ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦਾ ਖੁੱਲ੍ਹਿਆ ਖਾਤਾ
ਸੰਕੇਤ ਸਾਰਗਰ ਨੇ ਜਿੱਤਿਆ ਚਾਂਦੀ ਦਾ ਤਗਮਾ
ਚੰਡੀਗੜ੍ਹ,30 ਜੁਲਾਈ(ਵਿਸ਼ਵ ਵਾਰਤਾ)-ਬਰਮਿੰਘਮ ਵਿੱਚ ਹੋ ਰਹੀਆਂ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦਾ ਮੈਡਲ ਖਾਤਾ ਖੁੱਲ੍ਹ ਗਿਆ ਹੈ। ਵੇਟਲਿਫਟਰ ਸੰਕੇਤ ਸਾਰਗਰ ਨੇ ਪੁਰਸ਼ਾਂ ਦੇ 55 ਕਿਲੋਗ੍ਰਾਮ ਭਾਰ ਵਰਗ ‘ਚ ਦੇਸ਼ ਲਈ ਚਾਂਦੀ ਦਾ ਤਗਮਾ ਜਿੱਤਿਆ ਹੈ। ਮਲੇਸ਼ੀਆ ਦੇ ਮੁਹੰਮਦ ਅਨੀਦ ਨੇ ਸੋਨ ਤਮਗਾ ਜਿੱਤਿਆ।
ਸੰਕੇਤ ਨੇ ਸਨੈਚ ਦੀ ਪਹਿਲੀ ਕੋਸ਼ਿਸ਼ ਵਿੱਚ 107 ਕਿਲੋ ਭਾਰ ਚੁੱਕਿਆ। ਉਸਨੇ ਦੂਜੀ ਕੋਸ਼ਿਸ਼ ਵਿੱਚ 111 ਕਿਲੋ ਅਤੇ ਤੀਜੀ ਕੋਸ਼ਿਸ਼ ਵਿੱਚ 113 ਕਿਲੋ ਭਾਰ ਚੁੱਕਿਆ। ਕਲੀਨ ਐਂਡ ਜਰਕ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ, ਸੰਕੇਤ ਨੇ 135 ਕਿਲੋ ਭਾਰ ਚੁੱਕਿਆ। ਪਰ, ਉਸਦੀ ਦੂਜੀ ਅਤੇ ਤੀਜੀ ਕੋਸ਼ਿਸ਼ ਅਸਫਲ ਰਹੀ। ਉਹ 248 ਕਿਲੋਗ੍ਰਾਮ ਨਾਲ ਦੂਜੇ ਸਥਾਨ ‘ਤੇ ਰਿਹਾ। ਮਲੇਸ਼ੀਆ ਦੇ ਵੇਟਲਿਫਟਰ ਨੇ ਕੁੱਲ 249 ਕਿਲੋਗ੍ਰਾਮ ਭਾਰ ਚੁੱਕਿਆ ਅਤੇ ਸੰਕੇਤ ਨੂੰ ਸਿਰਫ 1 ਕਿਲੋਗ੍ਰਾਮ ਦੇ ਫਰਕ ਨਾਲ ਪਛਾੜ ਦਿੱਤਾ।