ਸੁਮਿੱਤਰ ਸਿੰਘ ਸੀਕਰੀ ਦੀ ਅਗਵਾਈ ਵਿੱਚ ਵਰਕਰਾਂ ਦਾ ਜਥਾ ਖੁਆਸਪੁਰ ਰੋਪੜ ਹੋਇਆ ਰਵਾਨਾ
ਹੁਸ਼ਿਆਰਪੁਰ 2 ਅਪ੍ਰੈਲ ( ਵਿਸ਼ਵ ਵਾਰਤਾ ) ਬਹੁਜਨ ਸਮਾਜ ਪਾਰਟੀ ਵੱਲੋਂ ਸਾਹਿਬ ਕਾਸ਼ੀ ਰਾਮ ਜੀ ਦੇ 87ਵੇ ਜਨਮ ਦਿਨ ਤੇ ਉਨ੍ਹਾਂ ਦੇ ਜੱਦੀ ਪਿੰਡ ਖੁਆਸਪੁਰ ਰੋਪੜ ਵਿਖੇ ਕੀਤੀ ਜਾ ਰਹੀ *ਬੇਗਮਪੁਰਾ ਪਾਤਸ਼ਾਹੀ ਬਣਾਉ ਰੈਲੀ* ਵਿੱਚ ਸ਼ਾਮਲ ਹੋਣ ਲਈ ਹਜ਼ਾਰਾਂ ਵਰਕਰਾਂ ਦਾ ਜਥਾ ਸੁਮਿੱਤਰ ਸਿੰਘ ਸੀਕਰੀ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਅਤੇ ਇੰਚਾਰਜ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੀ ਅਗਵਾਈ ਵਿੱਚ ਰਵਾਨਾ ਹੋਇਆ । ਇਸ ਤੋਂ ਪਹਿਲਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ । ਸੀਕਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ 2022 ਵਿੱਚ ਸਰਕਾਰ ਨੂੰ ਚੱਲਦਾ ਕਰਨ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਗੁਰੂਆਂ ਦੇ ਸੁਪਨਿਆਂ ਦੀ ਬੇਗਮਪੁਰਾ ਰਾਜ ਦੀ ਸਥਾਪਨਾ ਕਰਨ ਲਈ ਬਹੁਜਨ ਸਮਾਜ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ । ਉਨ੍ਹਾਂ ਤੋ ਇਲਾਵਾ ਜੱਥੇ ਵਿੱਚ , ਦਿਨੇਸ਼ ਕੁਮਾਰ ਪੱਪੂ, ਮਦਨ ਸਿੰਘ ਬੈਂਸ, ਉਕਾਂਰ ਸਿੰਘ ਨਲੋਈਆ, ਹੈਪੀ ਬੱਧਣ, ਭੱਟੀ ਚੋਹਾਲ, ਨਿੱਕੂ ਚੋਹਾਲ, ਗੁਰਪ੍ਰੀਤ, ਸੋਹਣ,ਦੀਪੂ, ਮਨਜੀਤ ਮੰਜੂ, ਜਸਵਿੰਦਰ ਸਿੰਘ, ਪ੍ਰੇਮ ਕੁਮਾਰ, ਸਾਗਰ, ਧੰਨਪਤ, ਨਰੇਸ਼, ਸਾਹਿਲ, ਜਸਪਾਲ, ਗਿਆਨ ਚੰਦ ਨਾਰਾ, ਸ਼ਿਵ ਰਾਮ, ਕਸ਼ਮੀਰ ਚੋਹਾਲ ਅਤੇ ਦਰਸ਼ਨ ਲੱਧੜ ਸ਼ਾਮਿਲ ਹੋਏ ।