ਮੋਹਾਲੀ 19 ਅਗਸਤ (ਵਿਸ਼ਵ ਵਾਰਤਾ )-ਸੁਮੇਧ ਸੈਣੀ ਅਜੇ ਤੱਕ ਮੁਹਾਲੀ ਦੀ ਅਦਾਲਤ ਦੇ ਬਖਸ਼ੀਖਾਨੇ ਵਿਚ ਬੰਦ ਬੈਠਾ ਹੈ ਅਜੇ ਤੱਕ ਉਸ ਦੀ ਰਿਹਾਈ ਨਹੀਂ ਹੋਈ
ਉਹ ਪੂਰਾ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਹੈ ਪਹਿਲਾਂ ਉਸ ਨੇ ਆਪਣੇ ਲਈ ਆਪਣੇ ਘਰੋਂ ਆਪਣੀ ਨਿਜੀ ਇਨੋਵਾ ਗੱਡੀ ਮੰਗਵਾਈ
ਜਦੋਂ ਉਸਨੂੰ ਪਤਾ ਲੱਗਿਆ ਕਿ ਉਸ ਨੂੰ ਫੜਨ ਵਾਲੇ ਵਿਜੀਲੈਂਸ ਦੇ ਡੀਐਸਪੀ ਦੇ ਖਿਲਾਫ਼ ਅਦਾਲਤ ਨੇ ਕਾਰਵਾਈ ਕਰਨ ਲਈ ਲਿਖ ਦਿੱਤਾ ਹੈ ਤਾਂ ਉਸ ਨੇ ਆਪਣੀ ਜ਼ੈੱਡ ਪਲੱਸ ਸਕਿਉਰਿਟੀ ਵਾਲੀ ਸਾਰੀ ਟੀਮ ਅਦਾਲਤ ਦੇ ਕੰਪਲੈਕਸ ਵਿਚ ਮੰਗਾ ਲਈ
ਉਸ ਦੀ ਵਿਸ਼ੇਸ਼ ਬੁਲਟ ਪਰੂਫ ਫਾਰਚਿਊਨਰ ਕਾਰ ਅਦਾਲਤ ਵਿਚ ਜਿਉਂ ਹੀ ਪਹੁੰਚੀ ਤਾਂ ਉਹ ਲਗਾਤਾਰ ਸਟਾਰਟ ਹੀ ਖੜ੍ਹੀ ਰਹੀ ਤੇ ਉਸ ਦਾ ਏਸੀ ਆਉਣ ਰਿਹਾ ਜਿਵੇਂ ਇਹ ਦਿਖਾਉਣਾ ਹੋਵੇ ਕਿ ਸਾਹਿਬ ਸਵੇਰ ਤੋਂ ਗਰਮੀ ਵਿੱਚ ਬੈਠੇ ਹਨ ਤੇ ਹੁਣ ਉਨ੍ਹਾਂ ਨੇ ਠੰਢੀ ਗੱਡੀ ਵਿੱਚ ਬੈਠ ਕੇ ਹੀ ਆਪਣੇ ਘਰ ਜਾਣਾ ਹੈ ਸੈਣੀ ਦੇ ਸਕਿਉਰਿਟੀ ਵਾਲੇ ਅਦਾਲਤ ਕੰਪਲੈਕਸ ਵਿਚ ਇਸ ਤਰ੍ਹਾਂ ਘੁੰਮ ਰਹੇ ਸਨ ਜਿਵੇਂ ਗੱਡੀ ਦੇ ਅੰਦਰ ਸੈਨੀ ਬੈਠਾ ਹੋਵੇ ਅਤੇ ਬਾਕੀ ਬਾਹਰ ਉਸ ਦੀ ਰਾਖੀ ਕਰ ਰਹੇ ਹ
ਜਿਉਂ ਜਿਉਂ ਸਮਾਂ ਬੀਤਦਾ ਜਾ ਰਿਹਾ ਹੈ ਤਾਂ ਪੁਲਸ ਅਤੇ ਵਿਜੀਲੈਂਸ ਵਾਲੇ ਹੌਲੀ ਹੌਲੀ ਅਦਾਲਤ ਕੰਪਲੈਕਸ ਵਿੱਚੋਂ ਖਿਸਕ ਰਹੇ ਹਨ ਇਸ ਵੇਲੇ ਕੇਵਲ ਪੁਲੀਸ ਦੀ ਇਕ ਜਿਪਸੀ ਹੀ ਅਦਾਲਤ ਕੰਪਲੈਕਸ ਵਿੱਚ ਖੜ੍ਹੀ ਹੈ ਬਾਕੀ ਸਾਰੇ ਅਫ਼ਸਰ ਆਪੋ ਆਪਣੀਆਂ ਗੱਡੀਆਂ ਲੈ ਕੇ ਜਾ ਚੁੱਕੇ ਹਨਨ






















