ਸੁੱਖ ਧਾਲੀਵਾਲ ਪੰਜਵੀਂ ਵਾਰ ਬਣੇ ਕੈਨੇਡਾ ਦੇ MP
ਜਿੱਤਣ ਤੋਂ ਬਾਅਦ ਕੀਤਾ ਵੋਟਰਾਂ ਦਾ ਧੰਨਵਾਦ

ਚੰਡੀਗੜ੍ਹ, 21ਸਤੰਬਰ(ਵਿਸ਼ਵ ਵਾਰਤਾ) ਸਰੀ ਨਿਊਟਨ ਤੋਂ ਲਿਬਰਲ ਉਮੀਦਵਾਰ ਸੁੱਖ ਧਾਲੀਵਾਲ ਪੰਜਵੀਂ ਵਾਰ ਸਰੀ ਤੋਂ ਐਮਪੀ ਚੁਣੇ ਗਏ ਹਨ। ਉਹਨਾਂ ਨੇ ਪੰਜਵੀਂ ਵਾਰ ਜਿੱਤ ਪ੍ਰਾਪਤ ਕੀਤੀ ਹੈ।
ਦੱਸਣਯੋਗ ਹੈ ਕਿ ਉਹ 1984 ਵਿਚ ਭਾਰਤ ਤੋਂ ਕੈਨੇਡਾ ਗਏ ਸਨ ਅਤੇ ਤਿੰਨ ਸਾਲ ਬਾਅਦ ਇਕ ਕੈਨੇਡੀਅਨ ਨਾਗਰਿਕ ਬਣ ਗਏ। ਉਹ ਸ਼ੁਰੂ ਤੋਂ ਹੀ ਲੋਕਾਂ ਦੀ ਮੱਦਦ ਵਿੱਚ ਹਮੇਸ਼ਾ ਅੱਗੇ ਰਹਿੰਦੇ ਹਨ, ਇਕ ਕਾਰੋਬਾਰੀ ਦੇ ਤੌਰ ਤੇ ਉਨ੍ਹਾਂ ਨੇ ਇਹ ਮੁਕਾਮ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਹਾਸਿਲ ਕਰ ਲਿਆ । ਜਾਣਕਾਰੀ ਮੁਤਾਬਕ ਉਨ੍ਹਾਂ ਨੇ ਕੈਨੇਡਾ ਵਿਚ ਸਫ਼ਲ ਜ਼ਮੀਨ ਸਰਵੇ ਕੰਪਨੀ ਦੀ ਸਥਾਪਤ ਕੀਤੀ । ਸਰੀ ਦੀ ਮਿਊਂਸੀਪਲ ਸਿਆਸਤ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ।ਹਮੇਸ਼ਾਂ ਹੀ ਲੋਕਾਂ ਦੀ ਮਦਦ ਕਰਨ ਵਾਲੇ ਸੁੱਖ ਧਾਲੀਵਾਲ ਨੇ ਆਪਣੇ ਵੋਟਰਾਂ ਤੇ ਸਮਰਥਕਾਂ ਨੂੰ ਅਪੀਲ ਕੀਤੀ ਸੀ, ਕਿ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਹੇਠ ਇਕ ਮਜ਼ਬੂਤ ਅਤੇ ਸਥਿਰ ਸਰਕਾਰ ਦੀ ਕਾਇਮੀ ਲਈ ਲਿਬਰਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ। ਉਨ੍ਹਾਂ ਪਹਿਲਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਆ ਰਹੇ ਚੋਣ ਸਰਵੇਖਣ ਬਹੁਤੀ ਉਤਸ਼ਾਹੀ ਸਨ ।ਨਤੀਜਿਆਂ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਸਮੇਂ ਦੌਰਾਨ ਟਰੂਡੋ ਸਰਕਾਰ ਵੱਲੋਂ ਕੀਤੇ ਗਏ ਸਿਹਤ ਪ੍ਰਬੰਧਾਂ ਕੋਵਿਡ ਵੈਕਸੀਨ ਦੇ ਬੇਰੋਕ ਪ੍ਰਾਪਤੀਆਂ ਅਤੇ ਕੋਵਿਡ ਵੈਕਸੀਨੇਸ਼ਨ ਲਈ ਚਲਾਈ ਗਈ ਜ਼ੋਰਦਾਰ ਮੁਹਿੰਮ ਤੋਂ ਇਲਾਵਾ ਛੋਟੇ ਤੇ ਦਰਮਿਆਨੇ ਕਾਰੋਬਾਰਾਂ ਨੂੰ ਬਚਾਉਣ ਲਈ ਜੋ, ਆਰਥਿਕ ਮੱਦਦ ਲਈ ਸਕੀਮਾਂ ਬਣਾਈਆਂ ਹਨ ਉਨ੍ਹਾਂ ਨੂੰ ਜਾਰੀ ਰੱਖਣ ਅਤੇ ਇਕਾਨਮੀ ਦੀ ਮਜ਼ਬੂਤੀ ਲਈ ਹੋਰ ਸਖ਼ਤ ਫ਼ੈਸਲੇ ਲੈਣ ਦੀ ਲੋੜ ਹੈ ਉਸ ਵਾਸਤੇ ਇਕ ਮਜ਼ਬੂਤ ਸਰਕਾਰ ਸਮੇਂ ਦੀ ਲੋੜ ਹੈ ।ਉਨ੍ਹਾਂ ਨੇ ਆਪਣੇ ਵੋਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਇਆ ਹੈ ਉਨ੍ਹਾਂ ਨੇ ਕਿਹਾ ਕਿ ਮੈਂ ਮੇਰੇ ਵੱਲੋਂ ਕੀਤੇ ਵਾਅਦੇ ਨੂੰ ਬਾਖ਼ੂਬੀ ਨਿਭਾਵਾਂ ਮੈਂ ਹਰ ਵੇਲੇ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਾਂਗਾ।






















