ਕੈਂਸਰ ਪਰਾਲੀ ਦੀ ਸਾੜ ਫੂਕ ਅਤੇ ਪਾਣੀ ਦੀ ਸਮੱਸਿਆ ਬਾਰੇ ਗੰਭੀਰਤਾ ਨਾਲ ਚੱਲ ਰਹੀ ਹੈ ਰਿਸਰਚ ਬਠਿੰਡਾ 10 ਅਕਤੂਬਰ (ਕੁਲਬੀਰ ਬੀਰਾ) ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਗਵਿੰਦਰਾ ਪੀ ਤਿਵਾੜੀ ਅੱਜ ਪੱਤਰਕਾਰਾਂ ਦੇ ਰੂ ਬ ਰੂ ਹੋਏ ਅਤੇ ਦੱਸਿਆ ਕਿ ਸੈਂਟਰਲ ਯੂਨੀਵਰਸਿਟੀ ਤੇ ਕੁੱਤਾ ਕੈਂਪਸ ਦਾ ਸ਼ੁਭਾਰੰਭ ਬਾਰਾਂ ਅਕਤੂਬਰ ਨੂੰ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਵੱਲੋਂ ਕੀਤਾ ਜਾ ਰਿਹਾ ਹੈ ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਰਹਿਣਗੇ ਵਾਈਸ ਚਾਂਸਲਰ ਨੇ ਦੱਸਿਆ ਕਿ ਮਾਲਵਾ ਇਲਾਕੇ ਦੀ ਮੁੱਖ ਸਮੱਸਿਆ ਕੈਂਸਰ ਪੀਣ ਵਾਲਾ ਪਾਣੀ ਅਤੇ ਪਰਾਲੀ ਸਾੜਨ ਦੀ ਸਮੱਸਿਆ ਬਾਰੇ ਯੂਨੀਵਰਸਿਟੀ ਵਿੱਚ ਵੱਡੇ ਪੱਧਰ ਤੇ ਗੰਭੀਰਤਾ ਨਾਲ ਰਿਸਰਚ ਚੱਲ ਰਹੀ ਹੈ ਕਿ ਇਨ੍ਹਾਂ ਸਮੱਸਿਆਵਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕੇ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਲੱਗੀ ਇਸ ਯੂਨੀਵਰਸਿਟੀ ਵਿੱਚ ਪੰਜਾਬੀ ਵਿਦਿਆਰਥੀਆਂ ਦੇ ਦਾਖਲੇ ਲਈ ਵੀ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਉਨ੍ਹਾਂ ਦੱਸਿਆ ਕਿ ਕਰੀਬ 1800 ਵਿਦਿਆਰਥੀਆਂ ਲਈ 36 ਕਲਾਸ ਰੂਮ ਅਤੇ 114 ਲੈਬ ਸਮੇਤ ਹਰ ਸ਼ੁਵੀਧਾ ਉਪਲੱਬਧ ਹੈ ਤੇ ਰਿਸਰਚ ਲਈ ਹਰ ਤਰ੍ਹਾਂ ਦਾ ਸਾਮਾਨ ਉਪਲੱਬਧ ਕਰਵਾਇਆ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਕੈਂਪਸ ਵਿਚ ਵਪਾਰਕ ਲਾਭ ਲਈ ਪੌਦੇ ਦਵਾਈਆਂ ਦੀ ਵਰਤੋਂ ਆਉਣ ਵਾਲੇ ਪੌਦੇ ਸਮੇਤ ਹਰ ਤਰ੍ਹਾਂ ਦੀ ਸਹੂਲਤ ਲਈ ਪੌਦੇ ਲਾਏ ਜਾਣਗੇ ਜੋ ਆਉਂਦੇ ਸਮੇਂ ਵਿਚ ਆਮਦਨੀ ਦਾ ਸਾਧਨ ਬਣਨਗੇ ਉਨ੍ਹਾਂ ਦੱਸਿਆ ਕਿ ਸੈਂਟਰਲ ਯੂਨੀਵਰਸਿਟੀ ਹੋਰਨਾਂ ਪ੍ਰਾਈਵੇਟ ਅਦਾਰਿਆਂ ਨਾਲੋਂ ਸਸਤੀ ਅਤੇ ਵਧੀਆ ਸਿੱਖਿਆ ਦੇਣ ਲਈ ਯਤਨਸ਼ੀਲ ਹੈ ਜਿਸ ਦਾ ਹਰ ਪੰਜਾਬ ਹਰਿਆਣਾ ਰਾਜਸਥਾਨ ਦੇ ਵਿਦਿਆਰਥੀ ਨੂੰ ਲਾਭ ਲੈਣਾ ਚਾਹੀਦਾ ਹੈ
ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਤੋਂ ਬਸਪਾ ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਹੋਣਗੇ ਉਮੀਦਵਾਰ – ਰਣਧੀਰ ਸਿੰਘ ਬੈਣੀਵਾਲ
ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਤੋਂ ਬਸਪਾ ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਹੋਣਗੇ ਉਮੀਦਵਾਰ - ਰਣਧੀਰ ਸਿੰਘ ਬੈਣੀਵਾਲ ਚੰਡੀਗੜ੍ਹ,...