ਸੁਰਿੰਦਰ ਕੁਮਾਰ ਦੇ ਲੱਗੇ ਸਬ ਇੰਸਪੈਕਟਰ ਦੇ ਸਟਾਰ
ਹੁਸ਼ਿਆਰਪੁਰ 10 ਜੂਨ (ਵਿਸ਼ਵ ਵਾਰਤਾ/ਤਰਸੇਮ ਦੀਵਾਨਾ ) ਥਾਣਾ ਮੇਹਟੀਆਣਾ ਦੇ ਏ.ਐਸ.ਆਈ ਸੁਰਿੰਦਰ ਕੁਮਾਰ ਦੀਆ ਵਧੀਆ ਸੇਵਾਵਾ ਨੂੰ ਦੇਖਦੇ ਹੋਏ ਅਤੇ ਮਹਿਕਮੇ ਵਿੱਚ ਇਮਾਨਦਾਰੀ ਨਾਲ ਡਿਊਟੀ ਨਿਵਾਉਣ ਕਾਰਨ ਐਸ.ਐਸ.ਪੀ ਨਵਜੋਤ ਸਿੰਘ ਮਾਹਲ ਵਲੋ ਤਰੱਕੀ ਕਰਕੇ ਐਸ ਐਸ ਪੀ ਨਵਜੋਤ ਸਿੰਘ ਮਾਹਲ ਅਤੇ ਥਾਣਾ ਸਿਟੀ ਦੇ ਐਸ. ਐਚ.ਓ ਤਲਵਿੰਦਰ ਕੁਮਾਰ ਦੇ ਏ.ਐਸ.ਆਈ. ਸੁਰਿੰਦਰ ਕੁਮਾਰ ਨੂੰ ਸਬ ਇੰਸਪੈਕਟਰ ਬਨਣ ਤੇ ਸਟਾਰ ਲਗਾਏ ਗਏ ਇਸ ਮੌਕੇ ਥਾਣਾ ਮੇਹਟੀਆਣਾ ਦੇ ਐਸ ਐਚ ਉ ਦੇਸ ਰਾਜ ਤੇ ਬਾਕੀ ਸਟਾਫ ਵਲੋ ਮੁਬਾਰਕ ਬਾਦ ਦਿੱਤੀ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਮੈਂ ਪਹਿਲੇ ਦੀ ਤਰ੍ਹਾਂ ਆਪਣੇ ਅਫ਼ਸਰਾਂ ਨੂੰ ਆਪਣੇ ਕੰਮ ਵੱਲੋਂ ਕਦੇ ਵੀ ਕੋਈ ਸ਼ਿਕਾਇਤ ਨਹੀਂ ਆਉਣ ਦਿਆਂਗਾ ਅਤੇ ਹਰ ਵਿਅਕਤੀ ਨੂੰ ਇਨਸਾਫ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗਾ ਇਸ ਮੋਕੇ ਏ. ਐਸ.ਆਈ. ਸੁਰਿੰਦਰ ਕੁਮਾਰ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ।























