ਸੁਪਰੀਮ ਕੋਰਟ ਨੇ ਨਿਰਧਾਰਿਤ ਕੀਤੀ ਕੋਰੋਨਾ ਨਾਲ ਹੋਈ ਮੌਤ ਦੇ ਮੁਆਵਜ਼ੇ ਲਈ ਦਾਅਵਾ ਕਰਨ ਦੀ ਸਮਾਂ ਸੀਮਾ
ਕੇਂਦਰ ਸਰਕਾਰ ਨੂੰ ਫਰਜ਼ੀ ਕੋਵਿਡ ਐਕਸ-ਗ੍ਰੇਸ਼ੀਆ ਦਾਅਵਿਆਂ ਦੀ ਜਾਂਚ ਕਰਨ ਦੀ ਦਿੱਤੀ ਇਜ਼ਾਜ਼ਤ
ਚੰਡੀਗੜ੍ਹ,24 ਮਾਰਚ(ਵਿਸ਼ਵ ਵਾਰਤਾ)-ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਫਰਜ਼ੀ ਕੋਵਿਡ ਐਕਸ-ਗ੍ਰੇਸ਼ੀਆ ਦਾਅਵਿਆਂ ਦੀ ਜਾਂਚ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਕੇਂਦਰ 4 ਰਾਜਾਂ ਮਹਾਰਾਸ਼ਟਰ, ਕੇਰਲ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਿੱਚ 5% ਦਾਅਵਿਆਂ ਦੀ ਪੁਸ਼ਟੀ ਕਰ ਸਕਦਾ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ 28 ਮਾਰਚ ਤੱਕ ਮੌਤਾਂ ਦੇ ਦਾਅਵਿਆਂ ਲਈ 60 ਦਿਨਾਂ ਦੀ ਬਾਹਰੀ ਸੀਮਾ ਵੀ ਨਿਰਧਾਰਤ ਕੀਤੀ ਹੈ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਮੌਤਾਂ ਲਈ 90 ਦਿਨਾਂ ਤੱਕ ਦਾਅਵੇ ਪੇਸ਼ ਕੀਤੇ ਜਾ ਸਕਦੇ ਹਨ।























