ਚੰਡੀਗੜ੍ਹ, 5 ਜੁਲਾਈ (ਵਿਸ਼ਵ ਵਾਰਤਾ)-‘ਆਪ’ ਵਿਧਾਇਕ ਅਮਨ ਅਰੋੜਾ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਹਰੀਕੇ ਪੱਤਣ ‘ਚ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕਰਵਾਈ ਗਈ ‘ਜਲ ਬੱਸ’ ਨੂੰ ਘਾਟੇ ਦਾ ਸੌਦਾ ਦੱਸਣ ਅਤੇ ਨਿਲਾਮ ਕਰਨ ਦੇ ਫ਼ੈਸਲੇ ਨੂੰ ਦਰੁਸਤ ਕਰਾਰ ਦਿੰਦੇ ਹੋਏ ਕਿਹਾ ਕਿ ਉਹ (ਅਮਨ ਅਰੋੜਾ) ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਕਹਿੰਦੀ ਆ ਰਹੀ ਹੈ ਕਿ ‘ਜਲ ਬੱਸ’ ਦਾ ਪ੍ਰੋਜੈਕਟ ਸੁਖਬੀਰ ਸਿੰਘ ਬਾਦਲ ਦੇ ਮੂੰਹੋਂ ਨਿਕਲੇ ਇੱਕ ‘ਜੁਮਲੇ’ ਨੂੰ ਪੁਗਾਉਣ ਦੀ ਜ਼ਿੱਦ ਵਾਲਾ ਪ੍ਰੋਜੈਕਟ ਹੈ।
‘ਆਪ’ ਵੱਲੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਮੰਗ ਕੀਤੀ ਕਿ ਪੰਜਾਬ ਦੇ ਖ਼ਜ਼ਾਨੇ ‘ਤੇ ਕਰੋੜਾਂ ਰੁਪਏ ਦਾ ਬੇਵਜ੍ਹਾ ਬੋਝ ਪਾਉਣ ਲਈ ਮੁੱਖ ਜ਼ਿੰਮੇਵਾਰ ਸੁਖਬੀਰ ਸਿੰਘ ਬਾਦਲ ਕੋਲੋਂ ਇਸ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਫ਼ਰਜ਼ ਦੀ ਪੂਰਤੀ ਕੇਵਲ ‘ਜਲ ਬੱਸ’ ਨਿਲਾਮ ਕਰਾਉਣ ਤੱਕ ਨਹੀਂ ਸਗੋਂ ਸੁਖਬੀਰ ਸਿੰਘ ਬਾਦਲ ਕੋਲੋਂ ਸਰਕਾਰੀ ਖ਼ਜ਼ਾਨੇ ਨੂੰ ਹੋਏ ਵਿੱਤੀ ਨੁਕਸਾਨ ਦੀ ਪੂਰਤੀ ਨਾਲ ਹੋਵੇਗੀ।
ਸਾਬਕਾ ਫ਼ੌਜੀਆਂ ਨੇ ਕਿਹਾ ਚੰਨੀ ਪ੍ਰਤੀ ਦੀਆਂ ਫ਼ੌਜੀਆਂ ਪ੍ਰਤੀ ਭਾਵਨਾਵਾਂ ਤੇ ਉੱਨਾਂ ਨੂੰ ਕੋਈ ਸ਼ੱਕ ਤੇ ਰੋਸ ਨਹੀਂ
ਪੁਲਵਾਮਾ ਤੇ ਪੁੰਛ ਵਿੱਚ ਫੌਜ ਤੇ ਹਮਲਾ ਕਰਨ ਵਾਲੇ ਕੋਣ ਹਨ-ਚਰਨਜੀਤ ਚੰਨੀ ਜਲੰਧਰ-ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ...