ਸੁੰਡਰਾਂ ਅਗਨੀ ਕਾਂਡ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਵਰਕਰਾਂ ਨੇ ਡੇਰਾਬੱਸੀ ਐੱਸਡੀਐੱਮ ਦਫਤਰ ਦੇ ਸਾਹਮਣੇ ਕੀਤਾ ਪ੍ਰਦਰਸ਼ਨ
ਦੇਖੋ ਵੀਡੀਓ
ਚੰਡੀਗੜ੍ਹ 18 ਮਈ (ਵਿਸ਼ਵ ਵਾਰਾਤ)-: ਡੇਰਾਬਸੀ ਦੇ ਪਿੰਡ ਸੁੰਡਰਾਂ ਵਿਚ ਬੀਤੀ 14 ਮਈ ਨੂੰ ਇਕ ਕਿਸਾਨ ਵੱਲੋਂ ਨਾੜ ਨੂੰ ਲਈ ਅੱਗ ਕਾਰਨ ਵਾਪਰੇ ਭਿਆਨਕ ਅਗਨੀ ਕਾਂਡ, ਜਿਸ ਵਿਚ ਇਕ ਮਾਸੂਮ ਬੱਚੀ ਦੀ ਜਾਨ ਚਲੀ ਗਈ ਸੀ ਤੇ ਮਜ਼ਦੂਰਾਂ ਦੀਆਂ 50 ਝੁੱਗੀਆ ਸੜਕੇ ਸਵਾਹ ਹੋ ਗਈਆਂ ਸਨ ਦੇ ਮਾਮਲੇ ਵਿੱਚ ਅਜੇ ਤੱਕ ਕੋਈ ਠੋਸ ਕਾਰਵਾਈ ਨਾ ਹੋਣ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਨੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਨਵਾਂਸ਼ਹਿਰ ਤੋਂ ਬਸਪਾ ਵਿਧਾਇਕ ਡਾ.ਨਛੱਤਰਪਾਲ ਦੀ ਅਗਵਾਈ ਵਿੱਚ ਡੇਰਾਬਸੀ ਦੇ ਐਸਡੀਐਮ ਦਫਤਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਬਸਪਾ ਵਰਕਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਸਾੜਿਆ ਗਿਆ ਹੈ। ਦੱਸ ਦਈਏ ਕਿ ਬਸਪਾ ਵੱਲੋਂ ਬੱਚੀ ਦੇ ਪਰਿਵਾਰ ਨੂੰ ਫੌਰੀ ਤੌਰ ਤੇ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਨੌਕਰੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬਾਕੀਆਂ ਝੁੱਗੀਆਂ ਜੋ ਸੜ ਕੇ ਸਵਾਹ ਹੋ ਗਈਆਂ ਸਨ ਦੇ ਮਾਲਕਾਂ ਨੂੰ ਵੀ ਪੱਕੇ ਮਕਾਨ ਅ ਦੇਣ ਦੀ ਮੰਗ ਹੈ।।