ਸੁਧੀਰ ਸੂਰੀ ਕਤਲਕਾਂਡ ਦੇ ਮੁਲਜ਼ਮ ਸੰਦੀਪ ਸਿੰਘ ਦਾ ਰਿਮਾਂਡ ਅੱਜ ਹੋ ਰਿਹਾ ਹੈ ਖਤਮ
ਥੋੜ੍ਹੀ ਦੇਰ ਵਿੱਚ ਮੁੜ ਹੋਵੇਗੀ ਅਦਾਲਤ ਵਿੱਚ ਪੇਸ਼ੀ
ਚੰਡੀਗੜ੍ਹ 15 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਅੰਮ੍ਰਿਤਸਰ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੇ ਕਤਲਕਾਂਡ ਦੇ ਦੋਸ਼ੀ ਸੰਦੀਪ ਸਿੰਘ ਦਾ ਰਿਮਾਂਡ ਅੱਜ ਖਤਮ ਹੋਣ ਜਾ ਰਿਹਾ ਹੈ। ਪਿਛਲੇ ਦਿਨੀਂ ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਲਿਆ ਸੀ ਪਰ ਇਨ੍ਹਾਂ ਤਿੰਨ ਦਿਨਾਂ ਵਿੱਚ ਪੁਲੀਸ ਕੋਈ ਖਾਸ ਜਾਣਕਾਰੀ ਜੁਟਾਉਣ ਵਿੱਚ ਅਸਮਰਥ ਰਹੀ ਹੈ। ਇਸ ਦੇ ਨਾਲ ਹੀ ਨਵ-ਨਿਯੁਕਤ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਖੁਦ ਵੀ ਗੋਪਾਲ ਮੰਦਰ ਦਾ ਦੌਰਾ ਕੀਤਾ ਸੀ।ਦੱਸਣਯੋਗ ਹੈ ਕਿ ਸੁਧੀਰ ਸੂਰੀ ਦਾ 11 ਦਿਨ ਪਹਿਲਾਂ ਗੋਪਾਲ ਮੰਦਰ ਨੇੜੇ ਕਤਲ ਕਰ ਦਿੱਤਾ ਗਿਆ ਸੀ। ਇੰਨਾ ਹੀ ਨਹੀਂ ਸੁਧੀਰ ਸੂਰੀ ਨੂੰ ਗੋਲੀ ਮਾਰਨ ਵਾਲੇ ਦੋਸ਼ੀ ਸੰਦੀਪ ਨੂੰ ਕੁਝ ਹੀ ਮਿੰਟਾਂ ‘ਚ ਫੜ ਲਿਆ ਗਿਆ। ਅੱਜ ਪੁਲਿਸ ਵੱਲੋਂ ਸੰਦੀਪ ਸਿੰਘ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਜਾ ਸਕਦੀ ਹੈ।























