ਸੰਗਰੂਰ, 10 ਨਵੰਬਰ (ਵਿਸ਼ਵ ਵਾਰਤਾ) – ਸੰਗਰੂਰ ਪੁਲਿਸ ਨੇ ਅੱਜ ਵੱਡੀ ਸਫਲਤਾ ਹਾਸਿਲ ਕਰਦਿਆਂ 3 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ| ਸੰਗਰੂਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਗੈਂਗਸਟਰਾਂ ਦਾ ਸਬੰਧ ਪਿਛਲੇ ਦਿਨੀਂ ਕਤਲ ਕੀਤੇ ਗਏ ਅਕਾਲੀ ਸਰਪੰਚ ਦੇ ਪਤੀ ਮਾਸਟਰ ਹਰਕੀਰਤ ਸਿੰਘ ਨਾਲ ਸੀ|
ਪੁਲਿਸ ਵੱਲੋਂ ਮਾਸਟਰ ਹਰਕੀਰਤ ਸਿੰਘ ਦੇ ਕਾਤਲਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਸੀ| ਇਸ ਦੌਰਾਨ ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ਕੋਲੋਂ ਹਥਿਆਰ ਅਤੇ ਇਕ ਕਾਰ ਵੀ ਬਰਾਮਦ ਕੀਤੀ ਹੈ| ਇਨ੍ਹਾਂ ਗੈਂਗਸਟਰਾਂ ਨੇ ਇਕ ਹੋਰ ਕਤਲ ਨੂੰ ਵੀ ਅੰਜਾਮ ਦਿੱਤਾ ਸੀ|
ਵਰਣਨਯੋਗ ਹੈ ਕਿ ਮਲਰੇਕੋਟਲਾ ਵਿਖੇ ਬੀਤੇ ਦਿਨੀਂ ਅਧਿਆਪਕ ਆਗੂ ਮਾਸਟਰ ਹਰਕੀਰਤ ਸਿੰਘ ਚੂੰਘਾ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ| ਇਸ ਘਟਨਾ ਵਿਚ ਹਰਕੀਰਤ ਸਿੰਘ ਦਾ ਇੱਕ ਸਾਥੀ ਜਖਮੀ ਹੋ ਗਿਆ ਸੀ| ਉਨ੍ਹਾਂ ਉਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਸਕੂਲ ਜਾ ਰਹੇ ਸਨ|
ਵੱਡੀ ਖ਼ਬਰ- ਪੰਜਾਬ ਦੇ ਸਾਰੇ ਸਕੂਲਾਂ ਵਿੱਚ ਕੱਲ੍ਹ ਤੋਂ ਛੁੱਟੀਆਂ
ਵੱਡੀ ਖ਼ਬਰ- ਪੰਜਾਬ ਦੇ ਸਾਰੇ ਸਕੂਲਾਂ ਵਿੱਚ ਕੱਲ੍ਹ ਤੋਂ ਛੁੱਟੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ ਅੱਤ ਦੀ ਗਰਮੀ...