• Latest
  • Trending
ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਤੋਂ ਜੀ.ਐਸ.ਟੀ. ‘ਤੇ ਛੋਟ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ

ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਤੋਂ ਜੀ.ਐਸ.ਟੀ. ‘ਤੇ ਛੋਟ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ

8 years ago
Punjab: CM ਭਗਵੰਤ ਮਾਨ ਨੂੰ ਮਿਲੇਗਾ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਦਾ ਵਫ਼ਦ

Punjab: CM ਭਗਵੰਤ ਮਾਨ ਨੂੰ ਮਿਲੇਗਾ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਦਾ ਵਫ਼ਦ

54 seconds ago
Punjab: ਸ਼ੁੱਧੀਕਰਨ ਮਾਮਲੇ ’ਚ ਰਾਜ ਕੁਮਾਰ ਵੇਰਕਾ ਨੇ FIR ਦਰਜ ਕਰਨ ਦੀ ਕੀਤੀ ਮੰਗ

Punjab: ਸ਼ੁੱਧੀਕਰਨ ਮਾਮਲੇ ’ਚ ਰਾਜ ਕੁਮਾਰ ਵੇਰਕਾ ਨੇ FIR ਦਰਜ ਕਰਨ ਦੀ ਕੀਤੀ ਮੰਗ

50 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

1 hour ago
Punjab Weather: ਮੌਸਮ ਵਿਭਾਗ ਨੇ ਸੂਬੇ ‘ਚ ਫੇਰ ਕੀਤੀ ਮੀਂਹ ਪੈਣ ਦੀ ਭਵਿੱਖਬਾਣੀ

Punjab Weather: ਮੌਸਮ ਵਿਭਾਗ ਨੇ ਸੂਬੇ ‘ਚ ਫੇਰ ਕੀਤੀ ਮੀਂਹ ਪੈਣ ਦੀ ਭਵਿੱਖਬਾਣੀ

2 hours ago
Punjab: ਆਪ ਦਾ ਬੀਜੇਪੀ ਖਿਲਾਫ ਪ੍ਰਦਰਸ਼ਨ, 4 ਸ਼ਹਿਰਾਂ ’ਚ ਲਾਇਆ ਮੋਰਚਾ

Punjab: ਆਪ ਦਾ ਬੀਜੇਪੀ ਖਿਲਾਫ ਪ੍ਰਦਰਸ਼ਨ, 4 ਸ਼ਹਿਰਾਂ ’ਚ ਲਾਇਆ ਮੋਰਚਾ

2 hours ago
Punjab: ‘ਮਾਵਾਂ-ਧੀਆਂ ਸਤਿਕਾਰ ਯੋਜਨਾ’: ਔਰਤਾਂ ਨੂੰ CM ਮਾਨ ਨੇ ਦਿੱਤਾ ਵੱਡਾ ਭਰੋਸਾ

Punjab: ‘ਮਾਵਾਂ-ਧੀਆਂ ਸਤਿਕਾਰ ਯੋਜਨਾ’: ਔਰਤਾਂ ਨੂੰ CM ਮਾਨ ਨੇ ਦਿੱਤਾ ਵੱਡਾ ਭਰੋਸਾ

3 hours ago
Sports: ਅੱਜ Sher-E-Punjab T20 ’ਚ ਡਬਲ ਧਮਾਕਾ !, ਖੇਡੇ ਜਾਣਗੇ ਦੋ ਮੁਕਾਬਲੇ

Sports: ਅੱਜ Sher-E-Punjab T20 ’ਚ ਡਬਲ ਧਮਾਕਾ !, ਖੇਡੇ ਜਾਣਗੇ ਦੋ ਮੁਕਾਬਲੇ

3 hours ago
Sports: 15 ਸਾਲ ਦੇ ਵੈਭਵ ਸੂਰਯਵੰਸ਼ੀ ਨੇ ਰਚਿਆ ਇਤਿਹਾਸ, ਦਲੀਪ ਟਰਾਫੀ ’ਚ ਬਣਾਇਆ ਵੱਡਾ ਰਿਕਾਰਡ

Sports: 15 ਸਾਲ ਦੇ ਵੈਭਵ ਸੂਰਯਵੰਸ਼ੀ ਨੇ ਰਚਿਆ ਇਤਿਹਾਸ, ਦਲੀਪ ਟਰਾਫੀ ’ਚ ਬਣਾਇਆ ਵੱਡਾ ਰਿਕਾਰਡ

4 hours ago
International: ਨਿਊਯਾਰਕ ਦੇ ਟਾਈਮਜ਼ ਸਕੁਏਅਰ ’ਚ ਔਰਤ ਨੇ ਦੋ ਲੋਕਾਂ ’ਤੇ ਚਾਕੂ ਨਾਲ ਕੀਤਾ ਹਮਲਾ

International: ਨਿਊਯਾਰਕ ਦੇ ਟਾਈਮਜ਼ ਸਕੁਏਅਰ ’ਚ ਔਰਤ ਨੇ ਦੋ ਲੋਕਾਂ ’ਤੇ ਚਾਕੂ ਨਾਲ ਕੀਤਾ ਹਮਲਾ

4 hours ago
National: ਮਹਿੰਗਾਈ ਦਾ ਇੱਕ ਹੋਰ ਝਟਕਾ ! ਅੱਜ ਤੋਂ LPG ਸਿਲੰਡਰ  ਹੋਇਆ ਮਹਿੰਗਾ !

National: ਮਹਿੰਗਾਈ ਦਾ ਇੱਕ ਹੋਰ ਝਟਕਾ ! ਅੱਜ ਤੋਂ LPG ਸਿਲੰਡਰ ਹੋਇਆ ਮਹਿੰਗਾ !

4 hours ago
Punjab: ਪੰਜਾਬ ’ਚ ਬਿਜਲੀ ਸੰਕਟ ! 5 ਥਰਮਲ ਯੂਨਿਟ ਬੰਦ

Punjab: ਪੰਜਾਬ ’ਚ ਬਿਜਲੀ ਸੰਕਟ ! 5 ਥਰਮਲ ਯੂਨਿਟ ਬੰਦ

5 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

5 hours ago
Hindi News
English News
Tuesday, September 1, 2026
No Result
View All Result
31 °c
Chandigarh
28 ° Wed
27 ° Thu
28 ° Fri
27 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਤੋਂ ਜੀ.ਐਸ.ਟੀ. ‘ਤੇ ਛੋਟ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ

March 21, 2018
in ਧਾਰਮਿਕ
ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਤੋਂ ਜੀ.ਐਸ.ਟੀ. ‘ਤੇ ਛੋਟ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ

ਸਮੁੱਚੇ ਗੁਰੂ ਘਰਾਂ ਤੋਂ ਹੀ ਜੀ.ਐਸ.ਟੀ. ਖ਼ਤਮ ਕਰੇ ਸਰਕਾਰ-ਭਾਈ ਲੌਂਗੋਵਾਲ

ਅੰਮ੍ਰਿਤਸਰ, 21 ਮਾਰਚ (ਵਿਸ਼ਵ ਵਾਰਤਾ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਲੰਗਰ ‘ਤੇ ਜੀ. ਐਸ. ਟੀ. ਵਿੱਚੋਂ ਸੂਬੇ ਦੇ ਹਿੱਸੇ ਦੀ ਛੋਟ ਦੇਣ ਦਾ ਐਲਾਨ ਸਵਾਗਤਯੋਗ ਹੈ ਅਤੇ ਇਸ ਦੇ ਨਾਲ ਸਰਕਾਰ ਸਮੁੱਚੇ ਗੁਰੂ ਘਰਾਂ ਤੋਂ ਹੀ ਜੀ.ਐਸ.ਟੀ. ਨੂੰ ਵੀ ਖ਼ਤਮ ਕਰੇ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਾਰੀ ਇਕ ਬਿਆਨ ਰਾਹੀਂ ਕੀਤਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਜਦੋਂ ਤੋਂ ਗੁਰੂ ਘਰਾਂ ‘ਤੇ ਜੀ.ਐਸ.ਟੀ. ਲੱਗਿਆ ਹੈ, ਸ਼੍ਰੋਮਣੀ ਕਮੇਟੀ ਵੱਲੋਂ ਉਦੋਂ ਤੋਂ ਹੀ ਇਸ ਨੂੰ ਹਟਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਆਪਣੇ ਆਪਣੇ ਹਿੱਸੇ ਦਾ ਜੀ.ਐਸ.ਟੀ. ਹਟਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ ਸਮੇਂ ਲਿਖੇ ਪੱਤਰਾਂ ‘ਤੇ ਗੌਰ ਕਰਦਿਆਂ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਹਿੱਸੇ ਦਾ ਜੀ.ਐਸ.ਟੀ. ਹਟਾਉਣ ਦਾ ਫੈਸਲਾ ਲਿਆ ਹੈ। ਭਾਈ ਲੌਂਗੋਵਾਲ ਨੇ ਸਰਕਾਰ ਦੇ ਇਸ ਫੈਸਲੇ ਨੂੰ ਅਜੇ ਅਧੂਰਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕੱਲਾ ਸ੍ਰੀ ਦਰਬਾਰ ਸਾਹਿਬ ਤੋਂ ਹੀ ਨਹੀਂ ਸਗੋਂ ਸਾਰੇ ਗੁਰੂ ਘਰਾਂ ਤੋਂ ਸਰਕਾਰ ਨੂੰ ਜੀ.ਐਸ.ਟੀ ਮੁਆਫ ਕਰਨਾ ਚਾਹੀਦਾ ਹੈ, ਕਿਉਂਕਿ ਹਰ ਗੁਰੂ ਘਰ ਵਿਚ ਹੀ ਸੰਗਤਾਂ ਲਈ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਲੰਘੇ ਅਰਸੇ ਦੌਰਾਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਲਈ ਖ਼ਰੀਦ ਕੀਤੀਆਂ ਵਸਤਾਂ ‘ਤੇ ਲਗਾਏ ਗਏ ਜੀ.ਐਸ.ਟੀ. ਦੀ ਰਕਮ ਸ਼੍ਰੋਮਣੀ ਕਮੇਟੀ ਨੂੰ ਤੁਰੰਤ ਵਾਪਸ ਕਰੇ, ਤਾਂ ਜੋ ਸੰਗਤਾਂ ਦਾ ਇਹ ਪੈਸਾ ਲੋਕ ਸੇਵਾਵਾਂ ਲਈ ਵਰਤਿਆ ਜਾ ਸਕੇ। ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੇਂਦਰ ਸਰਕਾਰ ਨੂੰ ਵੀ ਗੁਰਦੁਆਰਾ ਸਾਹਿਬਾਨ ਤੋਂ ਜੀ.ਐਸ.ਟੀ ਤਰੰਤ ਖਤਮ ਕਰਨ ਦੀ ਅਪੀਲ ਕੀਤੀ ਹੈ।

ਸ਼੍ਰੋਮਣੀ ਕਮੇਟੀ ਜੀ.ਐਸ.ਟੀ ਹਟਾਉਣ ਦੀ ਕਰਦੀ ਰਹੀ ਹੈ ਮੰਗ:

ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰਾਂ ਦੇ ਪ੍ਰਬੰਧ ਚਲਾਉਣ ਲਈ ਖਰੀਦੀਆਂ ਜਾਣ ਵਾਲੀਆਂ ਵਸਤਾਂ ‘ਤੇ ਲੱਗ ਰਹੇ ਜੀ.ਐਸ.ਟੀ. ਟੈਕਸ ਨੂੰ ਹਟਾਉਣ ਲਈ ਸਰਕਾਰਾਂ ਨਾਲ ਲਗਾਤਾਰ ਚਿੱਠੀ ਪੱਤਰ ਰਾਹੀਂ ਰਾਬਤਾ ਕੀਤਾ ਜਾ ਰਿਹਾ ਸੀ। ਇਸੇ ਸਬੰਧ ਜੀ.ਐਸ.ਟੀ. ਕੌਂਸਲ, ਭਾਰਤ ਦੇ ਪ੍ਰਧਾਨ ਮੰਤਰੀ, ਵਿੱਤ ਮੰਤਰੀ, ਸੰਸਦ ਮੈਂਬਰਾਂ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਚਿੱਠੀ ਲਿਖ ਕੇ ਗੁਰੂ ਘਰਾਂ ਦੀਆਂ ਰਸਦਾਂ ‘ਤੇ ਲੱਗ ਰਹੇ ਜੀ.ਐਸ.ਟੀ. ਹਟਾਉਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਚਿੱਠੀ ਪੱਤਰੀ ਵਿਚ ਇਹ ਹਵਾਲਾ ਦਿੱਤਾ ਗਿਆ ਸੀ ਕਿ ਸਮੁੱਚੀ ਮਾਨਵਤਾ ਦੀ ਸ਼ਰਧਾ ਅਤੇ ਆਸਥਾ ਦਾ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਤਖ਼ਤ ਸਾਹਿਬਾਨ ਅਤੇ ਹੋਰ ਗੁਰਦੁਆਰਾ ਸਾਹਿਬਾਨ ਵਿਖੇ ਰੋਜ਼ਾਨਾਂ ਲੱਖਾਂ ਦੀ ਤਦਾਦ ਵਿਚ ਨਤਮਸਤਕ ਹੋਣ ਆਉਂਦੀਆਂ ਸੰਗਤਾਂ ਪ੍ਰਸ਼ਾਦਾ ਛਕਦੀਆਂ ਹਨ। ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਗੁਰੂ ਘਰਾਂ ਵਿਖੇ ਲੋਡ਼ ਅਨੁਸਾਰ ਬਜ਼ਾਰ ਵਿੱਚੋਂ ਰਸਦਾਂ ਖ਼ਰੀਦ ਕੀਤੀਆਂ ਜਾਂਦੀਆਂ ਹਨ ਤਾਂ ਜੋ ਲੰਗਰਾਂ ਦਾ ਪ੍ਰਬੰਧ ਨਿਰਵਿਘਨਤਾ ਸਹਿਤ ਚੱਲਦਾ ਰਹੇ। ਪੰਜਾਬ ਸਰਕਾਰ ਨੇ ੨੦੦੮ ਵਿਚ ਸੰਗਤਾਂ ਦੀ ਮੰਗ ਅਤੇ ਗੁਰੂ ਘਰ ਪ੍ਰਤੀ ਸਤਿਕਾਰ ਦੀ ਭਾਵਨਾ ਤਹਿਤ ਟੈਕਸ ਖ਼ਤਮ ਕਰ ਦਿੱਤਾ ਸੀ। ਪਰ ਜੀ.ਐਸ.ਟੀ. ਨਾਲ ਗੁਰੂ ਘਰਾਂ ਤੇ ਸਾਲਾਨਾ ੧੦ ਕਰੋਡ਼ ਤੋਂ ਵੀ ਜਿਆਦਾ ਦਾ ਵਾਧੂ ਬੋਝ ਪੈਣਾ ਸ਼ੁਰੂ ਹੋਇਆ ਹੈ।
ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਆਮਦਨ ਦਾ ਮੁੱਖ ਸਾਧਨ ਨਤਮਸਤਕ ਹੋਣ ਆਈ ਸੰਗਤ ਦੁਆਰਾ ਸ਼ਰਧਾ ਸਤਿਕਾਰ ਵਿਚ ਭੇਟ ਕੀਤੀ ਗਈ ਮਾਇਆ ਹੁੰਦੀ ਹੈ, ਜੋ ਕਿ ਸੰਸਥਾ ਵੱਲੋਂ ਗੁਰਦੁਆਰਾ ਐਕਟ ਦੇ ਨਿਯਮਾਂ ਅਨੁਸਾਰ ਗੁਰਦੁਆਰਾ ਸਾਹਿਬਾਨ ਦੇ ਲੰਗਰ, ਗਰੀਬ ਅਤੇ ਪੀਡ਼ਤ ਪਰਿਵਾਰਾਂ ਦੀ ਮਾਲੀ ਮਦਦ, ਕੈਂਸਰ ਮਰੀਜ਼ਾਂ ਦੇ ਇਲਾਜ਼ ਲਈ, ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ, ਵਿਦਿਆ, ਖੇਡਾਂ ਤੇ ਧਰਮ ਦੇ ਪ੍ਰਚਾਰ-ਪਸਾਰ ਅਤੇ ਹੋਰ ਸਮਾਜ ਭਲਾਈ ਕੰਮਾਂ ਵਿਚ ਵਰਤੀ ਜਾਂਦੀ ਹੈ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਬੇਅਦਬੀ ਕਾਨੂੰਨ ‘ਤੇ ਚਰਚਾ : ਸ਼੍ਰੋਮਣੀ ਕਮੇਟੀ ਨੇ 31 ਮਈ ਨੂੰ ਸੱਦਿਆ ਪੰਥਕ ਸੰਮੇਲਨ

ਬੇਅਦਬੀ ਕਾਨੂੰਨ ‘ਤੇ ਚਰਚਾ : ਸ਼੍ਰੋਮਣੀ ਕਮੇਟੀ ਨੇ 31 ਮਈ ਨੂੰ ਸੱਦਿਆ ਪੰਥਕ ਸੰਮੇਲਨ

by Navjot
May 20, 2026
0

ਬੇਅਦਬੀ ਕਾਨੂੰਨ 'ਤੇ ਚਰਚਾ : ਸ਼੍ਰੋਮਣੀ ਕਮੇਟੀ ਨੇ 31 ਮਈ ਨੂੰ ਸੱਦਿਆ ਪੰਥਕ ਸੰਮੇਲਨ   ਚੰਡੀਗੜ੍ਹ, 20 ਮਈ (ਵਿਸ਼ਵ ਵਾਰਤਾ)...

