ਬੁਢਲਾਡਾ 9 ਅਕਤੂਬਰ( ਵਿਸ਼ਵ ਵਾਰਤਾ)-ਪੰਜਾਬ ਦੀਆਂ ਸੰਘਰਸ਼ਸ਼ੀਲ ਵਲੋ ਵਿੱਢੇ ਅੰਦੋਲਨ ਦੌਰਾਨ ਅੱਜ ਬੁਢਲਾਡਾ ਰੇਲਵੇ ਲਾਈਨਾਂ ਉਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਦਿੱਤੇ ਹੋਏ ਧਰਨੇ ਵਿਚ ਇੱਕ ਬਿਰਧ ਔਰਤ ਦੀ ਮੌਤ ਹੋ ਗਈ। ਉਹ ਧਰਨੇ ਵਿੱਚ ਭਾਗ ਲੈਣ ਆਈ ਸੀ ਅਤੇ ਉਸ ਦੀ ਪਛਾਣ ਤੇਜ਼ ਕੋਰ ਪਤਨੀ ਸਾਧੂ ਸਿੰਘ, ਪਿੰਡ ਵਰ੍ਹੇ (83) ਵੱਜੋਂ ਹੋਈ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਇਹ ਮਾਤਾ ਖੇਤੀ ਕਾਨੂੰਨਾਂ ਵਿਰੁੱਧ ਵਿੱਢੇ ਅੰਦੋਲਨ ਦੀ ਔਰਤਾਂ ਚੋਂ ਪਹਿਲੀ ਸ਼ਹੀਦ ਹੈ। ਉਨ੍ਹਾਂ ਕਿਹਾ ਕਿ ਮਾਤਾ ਤੇਜ ਕੌਰ ਦਾ ਅੰਤਿਮ ਸੰਸਕਾਰ ਕਰਨ ਲਈ ਸਰਕਾਰ ਸਾਹਮਣੇ ਪਰਿਵਾਰ ਦੀ ਸਹਿਮਤੀ ਨਾਲ 10 ਲੱਖ ਰੁਪਏ ,ਇਕ ਪਰਿਵਾਰਕ ਜੀ ਨੂੰ ਨੌਕਰੀ ਅਤੇ ਸਰਕਾਰੀ ਤੇ ਨਿੱਜੀ ਕਰਜ਼ਾ ਮੁਆਫ਼ ਕਰਨ ਦੀ ਮੰਗ ਰੱਖੀ ਗਈ ਹੈ।