
ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਚ ਮਿਊਜ਼ੀਕਲ ਨਾਈਟ ਪ੍ਰੋਗਰਾਮ ਦੌਰਾਨ ਵੱਖ-ਵੱਖ ਅਧਿਕਾਰੀਆਂ ਨੇ ਗਾਏ ਫਿਲਮੀ ਗੀਤ
ਚੰਡੀਗੜ, 21 ਮਈ (ਵਿਸ਼ਵ ਵਾਰਤਾ) – ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਚ ਐਤਵਾਰ ਨੂੰ ਮਿਊਜ਼ੀਕਲ ਨਾਈਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਆਈਏਐਸ/ਆਈਪੀਐਸ/ਐਸਸੀਐਸ ਅਧਿਕਾਰੀਆਂ ਨੇ ਆਪਣੀ ਸੁਰੀਲੀ ਆਵਾਜ਼ ਵਿਚ ਹਿੰਦੀ ਫਿਲਮੀ ਗੀਤ ਗਾ ਕੇ ਸਾਰਿਆਂ ਦੇ ਦਿਲਾਂ ’ਤੇ ਡੂੰਘੀ ਛਾਪ ਛੱਡੀ।
ਇਸ ਮੌਕੇ ਸ੍ਰੀ ਚੰਦਰ ਗਿਆਨ (ਆਈਏਐਸ, ਪੰਜਾਬ ਤਕਨੀਕੀ ਸਿੱਖਿਆ) ਨੇ ਜਦੋਂ ਪ੍ਰਸਿੱਧ ਹਿੰਦੀ ਗੀਤ ‘ਯੇ ਸ਼ਾਮ ਮਸਤਾਨੀ’ ਗਾਇਆ ਤਾਂ ਮਾਹੌਲ ਹੋਰ ਵੀ ਸੁਰੀਲਾ ਹੋ ਗਿਆ। ਇਸ ਤੋਂ ਇਲਾਵਾ ਉਹਨਾਂ ਨੇ ਕਈ ਹੋਰ ਗੀਤ ਗਾ ਕੇ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ।
ਇਸ ਤੋਂ ਇਲਾਵਾ ਸੰਜੀਵ ਕਾਲੜਾ (ਆਈ.ਪੀ.ਐਸ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਵੈਲਫੇਅਰ ਪੰਜਾਬ), ਰੰਜੂ ਪ੍ਰਸਾਦ (ਸਪੈਸ਼ਲ ਸੈਕਟਰੀ ਫਾਈਨਾਂਸ ਹਰਿਆਣਾ), ਐਸ.ਐਸ ਪ੍ਰਸਾਦ (ਏਸੀਐਸ ਹੋਮ ਡਿਪਾਰਮੈਂਟ ਹਰਿਆਣਾ), ਜਗਦੀਪ ਢਾਂਡਾ, ਕੁਲਦੀਪ ਜੈਨ ਨੇ ਵੀ ਵੱਖ-ਵੱਖ ਹਿੰਦੀ ਗੀਤ ਗਾ ਕੇ ਸਭ ਨੂੰ ਹੈਰਾਨ ਕਰ ਦਿੱਤਾ।





















