ਮਾਈਨਿੰਗ ਮੰਤਰੀ ਦਾ ਦਾਅਵਾ-ਪੰਜਾਬ ਵਿੱਚੋਂ ਖਤਮ ਹੋਈ ਨਾਜਾਇਜ਼ ਮਾਈਨਿੰਗ
ਸੁਖਪਾਲ ਖਹਿਰਾ ਨੇ ਮੰਤਰੀ ਦੇ ਆਪਣੇ ਹਲਕੇ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਵੀਡੀਓ ਕੀਤੀ ਸ਼ੇਅਰ
ਤੁਸੀਂ ਵੀ ਦੇਖੋ ਵੀਡੀਓ
ਚੰਡੀਗੜ੍ਹ,28 ਮਈ(ਵਿਸ਼ਵ ਵਾਰਤਾ)- ਪੰਜਾਬ ਦੇ ਮਾਈਨਿੰਗ ਮੰਤਰੀ ਅਤੇ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸਵੇਰੇ ਕੀਤੇ ਗਏ ਪੰਜਾਬ ਵਿੱਚੋਂ ਨਾਜਾਇਜ਼ ਮਾਈਨਿੰਗ ਬਿਲਕੁਲ ਖਤਮ ਕਰਨ ਦੇ ਦਾਅਵੇ ਤੇ ਵੱਡਾ ਬਿਆਨ ਦਿੰਦੇ ਹੋਏ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਆਨੰਦਰਪੁਰ ਸਾਹਿਬ ਹਲਕੇ ਦੇ ਹੀ ਪਿੰਡ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਵੀਡੀਓ ਸ਼ੇਅਰ ਕਰਦਿਆਂ ਮੰਤਰੀ ਤੇ ਨਿਸ਼ਾਨਾ ਸਾਧਿਆ ਹੈ।
ਉਹਨਾਂ ਨੇ ਨਾਲ ਹੀ ਹਰਜੋਤ ਬੈਂਸ ਨੂੰ ਪੁੱਛਿਆ ਹੈ ਕਿ ਕਿਸਨੇ ਮਾਫੀਆ ਨੂੰ 31 ਫੁੱਟ ਖੁਦਾਈ ਕਰਨ ਦੀ ਇਜ਼ਾਜ਼ਤ ਦਿੱਤੀ ਹੈ।
Who says illegal mining has been stopped in Punjab! Please watch this link https://t.co/LgQZuRnHzD and ask @harjotbains who has given this mafia to dig 31 feet in the name of de silting in his constituency Anandpur Sahib? -khaira
— Sukhpal Singh Khaira (@SukhpalKhaira) May 28, 2022
ਹੁਣ ਹੋਵੇਗਾ ਇਨਸਾਫ ਕਿਉਂਕਿ ਹੁਣ ਹੈ ਇਮਾਨਦਾਰ 'ਆਪ' ਸਰਕਾਰ।
ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਲੀਗਲ ਮਾਈਨਿੰਗ ਪਹੁੰਚੀ 1 ਲੱਖ ਮੀਟ੍ਰਿਕ ਟਨ ਤੋਂ ਪਾਰ।
ਪਿਛਲੀਆਂ ਸਰਕਾਰਾਂ ਦੌਰਾਨ ਹੁੰਦੀ ਸੀ ਸਿਰਫ਼ 35 ਤੋਂ 40 ਹਜ਼ਾਰ ਮੀਟ੍ਰਿਕ ਟਨ ਮਾਈਨਿੰਗ: ਕੈਬਨਿਟ ਮੰਤਰੀ ਹਰਜੋਤ ਬੈਂਸ pic.twitter.com/LRTVqwUN7L
— AAP Punjab (@AAPPunjab) May 28, 2022