
ਚੰਡੀਗੜ੍ਹ 4 ਸਤੰਬਰ (ਵਿਸ਼ਵ ਵਾਰਤਾ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਨੇਤਾ ਮਨਜੀਤ ਸਿੰਘ ਭੋਮਾਂ.ਮੁੱਖ ਸਲਾਹਕਾਰ ਤੇ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਜੰਮੂ,ਅਕਾਲੀ ਨੇਤਾ ਬਲਵਿੰਦਰ ਸਿੰਘ ਖੋਜਕੀਪੁਰ ,ਕੁਲਦੀਪ ਸਿੰਘ ਮਜੀਠਾ,ਹਰਸ਼ਰਨ ਸਿੰਘ ਭਾਂਤਪੁਰ ਜੱਟਾਂ, ਗੁਰਚਰਨ ਸਿੰਘ ਬਸਿਆਲਾ, ਕਮਲਜੀਤ ਕੌਰ ਕੁਕੜਾਂ,ਕਸ਼ਮੀਰ ਸਿੰਘ ਸਾਬਕਾ ਸਰਪੰਚ ਦਦਿਆਲ , ਡਾ ਹਰਭਜਨ ਸਿੰਘ ਜੁਲਾ ਮਜਾਰਾ ਤੇ ਲਖਬੀਰ ਸਿੰਘ ਖਾਲਸਾ ਟਾਂਡਾ ਨੇ ਜਾਰੀ ਸਾਂਝੇ ਬਿਆਨ ਵਿਚ ਕਿਹਾ ਕਿ, ਜੇਕਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁੱਣਨ ਲਈ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਮੈਂਬਰਾਂ ਪਾਸੋਂ ਇੱਕ ਜੈਕਾਰਾ ਲਵਾ ਕੇ ਸਾਰੇ ਅਧਿਕਾਰ ਆਪ ਲੈ ਸਕਦਾ ਹੈ ਤਾਂ 328 ਲਾਪਤਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਜ਼ੁਮੇਵਾਰੀ ਆਪ ਕਿਉਂ ਨਹੀਂ ਲੈਂਦਾ ? ਕਿਉਂਕਿ ਸਿਆਸੀ ਤੌਰ ਤੇ ਸ਼੍ਰੋਮਣੀ ਕਮੇਟੀ ਦਾ ਮੁੱਖ ਪ੍ਰਬੰਧਕ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਹੈ ਜਿਸ ਤੋਂ ਉਹ ਮੁਨਕਰ ਨਹੀਂ ਹੋ ਸਕਦਾ । ਫਿਰ ਲਾਪਤਾ ਸਰੂਪਾਂ ਦਾ ਮੁੱਖ ਦੋਸ਼ੀ ਹਰ ਪਾਸਿਓਂ ਸੁਖਬੀਰ ਸਿੰਘ ਬਾਦਲ ਹੀ ਬਣਦਾ ਹੈ । ਜਦੋਂ ਇਹ ਮਹਾਰਾਜ ਦੇ ਸਰੂਪ ਗ਼ਾਇਬ ਹੋਏ ਉਸ ਸਮੇਂ ਸਰਕਾਰ ਵੀ ਬਾਦਲਾਂ ਦੀ ਸੀ ਤੇ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀ । ਇਸ ਲਈ ਉਹ ਹਰ ਪਾਸਿਓਂ ਇਸ ਜ਼ੁਮੇਵਾਰੀ ਤੋਂ ਭੱਜ ਨਹੀਂ ਸਕਦਾ । ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਜਦੋਂ ਤੋਂ ਬਾਦਲ ਪਰਿਵਾਰ ਕੋਲ ਆਈ ਹੈ ਇਕ ਵਾਰ ਵੀ ਅਜਿਹਾ ਨਹੀਂ ਹੋਇਆ ਕਿ ਸ਼੍ਰੌਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਲੋਕਾਂ ਵਲੋਂ ਚੁਣੇ ਹੋਏ ਮੈਂਬਰਾ ਨੇ ਲੋਕਤੰਤਰੀ ਤਰੀਕੇ ਨਾਲ ਪ੍ਰਧਾਨ ਦੀ ਚੋਣ ਲਈ ਆਪਣੇ ਹੱਕ ਦੀ ਵਰਤੋਂ ਕੀਤੀ ਹੋਵੇ ਹਰ ਵਾਰ ਸ੍ਰ ਸੁਖਬੀਰ ਸਿੰਘ ਬਾਦਲ ਵਲੋਂ ਭੇਜੇ ਲਿਫ਼ਾਫ਼ੇ ਵਿਚੋਂ ਨਿਕਲੇ ਨਾਮ ਤੇ ਬੰਦੂਆ ਮਜਦੂਰਾਂ ਵਾਂਗ ਜੈਕਾਰੇ ਛੱਡ ਦੇਂਦੇ ਹਨ ਜਿਸ ਦਾ ਸਿੱਧਾ ਅਰਥ ਨਿਕਲਦਾ ਹੈ ਸ਼੍ਰੌਮਣੀ ਕਮੇਟੀ ਦੇ ਹਰ ਚੰਗੇ ਮੰਦੇ ਕਾਰਜ ਲਈ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਪ੍ਰਤੱਖ ਤੌਰ ਤੇ ਜਿੰਮੇਵਾਰ ਹਨ।
ਉਹਨਾਂ ਕਿਹਾ ਸਾਬਕਾ ਮੁੱਖ ਸਕੱਤਰ ਸ ਹਰਚਰਨ ਸਿੰਘ ਨੂੰ ਇਸ ਮਾਮਲੇ ਵਿੱਚ ਸਿਆਸੀ ਬਦਲਾਖ਼ੋਰੀ ਤਹਿਤ ਘਸੀਟਿਆ ਜਾਂ ਰਿਹਾ ਹੈ ਕਿਉਂਕਿ ਉਹਨਾਂ ਨੇ ਮੁੱਖ ਸਕੱਤਰੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਫੈਲੇ ਭ੍ਰਿਸ਼ਟਾਚਾਰ ਤੇ ਬਾਦਲਾਂ ਦੀਆਂ ਚੋਰ ਮੋਰੀ ਰਾਹੀਂ ਕੀਤੀਆਂ ਜਾ ਰਹੀਆਂ ਲੁੱਟ-ਖਸੁੱਟਾਂ ਨੂੰ ਆਪਣੀਆਂ ਕਿਤਾਬਾਂ ਵਿੱਚ ਨੰਗਿਆਂ ਕੀਤਾ ਹੈ । ਜਦ ਕਿ ਅਸਲੀਅਤ ਇਹ ਹੈ ਕਿ ਉਹਨਾਂ ਦੀ ਨਿਯੁਕਤੀ ਇਸ ਘਟਨਾਂ ਤੋਂ 9 ਦਿਨ ਬਾਅਦ ਹੁੰਦੀ ਹੈ । ਇਸ ਲਈ ਉਹਨਾਂ ਨੂੰ ਕਿਸੇ ਤਰ੍ਹਾਂ ਵੀ ਇਸ ਘਟਨਾ ਲਈ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ।
2016 ਤੋ ਲੈ ਕੇ ਹੁਣ ਤੱਕ ਬਣੀ ਹਰ ਐਗਜੇਕਟਿਵ ਕਮੇਟੀ ਮੁੱਖ ਤੌਰ ਤੇ ਦੋਸ਼ੀ ਹੈ ਜਿਹਨਾਂ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਕਰਵਾਈ ਗਈ ਅਧੂਰੀ ਜਾਂਚ ਤੱਕ ਇਸ ਸੰਵੇਦਨਸ਼ੀਲ ਮੁੱਦੇ ਤੇ ਪਰਦਾ ਹੀ ਨਹੀਂ ਪਾਈ ਰੱਖਿਆ ਸਗੋਂ ਉਹ ਪ੍ਰੈਸ ਕਾਨਫਰੰਸਾਂ ਕਰਕੇ ਇਸ ਗੰਭੀਰ ਮੁੱਦੇ ਤੋਂ ਸਾਫ਼ ਮੁਕਰਦੇ ਰਹੇ ਉਲਟਾ ਇਸ ਮੁੱਦੇ ਨੂੰ ਉਠਾਉਣ ਵਾਲਿਆ ਨੂੰ ਮਾਨਹਾਨੀ ਦਾ ਕੇਸ ਦਰਜ ਕਰਵਾਉਣ ਦੀਆਂ ਧਮਕੀਆਂ ਦੇਂਦੇ ਰਹੇ ।
ਫੈਡਰੇਸ਼ਨ ਸਪਸ਼ਟ ਹੈ ਕਿ ਭਾਰਤ ਦੀ ਉਚ ਅਦਾਲਤ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਉਦਾ ਜਾਗਦਾ ਗੁਰੂ ਤਸਲੀਮ ਕਰਦੀ ਹੈ ਇਸ ਲਈ ਸ੍ਰ ਸੁਖਬੀਰ ਸਿੰਘ ਬਾਦਲ ਸਮੇਤ 2016 ਤੋਂ ਲੈ ਕੇ ਹੁਣ ਤੱਕ ਜਿਨੇ ਵੀ ਸ਼੍ਰੌਮਣੀ ਕਮੇਟੀ ਮੈਂਬਰ ਅਹੁਦੇਦਾਰ ਯਾ ਅਗਜੈਕਟਿਵ ਮੈਂਬਰ ਰਹੇ ਹਨ ਸਭ ਖਿਲਾਫ 295 ਏ ਦੇ ਨਾਲ ਨਾਲ ਧਾਰਾ 420 ਤੇ 302 ਅਧੀਨ ਪਰਚੇ ਦਰਜ ਹੋਣੇ ਚਾਹੀਦੇ ਹਨ । ਕਿਉਕਿ ਅਗਰ ਬੁੱਤ ਤੋੜਨ ਕਰਕੇ 307 ਧਾਰਾ ਅਧੀਨ ਪਰਚੇ ਦਰਜ ਹੋ ਸਕਦੇ ਹਨ ਤਾਂ ਗੁਰੂ ਸਾਹਿਬ ਤਾਂ ਜਾਗਦੀ ਜੋਤ ਹਨ।
ਫੈਡਰੇਸ਼ਨ ਇਸ ਮਸਲੇ ਦਾ ਸਿਆਸੀ ਕਰਨ ਨਹੀ ਹੋਣ ਦੇਵੇਗੀ ਸਗੋਂ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾ ਅਨੂਸਾਰ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਇਨਸਾਫ਼ ਮੋਰਚੇ ਰਾਹੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਤਲਾਂ ਨੂੰ ਸਜਾਂਵਾ ਦਵਾ ਕੇ ਹੀ ਦਮ ਲਵੇਗੀ। 13 ਸਤੰਬਰ 2020 ਤੋਂ ਫੈਡਰੇਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਇਨਸਾਫ ਮੋਰਚੇ ਦਾ ਹੀ ਅਰੰਭ ਕਰਨ ਜਾ ਰਹੀ ਹੈ ਜਿਸ ਲਈ ਹਰ ਜ਼ਿਲੇ ਵਿੱਚ ਫੈਡਰੇਸ਼ਨ ਆਗੂਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਸ ਇਨਸਾਫ਼ ਮੋਰਚੇ ਵਿੱਚ ਕਰੋਨਾ ਮਹਾਂਮਾਰੀ ਨੂੰ ਲੈ ਕੇ ਜ਼ੋ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਨ੍ਹਾਂ ਦਾ ਇੰਨ- ਬਿੰਨ ਪਾਲਣਾ ਕੀਤਾ ਜਾਵੇਗਾ ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...






















