ਸੀ.ਪੀ.ਆਈ. ( ਐਮ. ) ਜ਼ਿਲ੍ਹਾ ਜਲੰਧਰ ਕਪੂਰਥਲਾ ਦੀਆਂ ਤਹਿਸੀਲ ਜਥੇਬੰਦਕ ਕਾਨਫ਼ਰੰਸਾਂ ਫਗਵਾੜਾ ਤੋਂ ਸ਼ੁਰੂ
ਕਾਮਰੇਡ ਪ੍ਰਵੀਨ ਕੁਮਾਰ ਤਹਿਸੀਲ ਕਮੇਟੀ ਫਗਵਾੜਾ ਦੇ ਸਕੱਤਰ ਚੁਣੇ ਗਏ
ਜਲੰਦਰ,5 ਜੁਲਾਈ (ਵਿਸ਼ਵ ਵਾਰਤਾ/ਅਸ਼ਵਨੀ ਠਾਕੁਰ) -ਸੀ.ਪੀ.ਆਈ. ( ਐਮ. ) ਜ਼ਿਲ੍ਹਾ ਜਲੰਧਰ – ਕਪੂਰਥਲਾ ਦੇ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਅੱਜ ਇਥੋਂ ਜਾਰੀ ਕੀਤੇ ਗਏ ਇਕ ਪ੍ਰੈਸ ਨੋਟ ਵਿੱਚ ਦੱਸਿਆ ਕਿ ਸੀ.ਪੀ.ਆਈ. ( ਐਮ. ) ਜ਼ਿਲ੍ਹਾ ਜਲੰਧਰ – ਕਪੂਰਥਲਾ ਦੀਆਂ ਤਹਿਸੀਲ ਜਥੇਬੰਦਕ ਕਾਨਫ਼ਰੰਸਾਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ । ਅੱਜ ਫਗਵਾੜਾ ਤਹਿਸੀਲ ਦੀ ਕਾਨਫ਼ਰੰਸ ਕਾਮਰੇਡ ਬਲਵੀਰ ਸਿੰਘ ਮੇਹਟਾਂ ਅਤੇ ਕਾਮਰੇਡ ਦਰਸ਼ਨ ਸਿੰਘ ਫਗਵਾੜਾ ਦੀ ਪ੍ਰਧਾਨਗੀ ਹੇਠ ਨਜ਼ਦੀਕੀ ਪਿੰਡ ਨੰਗਲ ਮੁਹੱਲਾ ਗੋਬਿੰਦਪੁਰਾ ਵਿਖੇ ਕੀਤੀ ਗਈ । ਕਿਸਾਨ ਆਗੂ ਅਤੇ ਸੀ.ਪੀ.ਆਈ. ( ਐਮ. ) ਦੇ ਜ਼ਿਲ੍ਹਾ ਕਮੇਟੀ ਮੈਂਬਰ ਕਾਮਰੇਡ ਲਛਮਣ ਸਿੰਘ ਜੌਹਲ ਵੱਲੋਂ ਕਿਸਾਨ ਸੰਘਰਸ਼ ਦੇ ਸ਼ਹੀਦ ਕਿਸਾਨਾਂ ਅਤੇ ਪਾਰਟੀ ਦੇ ਵਿਛੜੇ ਆਗੂਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ । ਕਾਨਫਰੰਸ ਦਾ ਉਦਘਾਟਨ ਕਾਮਰੇਡ ਦਿਆਲ ਸਿੰਘ ਢੰਡਾ ਵੱਲੋਂ ਕੀਤਾ ਗਿਆ । ਤਹਿਸੀਲ ਸਕੱਤਰ ਪ੍ਰਵੀਨ ਕੁਮਾਰ ਫਗਵਾੜਾ ਵਲੋਂ ਪਿਛਲੇ ਪਾਰਟੀ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ । ਇਸ ਮੌਕੇ ਵੱਖ – ਵੱਖ ਬਰਾਂਚਾਂ ਵੱਲੋਂ ਚੁਣੇ ਗਏ 50 ਡੈਲੀਗੇਟ ਅਤੇ ਅਬਜ਼ਰਵਰ ਹਾਜ਼ਰ ਸਨ । ਰਿਪੋਰਟ ਤੇ ਹੋਈ ਬਹਿਸ ਵਿੱਚ ਡੈਲੀਗੇਟ ਸਾਥੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਭਾਗ ਲਿਆ ਗਿਆ । ਬਹਿਸ ਵਿੱਚ ਆਏ ਪ੍ਰਸ਼ਨਾਂ ਦੇ ਜਵਾਬ ਸਾਥੀ ਪ੍ਰਵੀਨ ਕੁਮਾਰ ਵੱਲੋਂ ਦਿੱਤੇ ਗਏ । ਇਹ ਵੀ ਫ਼ੈਸਲਾ ਕੀਤਾ ਗਿਆ ਕਿ ਫਗਵਾੜਾ ਸ਼ਹਿਰ ਵਿਖੇ ਪਾਰਟੀ ਦਫਤਰ ਜਲਦੀ ਚਾਲੂ ਕੀਤਾ ਜਾਵੇਗਾ । ਕਾਮਰੇਡ ਮੇਲਾ ਸਿੰਘ ਰੁੜਕਾ ਜ਼ਿਲ੍ਹਾ ਕਮੇਟੀ ਮੈਂਬਰ ਵੱਲੋਂ ਤਹਿਸੀਲ ਕਮੇਟੀ ਫਗਵਾੜਾ ਦੀ ਚੋਣ ਲਈ 13 ਮੈਂਬਰੀ ਪੈਨਲ ਪੇਸ਼ ਕੀਤਾ ਗਿਆ ਜਿਸ ਨੂੰ ਡੈਲੀਗੇਟਾਂ ਵਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਤਹਿਸੀਲ ਕਮੇਟੀ ਵੱਲੋਂ ਕਾਮਰੇਡ ਪਰਵੀਨ ਕੁਮਾਰ ਨੂੰ ਦੁਬਾਰਾ ਸਰਬਸੰਮਤੀ ਨਾਲ ਤਹਿਸੀਲ ਸਕੱਤਰ ਚੁਣ ਲਿਆ ਗਿਆ। 28 ਅਗਸਤ ਨੂੰ ਜ਼ਿਲ੍ਹਾ ਜਥੇਬੰਦਕ ਕਾਨਫ਼ਰੰਸ ਵਿੱਚ ਭਾਗ ਲੈਣ ਲਈ 5 ਡੈਲੀਗੇਟ ਅਤੇ 4 ਅਬਜ਼ਰਵਰ ਸਾਥੀਆਂ ਦੀ ਚੋਣ ਕੀਤੀ ਗਈ । ਇਹ ਜ਼ਿਲ੍ਹਾ ਕਾਨਫ਼ਰੰਸ ਨੂਰਮਹਿਲ ਵਿਖੇ ਕੀਤੀ ਜਾ ਰਹੀ ਹੈ । ਜਿਲ੍ਹਾ ਸਕੱਤਰੇਤ ਮੈਂਬਰ ਮਾਸਟਰ ਪ੍ਰਸ਼ੋਤਮ ਬਿਲਗਾ ਵੱਲੋਂ ਸੰਬੋਧਨ ਕਰਦੇ ਹੋਏ ਗਿਆ ਕਿਹਾ ਕਿ ਜਿਲ੍ਹੇ ਅੰਦਰ ਅਗਲੀ ਤਹਿਸੀਲ ਫਿਲੌਰ ਦੀ ਜਥੇਬੰਦਕ ਕਾਨਫਰੰਸ 11 ਜੁਲਾਈ ਐਤਵਾਰ ਨੂੰ ਬਿਲਗਾ ਵਿਖੇ ਹੋਵੇਗੀ । ਮਾਸਟਰ ਮੂਲ ਚੰਦ ਸਰਹਾਲੀ ਵੱਲੋਂ ਕਾਨਫਰੰਸ ਵਿੱਚ ਹਾਜ਼ਰ ਪਾਰਟੀ ਸਾਥੀਆਂ ਅਤੇ ਸਹਿਯੋਗ ਲਈ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ । ਪਾਰਟੀ ਜਥੇਬੰਦੀ ਅਤੇ ਜਨਤਕ ਜਥੇਬੰਦੀਆਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਗਿਆ। ਕਾਮਰੇਡ ਇੰਦਰਜੀਤ ਸਿੰਘ ਜੰਗੀ , ਗੁਰਮੇਲ ਸਿੰਘ ਗੇਲਾ , ਹਰਮੇਸ਼ ਸਰਹਾਲੀ , ਸਤਪਾਲ , ਰੂਪਲਾਲ ਨੰਗਲ ਅਤੇ ਹੋਰ ਆਗੂ ਇਸ ਮੌਕੇ ਤੇ ਹਾਜ਼ਰ ਸਨ ।