ਕਾਂਗਰਸੀਆਂ ਨੂੰ ਦਿੱਤੀ ਖੁੱਲੀ ਚੁਣੌਤੀ, ਕਿਹਾ ਪਹਿਲੇ 10 ਹਜ਼ਾਰ ਸਿੱਖਾਂ ਦੀ ਲਾਸ਼ਾਂ ਦਾ ਹਿਸਾਬ ਦੇਵੇ ਕਾਂਗਰਸ
ਸਮੁੱਚਾ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਦੇ ਨਾਲ
ਚੰਡੀਗੜ, 18 ਜੁਲਾਈ (ਵਿਸ਼ਵ ਵਾਰਤਾ)- ਤਖ਼ਤ ਪਟਨਾ ਸਾਹਿਬ ਬੋਰਡ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੱਥੇਦਾਰ ਅਵਤਾਰ ਸਿੰਘ ਹਿੱਤ ਨੇ ਡੇਰਾ ਸੱਚਾ ਸੌਦਾ ਮੁੱਖੀ ਦੇ ਚੇਲੇ ਨਾਲ ਸ. ਸੁਖਬੀਰ ਸਿੰਘ ਬਾਦਲ ਦਾ ਨਾਂ ਜੋੜੇ ਜਾਣ ‘ਤੇ ਕਾਂਗਰਸੀਆਂ ਨੂੰ ਖੁੱਲੀ ਚੁਣੌਤੀ ਦਿੱਤੀ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਹੱਥ ਹਜਾਰ ਸਿੱਖਾਂ ਦੇ ਲਹੂ ਤੋਂ ਰੰਗੇ ਹਨ, 36 ਸਾਲ ਹੋ ਗਏ ਹਨ ਅੱਜੇ ਤੱਕ ਉਸ ਦਾ ਹਿਸਾਬ ਤਾਂ ਇਹਨਾ ਦਿੱਤਾ ਨਹੀਂ ਇਸ ਦੇ ਉਲਟ ਸ. ਸੁਖਬੀਰ ਸਿੰਘ ਬਾਦਲ ਵਰਗੇ ਨੇਕ ਇਨਸਾਨ ‘ਤੇ ਬੇਬੁਨਿਆਦ ਦੋਸ਼ ਕਾਂਗਰਸੀ ਆਗੂਆਂ ਵੱਲੋਂ ਲਾਏ ਜਾ ਰਹੇ ਹਨ ਜੋ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਣਗੇ।
ਸ. ਹਿੱਤ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਉਹ ਗੁਰਮੁਖ ਪਰਿਵਾਰ ਹਨ ਜੋ ਆਪਣੇ ਦਿਨ ਦੀ ਆਰੰਭਤਾ ਗੁਰੂ ਸਾਹਿਬ ਦੀ ਬਾਣੀ ਨਾਲ ਕਰਦੇ ਹਨ ਅਤੇ 24 ਘੰਟੇ ਉਨ੍ਹਾਂ ਦੇ ਨਿਵਾਸ ‘ਤੇ ਗੁਰਬਾਣੀ ਕੀਰਤਨ ਚੱਲਦਾ ਹੈ ਅਜਿਹੇ ਨੇਕ ਪਰਿਵਾਰ ‘ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਕਾਂਗਰਸੀ ਆਗੂਆਂ ਵੱਲੋਂ ਲਾਏ ਜਾ ਰਹੇ ਹਨ, ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਉਸ ਚੌਲੇ ਨੂੰ ਜਿਸ ਨੂੰ ਪਾ ਕੇ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਸੀ ਉਸ ਦਾ ਸਬੰਧ ਸ. ਬਾਦਲ ‘ਤੇ ਲਗਾਇਆ ਜਾ ਰਿਹਾ ਹੈ ਇਹ ਬੜੇ ਹੀ ਦੁੱਖ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਰਾਜਨੀਤੀ ਕਰੇ ਸਾਨੂੰ ਕੋਈ ਗੁਰੇਜ਼ ਨਹੀਂ ਪਰ ਸਾਡੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਜੇਕਰ ਇਸ ਤਰ੍ਹਾਂ ਦੇ ਬੇਬੁਨਿਆਦ ਦੋਸ਼ ਲਗਾਉਣ ਦਾ ਉਨ੍ਹਾਂ ਨੂੰ ਕੋਈ ਹੱਕ ਨਹੀਂ ਹੈ।
