
ਪੁੱਛਿਆ ਕੀ ਬਣਿਆ ਦੋ ਕਰੋੜ ਨੌਕਰੀਆਂ ਦਾ ਅਤੇ ਸਵਾਮੀਨਾਥਨ ਰਿਪੋਟ ਦਾ
ਚੰਡੀਗੜ•, 9 ਅਪ੍ਰੈਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਭਾਰਤੀ ਜਨਤਾ ਪਾਰਟੀ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਸ੍ਰੀ ਸਵੇਤ ਮਲਿਕ ਨੂੰ ਆਖਿਆ ਹੈ ਕਿ ਪੰਜਾਬ ਸਰਕਾਰ ਦੀ ਕਾਰਗੁਜਾਰੀ ਬਾਰੇ ਕੋਈ ਟਿੱਕਾ ਟਿਪੱਣੀ ਕਰਨ ਤੋਂ ਪਹਿਲਾਂ ਉਹ 5 ਸਾਲ ਦਾ ਕਾਰਜਕਾਲ ਪੂਰਾ ਕਰਨ ਜਾ ਰਹੀ ਭਾਜਪਾ ਦੀ ਕੇਂਦਰ ਸਰਕਾਰ ਦੀ ਕਾਰਗੁਜਾਰੀ ਦਾ ਅਧਿਐਨ ਕਰਨ।
ਸ੍ਰੀ ਜਾਖੜ ਨੇ ਅੱਜ ਇੱਥੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਆਖਿਆ ਕਿ ਭਾਜਪਾ ਪ੍ਰਧਾਨ ਨੂੰ ਇਕ ਜਿੰਮੇਵਾਰੀ ਵਾਲਾ ਅਹੁਦੇ ਸੰਭਾਲਣ ਮੌਕੇ ਆਪਣੇ ਸੂਬੇ ਦੀ ਸਰਕਾਰ ਬਾਰੇ ਅਜਿਹੀ ਗੈਰਜਿੰਮੇਵਾਰੀ ਵਾਲੇ ਬਿਆਨ ਦੇਣ ਤੋਂ ਪਹਿਲਾਂ ਆਪਣੀ ਪਾਰਟੀ ਦੀ ਕੇਂਦਰ ਵਿਚਲੀ ਸਰਕਾਰ ਦੀ ਕਾਰਗੁਜਾਰੀ ਤੇ ਵੀ ਝਾਤ ਮਾਰ ਲੈਣੀ ਚਾਹੀਦੀ ਸੀ। ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਦ 2017 ਵਿਚ ਸੱਤਾ ਸੰਭਾਲੀ ਸੀ ਤਾਂ ਕਾਂਗਰਸ ਸਰਕਾਰ ਨੂੰ ਵਿਰਸੇ ਵਿਚ ਅਕਾਲੀ ਭਾਜਪਾ ਦੇ 10 ਸਾਲਾਂ ਦੇ ਕੁਸਾਸ਼ਣ ਨਾਲ ਤਬਾਹ ਹੋ ਚੁੱਕੀ ਅਰਥ ਵਿਵਸਥਾ ਮਿਲੀ ਸੀ। ਰਾਜ ਵਿਚ ਨਾ ਤਾਂ ਕਾਨੂੰਨ ਦਾ ਰਾਜ ਸੀ ਅਤੇ ਨਾ ਹੀ ਖਜਾਨੇ ਵਿਚ ਕੋਈ ਪੈਸਾ ਸੀ। ਪਰ ਕਾਂਗਰਸ ਸਰਕਾਰ ਨੇ ਆਪਣੇ ਪਿੱਛਲੇ 1 ਸਾਲ ਵਿਚ ਹੀ ਨਾ ਕੇਵਲ ਸੂਬੇ ਨੂੰ ਆਰਥਿਕ ਕੰਗਾਲੀ ਵਿਚੋਂ ਕੱਢਨ ਲਈ ਸਫਲ ਯਤਨ ਕੀਤੇ ਹਨ ਸਗੋਂ ਨਾਲ ਦੀ ਨਾਲ ਆਪਣੇ ਚੋਣ ਵਾਅਦਿਆਂ ਨੂੰ ਵੀ ਪੂਰਾ ਕਰਨ ਦਾ ਕਾਰਜ ਵਿੱਢਿਆ। ਸ੍ਰੀ ਜਾਖੜ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਕਿਸਾਨੀ ਕਰਜੇ ਮਾਫੀ ਦੀ ਸਕੀਮ ਨੂੰ ਪ੍ਰਭਾਵੀ ਅਤੇ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਗਿਆ ਹੈ ਅਤੇ ਹੁਣ ਐਸ.ਸੀ.ਬੀ.ਸੀ. ਭਾਈਚਾਰਿਆਂ ਦੇ ਵੀ 50 ਹਜਾਰ ਤੱਕ ਦੇ ਕਰਜੇ ਮਾਫ ਕਰਨ ਦਾ ਫੈਸਲਾ ਕੀਤਾ ਹੈ। ਉਨ•ਾਂ ਕਿਹਾ ਕਿ ਹੁਣ ਤੱਕ ਰਾਜ ਸਰਕਾਰ ਆਪਣੇ ਸਵਾ ਸੌ ਤੋਂ ਵੱਧ ਚੋਣ ਵਾਅਦੇ ਪੂਰੇ ਕਰ ਚੁੱਕੀ ਹੈ ਅਤੇ ਲਗਾਤਾਰ ਪੁਰੀ ਸਰਗਰਮੀ ਨਾਲ ਸਰਕਾਰ ਹਰ ਇਕ ਚੋਣ ਵਾਅਦਾ ਪੂਰਾ ਕਰਨ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ।
