
ਚੰਡੀਗੜ•, 4 ਅਪ੍ਰੈਲ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸਕੱਤਰ ਸ੍ਰੀ ਸੁਰੇਸ਼ ਕੁਮਾਰ ਵੱਲੋਂ ਅੱਜ ਦੁਪਹਿਰ ਮੁੱਖ ਮੰਤਰੀ ਦਫ਼ਤਰ ਵਿਖੇ ਡਾ:ਗੁਨਮਾਲਾ ਸੂਰੀ ਅਤੇ ਡਾ: ਰੁਪਿੰਦਰ ਬੀਰ ਕੌਰ ਵੱਲੋਂ ਸਾਂਝੇ ਤੌਰ ‘ਤੇ ਲਿਖੀ ਪੁਸਤਕ “ਰਿਸਰਚ ਐਡਵਾਂਸਮੈਂਟਸ ਇਨ ਡਿਜਿਟਲ ਏਜ : ਏ ਮਲਟੀ- ਡਿਸੇਪਲਨਰੀ ਅਪ੍ਰੋਚ” ਰਿਲੀਜ਼ ਕੀਤੀ ਗਈ।
ਇਸ ਪਹਿਲ ਕਦਮੀ ਦੀ ਸ਼ਲਾਘਾ ਕਰਦੇ ਹੋਏ ਸ੍ਰੀ ਕੁਮਾਰ ਨੇ ਕਿਹਾ ਕਿ ਇਹ ਕਿਤਾਬ ਅਧਿਆਪਕਾਂ, ਖੋਜ- ਕਰਤਾਵਾਂ, ਵਿਦਿਆਰਥੀਆਂ ਅਤੇ ਤਕਨੀਕੀ ਪੇਸ਼ੇਵਰਾਂ ਲਈ ਪੂਰੀ ਦੁਨੀਆਂ ਵਿੱਚ ਤੇਜ਼ੀ ਨਾਲ ਚੱਲ ਰਹੀ ਡਿਜੀਲਾਈਜ਼ੇਸ਼ਨ ਦੇ ਰੁਝਾਨ ਨੂੰ ਸਮਝਣ ਵਿੱਚ ਸਹਾਈ ਹੋਵੇਗੀ। ਉਨ•ਾਂ ਦੱਸਿਆ ਕਿ ਇਹ ਕਿਤਾਬ ਨਿੱÎਜੀ ਅਤੇ ਜਨਤਕ ਖੇਤਰਾਂ ਵਿੱਚ ਹੋਈਆਂ ਖੋਜਾਂ ਅਤੇ ਪੁਣ-ਛਾਣ ਨਾਲ ਡਿਜੀਟਲਾਈਜ਼ੇਸ਼ਨ ਵਿੱਚ ਆਈ ਤਰੱਕੀ ਦੀ ਵਿਸਤ੍ਰਿਤ ਜਾਣਕਾਰੀ ਵੀ ਪ੍ਰਦਾਨ ਕਰੇਗੀ। ਸ੍ਰੀ ਕੁਮਾਰ ਨੇ ਅੱਗੇ ਕਿਹਾ ਕਿ ਲੇਖਕਾਂ ਨੇ ਡਿਜੀਟਲਾਈਜ਼ੇਸ਼ਨ ਦੇ ਸੰਕਲਪ ਨੂੰ ਅਤੇ ਉਸ ਕਾਰਨ ਵਪਾਰ, ਉਦਯੋਗ ਜਗਤ ਵਿੱਚ ਪਏ ਪ੍ਰਭਾਵਾਂ ਨੂੰ ਸੰਪੂਰਨ ਅਤੇ ਸਾਫ ਤੌਰ ਤੇ ਉਜਾਗਰ ਕੀਤਾ ਹੈ।
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...






















