ਚੰਡੀਗੜ, 17 ਸਤੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਰਤੀ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਦੇ ਦੇਹਾਂਤ ਉੱਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਦੇਸ਼ ਨੇ ਇੱਕ ਅਜਿਹਾ ਬਹਾਦਰ ਸਪੁੱਤਰ ਖੋ ਦਿੱਤਾ, ਜਿਸ ਨੇ ਬੇਮਿਸਾਲ ਬਹਾਦਰੀ ਅਤੇ ਸਾਹਸ ਨਾਲ ਮੁਲਕ ਦੀ ਪ੍ਰਭੂਸੱਤਾ ਦੀ ਰਾਖੀ ਕੀਤੀ ਸੀ। ਭਾਰਤੀ ਹਵਾਈ ਫੌਜ ਦੇ ਮਾਰਸ਼ਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦੁਨੀਆਂ ਭਰ ਦੇ ਪੰਜਾਬੀ ਇਸ ਦੁੱਖ ਦੀ ਘੜੀ ਵਿਚ ਉਹਨਾਂ ਨਾਲ ਖੜ•ੇ ਹਨ। ਉਹਨਾਂ ਕਿਹਾ ਕਿ 1965 ਵਿਚ ਏਅਰ ਮਾਰਸ਼ਲ ਦੁਆਰਾ ਦਿਖਾਈ ਬਹਾਦਰੀ ਅਤੇ ਭਾਰਤੀ ਹਵਾਈ ਫੌਜ ਨੂੰ ਇੱਕ ਆਧੁਨਿਕ ਲੜਾਕੂ ਫੌਜ ਬਣਾਉਣ ਵਿਚ ਪਾਏ ਉਹਨਾਂ ਦੇ ਯੋਗਦਾਨ ਨੂੰ ਰਹਿੰਦੀ ਦੁਨੀਆਂ ਤੀਕ ਯਾਦ ਕੀਤਾ ਜਾਵੇਗਾ।
ਪਿੰਡ ਜਮਸੇਰ ਖ਼ਾਸ ਸਮੇਤ ਖੇੜਾ,ਨਾਨਕ ਪਿੰਡੀ ਅਤੇ ਦਵਾਲੀ ਦੀਆਂ ਗ੍ਰਾਮ ਪੰਚਾਇਤਾਂ ਹੋਈਆਂ ਕਾਂਗਰਸ ਚ ਸ਼ਾਮਲ
ਜਲੰਧਰ 7 ਮਈ( ਵਿਸ਼ਵ ਵਾਰਤਾ)-ਜਲੰਧਰ ਦੇ ਵਿੱਚ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਨੂੰ ਉਦੋਂ ਵੱਡਾ ਬਲ ਮਿਲਿਆ ਜਦੋਂ ਪਿੰਡ ਜਮਸੇਰ...