ਸੋਹਾਣਾ ਦੀ ਦਰਗਾਹ ਦਾ ਮਸਲਾ ਸੁਲਝਿਆ, ਨਵੀਂ ਕਮੇਟੀ ਦੀ ਹੋਈ ਸਰਬਸੰਮਤੀ ਨਾਲ ਚੋਣ
ਮੋਹਾਲੀ 2 ਜੁਲਾਈ (ਸਤੀਸ਼ ਕੁਮਾਰ ਪੱਪੀ):- ਪਿਛਲੇ ਕਈ ਦਿਨਾਂ ਤੋਂ ਲੜਾਈ ਝਗੜੇ ਦਾ ਕਾਰਨ ਬਣੀ ਮਾਤਾ ਸੀਤਲਾ ਤੇ ਲਖਦਾਤਾ ਲਾਲਾਂ ਵਾਲਾ ਪੀਰ ਕਮੇਟੀ ਸੋਹਾਣਾ ਦੀ ਅੱਜ ਸਰਬਸੰਮਤੀ ਨਾਲ ਚੋਣ ਹੋ ਜਾਣ ਕਾਰਨ ਅੱਜ ਮਹੌਲ ਸ਼ਾਂਤ ਹੋ ਗਿਆ ਹੈ।
ਅੱਜ ਦਰਗਾਹ ਤੇ ਪਿੰਡ ਦੇ ਮੋਹਤਵਰ ਬੰਦਿਆਂ ਦੇ ਹੋਏ ਇਕੱਠ ਵਿੱਚ ਸਰਬਸੰਮਤੀ ਨਾਲ ਪਿਛਲੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਕੁਝ ਦਿਨ ਪਹਿਲਾਂ ਦਰਗਾਹ ਤੇ ਹੋਏ ਝਗੜੇ ‘ਚ ਦਰਗਾਹ ਦੇ ਬਾਬੇ ਦੀ ਕੁੱਟਮਾਰ ਹੋ ਗਈ ਸੀ ਜਿਸ ਕਾਰਨ ਮਸਲਾ ਸੋਹਾਣਾ ਥਾਣੇ ਵਿੱਚ ਵੀ ਪਹੁੰਚ ਗਿਆ ਸੀ ਪਰ ਅੱਜ ਅਵਤਾਰ ਸਿੰਘ ਮੌਲੀ, ਸੁਖਦੇਵ ਸਿੰਘ ਪਟਵਾਰੀ, ਸੁਰਿੰਦਰ ਸਿੰਘ ਰੋਡਾ, ਕੁਲਵੰਤ ਕੌਰ ਕੋਮਲ , ਸ਼ੁਸੀਲ ਕੁਮਾਰ ਅਤਰੀ, ਤਰਨਜੀਤ ਕੌਰ ਸੋਹਾਣਾ ਦੀ ਹਾਜ਼ਰੀ ਵਿੱਚ ਨਵੀਂ ਚੋਣ ਹੋ ਗਈ।
ਕਮੇਟੀ ਦੇ ਨਵੇਂ ਪ੍ਰਧਾਨ ਗੌਰਵ ਸ਼ਰਮਾ ਨੰਬਰਦਾਰ ਤੇ ਖਜਾਨਚੀ ਭਗਤ ਬਹਾਦਰ ਸਿੰਘ ਤੋਂ ਇਲਾਵਾ ਜਰਨੈਲ ਸਿੰਘ,ਬਲਵੰਤ ਸਿੰਘ, ਜਸਵੰਤ ਸਿੰਘ ਸੰਤ, ਪਰਵੀਨ ਕੁਮਾਰ, ਸੁਰਮੁੱਖ ਸਿੰਘ, ਜੀਵਨ ਕੁਮਾਰ, ਜਸਪ੍ਰੀਤ ਸਿੰਘ ਪ੍ਰੀਤੀ, ਜਸਵਿੰਦਰ ਸਿੰਘ ਜੱਸੀ ਤੇ ਛੋਟਾ ਸਿੰਘ ਨੂੰ ਮੈਂਬਰ ਚੁਣਿਆ ਗਿਆ ਹੈ। ਇਸ ਮੌਕੇ ਸਾਬਕਾ ਸਰਪੰਚ ਦਲਵਿੰਦਰ ਸਿੰਘ, ਮਲਕੀਤ ਸਿੰਘ, ਗੁਰਨਾਮ ਸਿੰਘ ਰੋਡਾ ਸਿਆਮ ਸਿੰਘ, ਚਰਨ ਸਿੰਘ ਤੇ ਮਹਿੰਦਰ ਸਿੰਘ ਹਾਜ਼ਰ ਸਨ।