ਸੜਕ ਹਾਦਸੇ ‘ਚ 31 ਲੋਕਾਂ ਦੀ ਮੌਤ
ਬਮਾਕੋ, 29ਫਰਵਰੀ(IANS,ਵਿਸ਼ਵ ਵਾਰਤਾ) ਮਾਲੀ ਵਿੱਚ ਇੱਕ ਬੱਸ ਦੇ ਪੁਲ ਤੋਂ ਡਿੱਗਣ ਕਾਰਨ 31 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ| ਟਰਾਂਸਪੋਰਟ ਮੰਤਰਾਲੇ ਮੁਤਾਬਕ ਇਹ ਘਟਨਾ ਸ਼ਾਮ 5 ਵਜੇ ਦੇ ਕਰੀਬ ਵਾਪਰੀ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਥਾਨਕ ਸਮੇਂ ਅਨੁਸਾਰ (1700 GMT) ਮੰਗਲਵਾਰ ਨੂੰ ਬਾਗੋ ਨਦੀ ਨੂੰ ਪਾਰ ਕਰਨ ਵਾਲੇ ਪੁਲ ‘ਤੇ ਇਹ ਘਟਨਾ ਵਾਪਰੀ।ਸਿਨਹੂਆ ਸਮਾਚਾਰ ਏਜੰਸੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੱਸ ਦੱਖਣ-ਪੱਛਮੀ ਮਾਲੀਅਨ ਕਸਬੇ ਕੇਨੀਬਾ ਤੋਂ ਬਰਲੀਨਾ ਫਾਸੋ ਜਾ ਰਹੀ ਸੀ ਅਤੇ ਹਾਦਸੇ ਦਾ ਸੰਭਾਵਿਤ ਕਾਰਨ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਗੁਆ ਦੇਣਾ ਸੀ।