ਮਾਈਨਿੰਗ ਮੰਤਰੀ ਦਾ ਦਾਅਵਾ-ਪੰਜਾਬ ਵਿੱਚੋਂ ਖਤਮ ਹੋਈ ਨਾਜਾਇਜ਼ ਮਾਈਨਿੰਗ
ਸੁਖਪਾਲ ਖਹਿਰਾ ਨੇ ਮੰਤਰੀ ਦੇ ਆਪਣੇ ਹਲਕੇ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਵੀਡੀਓ ਕੀਤੀ ਸ਼ੇਅਰ
ਤੁਸੀਂ ਵੀ ਦੇਖੋ ਵੀਡੀਓ
ਚੰਡੀਗੜ੍ਹ,28 ਮਈ(ਵਿਸ਼ਵ ਵਾਰਤਾ)- ਪੰਜਾਬ ਦੇ ਮਾਈਨਿੰਗ ਮੰਤਰੀ ਅਤੇ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸਵੇਰੇ ਕੀਤੇ ਗਏ ਪੰਜਾਬ ਵਿੱਚੋਂ ਨਾਜਾਇਜ਼ ਮਾਈਨਿੰਗ ਬਿਲਕੁਲ ਖਤਮ ਕਰਨ ਦੇ ਦਾਅਵੇ ਤੇ ਵੱਡਾ ਬਿਆਨ ਦਿੰਦੇ ਹੋਏ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਆਨੰਦਰਪੁਰ ਸਾਹਿਬ ਹਲਕੇ ਦੇ ਹੀ ਪਿੰਡ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਵੀਡੀਓ ਸ਼ੇਅਰ ਕਰਦਿਆਂ ਮੰਤਰੀ ਤੇ ਨਿਸ਼ਾਨਾ ਸਾਧਿਆ ਹੈ।
ਉਹਨਾਂ ਨੇ ਨਾਲ ਹੀ ਹਰਜੋਤ ਬੈਂਸ ਨੂੰ ਪੁੱਛਿਆ ਹੈ ਕਿ ਕਿਸਨੇ ਮਾਫੀਆ ਨੂੰ 31 ਫੁੱਟ ਖੁਦਾਈ ਕਰਨ ਦੀ ਇਜ਼ਾਜ਼ਤ ਦਿੱਤੀ ਹੈ।
https://twitter.com/SukhpalKhaira/status/1530463066143330304?s=20&t=Mj6-ZOrm8sqYfOygn2XBSQ
https://twitter.com/AAPPunjab/status/1530429627969155072?s=20&t=WOZ0qVfrli0W_sQ3TLCWyQ