ਚੰਡੀਗੜ, 21 ਸਤੰਬਰ – ਸੰਜੀਵਨ ਸਿੰਘ ਦੀ ਨਵ-ਪ੍ਰਕਾਸ਼ਿਤ ਨਾਟ-ਪੁਸਤਕ “ਪੀ ਜੀ-ਦ ਪੇਇੰਗ ਗੈਸਟ” ਦਾ ਲੋਕ-ਅਰਪਣ ਪੰਜਾਬ ਸਾਹਿਤ ਅਕਾਦਮੀ ਅਤੇ ਸਰਘੀ ਕਲਾ ਕੇਂਦਰ, ਮੁਹਾਲੀ ਵੱਲੋਂ 22 ਸਤੰਬਰ 2019, ਐਤਵਾਰ, ਸਵੇਰੇ 11 ਵਜੇ, ਪੰਜਾਬ ਕਲਾ ਭਵਨ, ਸੈਕਟਰ-16, ਚੰਡੀਗੜ੍ਹ ਵਿਖੇ ਹੋਵੇਗਾ। ਇਸ ਮੌਕੇ ਡਾ. ਸਰਬਜੀਤ ਕੌਰ ਸੋਹਲ, ਪ੍ਰਧਾਨ, ਪੰਜਾਬ ਸਾਹਿਤ ਅਕਾਦਮੀ ਮੁੱਖ-ਮਹਿਮਾਨ, ਡਾ. ਸਤੀਸ਼ ਕੁਮਾਰ ਵਰਮਾ, ਵਿਸ਼ੇਸ਼-ਮਹਿਮਾਨ ਵੱਜੋਂ ਸ਼ਿਰਕਤ ਕਰਨਗੇ। ਪ੍ਰਧਾਨਗੀ ਕਰਨਗੇ ਨਾਟਕਕਾਰ ਪਾਲੀ ਭੁਪਿੰਦਰ ਸਿੰਘ। ਪਰਚਾ ਪੇਸ਼ ਕਰਨਗੇ ਨਾਟ-ਕਰਮੀ ਡਾ. ਕੁਲਦੀਪ ਸਿੰਘ ਦੀਪ। ਰੰਗਕਰਮੀ ਡਾ. ਸਾਹਿਬ ਸਿੰਘ, ਇੰਦਰਜੀਤ ਰੂਪੋਵਾਲੀ, ਰਾਬਿੰਦਰ ਸਿੰਘ ਰੱਬੀ ਬੁਲਾਰੇ ਹੋਣਗੇ।ਇਸ ਮੌਕੇ ਆਪ ਵਰਗੇ ਸੁਹਿਰਦ, ਸਿਆਣੇ ਤੇ ਵਿਦਵਾਨ ਕਲਾਕਾਰਾਂ ਤੇ ਕਲਮਕਾਰਾਂ ਦਾ ਆਪਦੇ ਨਜ਼ਦੀਕੀਆਂ ਸਮੇਤ ਇੰਤਜ਼ਾਰ ਰਹੇਗਾ।
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ‘ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ 'ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ ਬਾਬਾ ਸਾਹਿਬ...