ਸ੍ਰੀ ਜਾਖੜ ਨੇ ਭਾਜਪਾ ਦੇ ਸੂਬਾ ਪ੍ਰਧਾਨ ਨੂੰ ਪੁੱਛਿਆ ਕਿ ਉਹ ਪੰਜਾਬ ਸਰਕਾਰ ਬਾਰੇ ਬਿਆਨਬਾਜੀ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਰਿਪੋਟ ਕਾਰਡ ਵੀ ਵੇਖ ਲੈਣ। ਸ੍ਰੀ ਜਾਖੜ ਨੇ ਕਿਹਾ ਕਿ ਕੇਂਦਰ ਵਿਚ ਸਰਕਾਰ ਬਣਾਉਣ ਤੋਂ ਪਹਿਲਾਂ ਭਾਜਪਾ ਨੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਕੇਂਦਰ ਸਰਕਾਰ ਅਜਿਹਾ ਨਹੀਂ ਕਰ ਸਕੀ ਹੈ। ਇਸੇ ਤਰਾਂ ਸਵਾਮੀਨਾਥਨ ਰਿਪੋਟ ਲਾਗੂ ਕਰਨ ਦੇ ਵਾਅਦੇ ਤੋਂ ਵੀ ਕੇਂਦਰ ਸਰਕਾਰ ਭੱਜ ਗਈ ਹੈ। ਉਨ•ਾਂ ਕਿਹਾ ਕਿ ਦੇਸ਼ ਵਿਚ ਪਿੱਛਲੇ 3 ਸਾਲਾਂ ਵਿਚ 36000 ਕਿਸਾਨ ਆਤਮ ਹੱਤਿਆਂਵਾਂ ਕਰ ਚੁੱਕੇ ਹਨ ਜਦ ਕਿ ਪ੍ਰਧਾਨ ਮੰਤਰੀ ਕਿਸਾਨਾਂ ਨੂੰ 2022 ਦੇ ਸੁਪਨੇ ਵਿਖਾ ਰਹੇ ਹਨ। ਸ੍ਰੀ ਜਾਖੜ ਨੇ ਕਿਹਾ ਕਿ ਘੱਟ ਗਿਣਤੀਆਂ ਅਤੇ ਐਸ.ਸੀ.ਐਸ.ਟੀ. ਭਾਈਚਾਰਿਆਂ ਨਾਲ ਧੱਕੇਸ਼ਾਹੀਆਂ ਹੀ ਮੋਦੀ ਸਰਕਾਰ ਦੀ ਪ੍ਰਾਪਤੀ ਰਹੀ ਹੈ ਜਾਂ ਫਿਰ ਇਸ ਸਰਕਾਰ ਦੇ ਰਾਜ ਵਿਚ ਬੈਂਕਾਂ ਦਾ ਪੈਸਾ ਲੈ ਕੇ ਲੋਕ ਵਿਦੇਸ਼ ਭੱਜ ਗਏ ਹਨ, ਹੋਰ ਕੋਈ ਪ੍ਰਾਪਤ ਤਾਂ ਮੋਦੀ ਸਰਕਾਰ ਦੇ ਨਾਮ ਬੋਲਦੀ ਨਹੀਂ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਜੁਮਲੇਬਾਜੀ ਵਿਚ ਨਹੀਂ ਬਲਕਿ ਕੰਮ ਵਿਚ ਯਕੀਨ ਕਰਦੀ ਹੈ ਅਤੇ ਸੂਬਾ ਸਰਕਾਰ ਦੇ ਕੰਮਾਂ ਕਰਕੇ ਹੀ ਗੁਰਦਾਸਪੁਰ ਉਪਚੋਣ ਅਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਸੂਬੇ ਦੇ ਲੋਕਾਂ ਨੇ ਇਸ ਸਰਕਾਰ ਦੇ ਹੱਕ ਵਿਚ ਫਤਵਾ ਦਿੱਤਾ ਹੈ। ਉਨ•ਾਂ ਆਖਿਆ ਕਿ 2019 ਵਿਚ ਮੋਦੀ ਸਰਕਾਰ ਦੇ ਸਗੁਫਿਆਂ ਦਾ ਸੱਚ ਸਭ ਦੇ ਸਾਹਮਣੇ ਆ ਜਾਵੇਗਾ।
Punjab: 79 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ, ਦੇਖੋ ਲਿਸਟ
Punjab: 79 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ, ਦੇਖੋ ਲਿਸਟ ਚੰਡੀਗੜ੍ਹ, 11 ਨਵੰਬਰ (ਵਿਸ਼ਵ ਵਾਰਤਾ): ਪੰਜਾਬ ਸਰਕਾਰ ਵੱਲੋਂ 79 ਨਾਇਬ ਤਹਿਸੀਲਦਾਰਾਂ ਦੇ...





















