ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਲਗਾਈ ਫਟਕਾਰ
ਜਾਣੋ, ਕੀ ਹੈ ਪੂਰਾ ਮਾਮਲਾ
ਨਵੀਂ ਦਿੱਲੀ, 28ਸਤੰਬਰ(ਵਿਸ਼ਵ ਵਾਰਤਾ)- ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਰਾਸ਼ਟਰੀ ਯੋਗਤਾ ਕਮ ਦਾਖਲਾ ਟੈਸਟ ਪੀਜੀ ਯਾਨੀ ਨੀਟ ਪੀਜੀ ਸੁਪਰ ਸਪੈਸ਼ਲਿਟੀ ਦੇ ਸਿਲੇਬਸ ਨੂੰ ਆਖਰੀ ਸਮੇਂ ਵਿੱਚ ਬਦਲਣ ਲਈ ਫਟਕਾਰ ਲਗਾਈ ਹੈ। ਇਸ ਸਬੰਧੀ ਸੁਣਵਾਈ ਵਿੱਚ ਅਦਾਲਤ ਨੇ ਕਿਹਾ ਕਿ ਸੱਤਾ ਦੀ ਖੇਡ ਵਿੱਚ ਸਰਕਾਰ ਨੂੰ ਨੌਜਵਾਨ ਡਾਕਟਰਾਂ ਨੂੰ ਫੁੱਟਬਾਲ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ। ਇਸਦੇ ਨਾਲ ਹੀ ਅਦਾਲਤ ਨੇ ਇਸ ਮਾਮਲੇ ਵਿੱਚ ਸਰਕਾਰ ਤੋਂ ਜਵਾਬ ਵੀ ਮੰਗਿਆ ਹੈ ਅਤੇ ਅਧਿਕਾਰੀਆਂ ਦੀ ਬੈਠਕ ਬੁਲਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।
























