ਚੰਡੀਗੜ੍ਹ, 10 ਨਵੰਬਰ (ਵਿਸ਼ਵ ਵਾਰਤਾ)- ਭਾਰਤੀ ਜਨਤਾ ਪਾਰਟੀ ਪੰਜਾਬ ਨੇ ਸ਼੍ਰੀਮੋਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਪ੍ਰੋ. ਕਿਰਪਾਲ ਸਿਘ ਬਡੂੰਗਰ ਨੂੰ ਅਪੀਲ ਕੀਤੀ ਹੈ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦੇਣ ਤੋਂ ਪਹਿਲਾਂ, ਕੋਰਟ ਦੇ ਉਸ ਫੈਸਲੇ (ਜਜਮੈਂਟ) ਨੂੰ ਪੜ ਲੈਣ। ਭਾਰਤੀਯ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਐਸਜੀਪੀਸੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੇ ਬਿਆਨ ‘ਹਿੰਦੁਸਤਾਨ ਦੀ ਸੁਪਰੀਮ ਕੋਰਟ ਕਹਿੰਦੀ ਹੈ ਕਿ ਖਾਲਿਸਤਾਨ ਕੋਈ ਮਾੜੀ ਚੀਜ਼ ਨਹੀਂ ਹੈ, ਇਹ ਕੋਈ ਅਪਰਾਧ ਨੀ, ਇਹ ਅਨ-ਕੋਂਨਸੀਚਿਉਸ਼ਨਲ (ਗੈਰ ਸੰਵੈਧਾਨਿਕ) ਗੱਲ ਨਹੀਂ ਹੈ’ ਉਤੇ ਟਿੱਪਣੀ ਕਰ ਰਹੇ ਸਨ।
ਭਾਜਪਾ ਆਗੂਆਂ ਨੇ ਬਡੂੰਗਰ ਨੂੰ ਅਪੀਲ ਕੀਤੀ ਕਿ ਉਹ ਐਸਜੀਪੀਸੀ ਦੇ ਪ੍ਰਧਾਨ ਹਨ, ਐਸਜੀਪੀਸੀ ਇਕ ਇਤਿਹਾਸਿਕ ਸੰਸਥਾ ਹੈ, ਜਿਸਦਾ ਸਿੱਖ ਧਰਮ ਦੇ ਅੰਦਰ ਇਕ ਵਿਸ਼ੇਸ਼ ਸਥਾਨ ਹੈ ਅਤੇ ਐਸਜੀਪੀਸੀ ਪ੍ਰਧਾਨ ਦੇ ਮੁੱਖ ਤੋਂ ਨਿਕਲੇ ਹੋਏ ਸ਼ਬਦ ਕਾਫੀ ਅਹਿਮ ਹੁੰਦੇ ਹਨ।
‘ਪੰਜਾਬ ਅੱਤਵਾਦ ਦੇ ਲੰਬੇ ਦੌਰ ਤੋਂ ਨਿਕਲ ਚੁਕਿਆ ਹੈ, ਪੰਜਾਬੀਆਂ ਨੇ ਸ਼ਹਾਦਤਾਂ ਦੇਕੇ ਇਹ ਸ਼ਾਂਤੀ ਕਾਇਮ ਕੀਤੀ ਹੈ, ਸਾਡੀ ਸਾਰੀਆਂ ਦੀ ਜਿੰਮੇਦਾਰੀ ਬਣਦੀ ਹੈ ਕਿ ਇਹ ਸ਼ਾਂਤੀ ਬਣੀ ਰਹੇ ਅਤੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂ ਇਸਨੂੰ ਵਿਸ਼ੇਸ਼ ਤੌਰ ‘ਤੇ ਸਮਝਣ। ਉਨ੍ਹਾਂ ਕਿਹਾ ਕਿ ਖਾਲਿਸਤਾਨ ਦੀ ਮੰਗ ਕਰਨਾ ਮਤਲਬ ਭਾਰਤ ਦੇ ਟੁਕੜੇ ਕਰਨਾ ਹੈ, ਇਸ ਲਈ ਇਹ ਗੈਰ ਸੰਵੈਧਾਨਿਕ ਸੀ, ਹੈ ਅਤੇ ਰਹੇਗਾ।
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ 2 ਪੀ.ਸੀ.ਐਸ. ਅਧਿਕਾਰੀ ਕੀਤੇ ਇੱਧਰੋਂ-ਉੱਧਰ ਚੰਡੀਗੜ੍ਹ, 05...