Punjab : 328 ਪਾਵਨ ਸਰੂਪਾਂ ਦਾ ਮਾਮਲਾ ; ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਤੇਜ਼ ; ਬਣਾਈ ਗਈ SIT

Punjab : 328 ਪਾਵਨ ਸਰੂਪਾਂ ਦਾ ਮਾਮਲਾ ; ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਤੇਜ਼ ; ਬਣਾਈ ਗਈ SIT

by Navjot
December 22, 2025
0

Punjab : 328 ਪਾਵਨ ਸਰੂਪਾਂ ਦਾ ਮਾਮਲਾ ; ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਤੇਜ਼ ; ਬਣਾਈ ਗਈ SIT   ਚੰਡੀਗੜ੍ਹ,...

Amritsar : ਸੁਖਬੀਰ ਬਾਦਲ ਹਰਿਮੰਦਰ ਸਾਹਿਬ ਹੋਏ ਨਤਮਸਤਕ

Amritsar : ਸੁਖਬੀਰ ਬਾਦਲ ਹਰਿਮੰਦਰ ਸਾਹਿਬ ਹੋਏ ਨਤਮਸਤਕ

by Navjot
December 22, 2025
0

Amritsar : ਸੁਖਬੀਰ ਬਾਦਲ ਹਰਿਮੰਦਰ ਸਾਹਿਬ ਹੋਏ ਨਤਮਸਤਕ     ਚੰਡੀਗੜ੍ਹ, 22ਦਸੰਬਰ(ਵਿਸ਼ਵ ਵਾਰਤਾ)  Amritsar  : ਸ਼੍ਰੋਮਣੀ ਅਕਾਲੀ ਦਲ ਦੇ ਮੁਖੀ...

 Chhath Puja : ਛੱਠ ਦੇ ਤਿਉਹਾਰ ਦਾ ਚੜ੍ਹਦੇ ਸੂਰਜ ਨਾਲ ਹੋਇਆ ਸ਼ੁਭ ਸਮਾਪਨ

 Chhath Puja : ਛੱਠ ਦੇ ਤਿਉਹਾਰ ਦਾ ਚੜ੍ਹਦੇ ਸੂਰਜ ਨਾਲ ਹੋਇਆ ਸ਼ੁਭ ਸਮਾਪਨ

by Navjot
October 28, 2025
0

Chhath Puja : ਛੱਠ ਦੇ ਤਿਉਹਾਰ ਦਾ ਚੜ੍ਹਦੇ ਸੂਰਜ ਨਾਲ ਹੋਇਆ ਸ਼ੁਭ ਸਮਾਪਨ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: CM ਭਗਵੰਤ ਮਾਨ ਨੂੰ ਮਿਲੇਗਾ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਦਾ ਵਫ਼ਦ

Punjab: CM ਭਗਵੰਤ ਮਾਨ ਨੂੰ ਮਿਲੇਗਾ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਦਾ ਵਫ਼ਦ

by Ranjit Singh
September 1, 2026
0

Punjab: CM ਭਗਵੰਤ ਮਾਨ ਨੂੰ ਮਿਲੇਗਾ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਦਾ ਵਫ਼ਦ ਚੰਡੀਗੜ੍ਹ, 1 ਸਤੰਬਰ (ਵਿਸ਼ਵ ਵਾਰਤਾ)...

Most Popular

Chandigarh ‘ਚ ਭਾਜਪਾ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Chandigarh ‘ਚ ਭਾਜਪਾ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

by Ranjit Singh
2 weeks ago
0

Chandigarh 'ਚ ਭਾਜਪਾ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਚੰਡੀਗੜ੍ਹ, 21 ਅਗਸਤ (ਵਿਸ਼ਵ ਵਾਰਤਾ) – ਚੰਡੀਗੜ੍ਹ 'ਚ ਭਾਜਪਾ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 