ਜੱਥੇਦਾਰ ਹਿੱਤ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਬਾਦਲ ਪਰਿਵਾਰ ‘ਤੇ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਲਗਾਏ ਗਏ ਪਰ ਅੱਜ 3 ਸਾਲ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਨੂੰ ਹੋ ਗਏ ਦੋਸ਼ ਸਾਬਤ ਨਹੀਂ ਕਰ ਸਕੇ। ਜਲਦ ਹੀ ਪੰਜਾਬ ਦੀ ਜਨਤਾ ਇਨ੍ਹਾਂ ਨੂੰ ਸਬਕ ਸਿਖਾਏਗੀ ਕਿਉਂਕਿ ਅੱਜ ਜਨਤਾ ਨੂੰ ਪਛਤਾਵਾ ਹੋ ਰਿਹਾ ਹੈ ਅਤੇ ਉਸ ਨੂੰ ਸਮਝ ਆ ਚੁਕੀ ਹੈ ਕਿ ਪੰਜਾਬ ਦਾ ਵਿਕਾਸ ਅਤੇ ਖੁਸ਼ਹਾਲੀ ਸਿਰਫ਼ ਅਕਾਲੀ ਦਲ ਹੀ ਕਰ ਸਕਦਾ ਹੈ ਜੋ ਸ਼ਹੀਦਾਂ ਦੀ ਜੱਥੇਬੰਦੀ ਹੈ ਅਤੇ 100 ਵਰ੍ਹੇ ਪਾਰਟੀ ਆਪਣੇ ਪੂਰੇ ਕਰਨ ਜਾ ਰਹੀ ਹੈ। ਦੂਜੇ ਪਾਸੇ ਕਾਂਗਰਸ ਸਮੇਤ ਹੋਰਨਾ ਪਾਰਟੀਆਂ ਦਾ ਮਕਸਦ ਸਿਰਫ਼ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਦੀ ਸੱਤਾ ‘ਤੇ ਕਬਜ਼ਾ ਕਰਨ ਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਸੁਨੀਲ ਜਾਖੜ ਹੈ ਜਿਸ ਦੇ ਪਿਤਾ ਨੇ ਸਿੱਖਾਂ ਨੂੰ ਸਮਾਪਤ ਕਰਨ ਦੀ ਗੱਲ ਕਹੀ ਸੀ। ਜੱਥੇਦਾਰ ਹਿੱਤ ਨੇ ਕਿਹਾ ਕਿ ਸਾਡੇ ਜ਼ਖਮ ਅੱਜ ਵੀ ਹਰੇ ਹਨ ਕਾਂਗਰਸੀ ਨੇਤਾ ਉਸ ਨੂੰ ਛੇੜਨ ਦੀ ਕੋਸ਼ਿਸ਼ ਨਾ ਕਰਨ
ਜੱਥੇਦਾਰ ਹਿੱਤ ਨੇ ਕਿਹਾ ਕਿ ਸਮੁੱਚਾ ਅਕਾਲੀ ਦਲ ਮਜਬੂਤ ਥੰਮ ਵਾਂਗ ਸ. ਸੁਖਬੀਰ ਸਿੰਘ ਬਾਦਲ ਨਾਲ ਖੜਿਆ ਹੈ ਅਤੇ ਜੇਕਰ ਜਾਖੜ ਵਰਗੇ ਕਿਸੇ ਵੀ ਕਾਂਗਰਸੀ ਨੇ ਟਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਤਹਿਸ ਨਹਿਸ ਹੋ ਜਾਵੇਗਾ।
ਲੋਕ ਸਭਾ ਚੋਣਾਂ 2024- ਕਾਂਗਰਸ ਪਾਰਟੀ ਅੱਜ ਜਾਰੀ ਕਰ ਸਕਦੀ ਹੈ ਪੰਜਾਬ ਵਿੱਚ ਉਮੀਦਵਾਰਾਂ ਦੀ ਪਹਿਲੀ ਸੂਚੀ
ਪੜ੍ਹੋ ਕਿਹੜੇ ਆਗੂ ਨੇ ਕਿਸ ਸੀਟ ਤੋਂ ਠੋਕਿਆ ਦਾਅਵਾ ਅਤੇ ਕਿਸਦੀ ਕੱਟੀ ਜਾਣੀ ਹੈ ਟਿਕਟ ਚੰਡੀਗੜ੍ਹ, 13 ਅਪ੍ਰੈਲ(ਵਿਸ਼ਵ...