਘ ਜਲਵਾਹਾ ਨੇ ਕਿਹਾ ਬਹੁਤ ਹੀ ਸੂਝਵਾਨ ਨੇਤਾ ਮੈਡਮ ਸੰਤੋਸ਼ ਕਟਾਰੀਆ ਨੂੰ ਉਹਨਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਮਾਣ ਬਖਸ਼ਿਆ ਹੈ। ਜੋ ਕਿ ਸਾਡੇ ਜਿਲ੍ਹੇ ਨਵਾਂਸ਼ਹਿਰ ਵਾਸਤੇ ਫਖਰ ਦਾ ਵਿਸ਼ਾ ਹੈ ਕਿਉਂਕਿ ਅਜੇ ਤੱਕ ਨਵਾਂ ਸ਼ਹਿਰ ਜਿਲ੍ਹੇ ਨੂੰ ਪਹਿਲਾ ਉੱਪ ਪ੍ਰਧਾਨ ਦਾ ਅਹੁਦਾ ਮਿਲਿਆ ਹੈ।
ਜਿਕਰਯੋਗ ਹੈ ਕਿ ਮੈਡਮ ਕਟਾਰੀਆ 2007 ਵਿੱਚ ਵਿਧਾਨ ਸਭਾ ਦਾ ਚੁਣਾਬ ਲੜ ਚੁੱਕੇ ਨੇ ਤੇ ਉਹ ਜਿਲ੍ਹਾ ਪ੍ਰੀਸ਼ਦ ਨਵਾਂਸ਼ਹਿਰ ਦੇ ਚੇਅਰਪਰਸਨ ਵੀ ਰਹਿ ਚੁੱਕੇ ਹਨ।
ਇਸ ਮੌਕੇ ਸੰਤੋਸ਼ ਕਟਾਰੀਆ ਨੇ ਕਿਹਾ ਕਿ ਮੈਂ ਸਾਰੀ ਉੱਚ ਪੱਧਰੀ ਲੀਡਰਸ਼ਿਪ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਹਨਾਂ ਨੇ ਮੇਰੇ ਤੇ ਇੰਨਾ ਭਰੋਸਾ ਜਤਾਇਆ ਹੈ ਮੈ ਹੋਰ ਵੀ ਤਨਦੇਹੀ ਨਾਲ ਪਾਰਟੀ ਦਾ ਤੇ ਹਲਕਾ ਬਲਾਚੌਰ ਦੀ ਜਨਤਾ ਦੇ ਭਰੋਸੇ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੀ। ਇਸ ਮੌਕੇ ਅਸ਼ੋਕ ਕਟਾਰੀਆ ਮੁਲਾਜਮ ਆਗੂ ਤੇ ਕਰਨ ਕਟਾਰੀਆ ਯੂਥ ਆਗੂ ਨੇ ਘਰ ਆਏ ਹੋਏ ਸਾਰੇ ਪਾਰਟੀ ਦੇ ਵਫਾਦਾਰ ਸਿਪਾਹੀਆਂ ਦੁਆਰਾ ਇੰਨਾ ਮਾਣ ਸਤਿਕਾਰ ਕਰਨ ਤੇ ਧੰਨਵਾਦ ਕੀਤਾ।























