ਸੀ.ਐਮ ਊਧਵ ਠਾਕਰੇ ਦਾ ਬੀਜੇਪੀ ਤੇ ਨਿਸ਼ਾਨਾ
ਦਿੱਲੀ, 14 ਦਸੰਬਰ(ਵਿਸ਼ਵ ਵਾਰਤਾ)- ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਸਾਨ ਅੰਦੋਲਨ ਦੇ ਮੁੱਦੇ ਤੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਉਤੇ ਨਿਸ਼ਾਨਾ ਬਿੰਨਿਆ ਹੈ। ਠਾਕਰੇ ਨੇ ਕਿਹਾ ਕਿ “ਕਿਸਾਨ ਇਸ ਤਰ੍ਹਾਂ ਸਰਦੀ ਦੇ ਮੌਸਮ ਵਿੱਚ ਦਿਨ-ਰਾਤ ਸੜਕ ਤੇ ਬਿਤਾ ਰਹੇ ਹਨ। ਬੀਜੇਪੀ ਦੇ ਨੇਤਾਵਾਂ ਨੂੰ ਮਿਲ ਕੇ ਇਹ ਤੈਅ ਕਰਨਾ ਚਾਹੀਦਾ ਹੈ ਕਿ ਉਹ ਕੌਣ ਕਿਸਾਨ ਹਨ, ਪਾਕਿਸਤਾਨੀ ਹਨ ਜਾਂ ਚੀਨ ਤੋਂ ਆਏ ਹਨ? ਤੁਹਾਨੂੰ ਇਹ ਗੱਲ ਸਮਝਾਉਣ ਦੀ ਜ਼ਰੂਰਤ ਹੈ ਕਿ ਤੁਸੀਂ ਆਪਣੇ ਕਿਸਾਨਾਂ ਨਾਲ ਅਨਿਆਏ ਕਰ ਰਹੇ ਹੋ ਅਤੇ ਤੁਸੀਂ ਉਹਨਾਂ ਨੂੰ ਰਾਸ਼ਟਰ ਵਿਰੋਧੀ ਕਹਿੰਦੇ ਹੋ?ਇਹ ਸਾਡੀ ਸੰਸਕ੍ਰਿਤੀ ਨਹੀਂ ਹੈ। ਸਾਡੇ ਕਿਸਾਨਾਂ ਨਾਲ ਗੱਲ ਕਰਨ ਦੀ ਬਜਾਏ ਬੀਜੇਪੀ ਉਹਨਾਂ ਨੂੰ ਪਾਕਿਸਤਾਨੀ, ਰਾਸ਼ਟਰ ਵਿਰੋਧੀ ਕਹਿ ਰਹੀ ਹੈ। ਇਹ ਉਹ ਲੋਕ(ਬੀਜੇਪੀ)ਹਨ ਜੋ ਪਾਕਿਸਤਾਨ ਤੋਂ ਚੀਨੀ ਅਤੇ ਪਿਆਜ਼ ਲਿਆ ਰਹੇ ਹਨ , ਅਤੇ ਹੁਣ ਉਹੀ ਪਾਕਿਸਤਾਨ ਤੋਂ ਕਿਸਾਨ ਵੀ ਲਿਆ ਰਹੇ ਹਨ?”