ਸੀਨੀਅਰ ਪੱਤਰਕਾਰ ਸਰਬਜੀਤ ਧਾਲੀਵਾਲ ਨੂੰ ਸਦਮਾ
ਸੁਹਰੇ ਸਾਹਿਬ ਦਾ ਹੋਇਆ ਦੇਹਾਂਤ
ਮਾਨਸਾ : 10 ਅਗਸਤ(ਵਿਸ਼ਵ ਵਾਰਤਾ) ਸੀਨੀਅਰ ਪੱਤਰਕਾਰ ਸਰਬਜੀਤ ਧਾਲੀਵਾਲ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਿਆ, ਜਦੋਂ ਉਨ੍ਹਾਂ ਦੇ ਸੁਹਰਾ ਸਾਹਿਬ ਸ੍ਰੀ ਗੁਰਤੇਜ ਸਿੰਘ ਸਿੱਧੂ (90) ਦਾ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਸੁਪਤਨੀ, ਦੋ ਧੀਆਂ, ਇੱਕ ਸਪੁੱਤਰ, ਦੋਹਤੇ-ਦੋਹਤੀਆਂ ਅਤੇ ਪੋਤੇ- ਪੋਤੀਆਂ ਦਾ ਵੱਡਾ ਭਰਿਆ ਬਗ਼ੀਚਾ ਛੱਡ ਗਏ ਹਨ। ਉਹ ਪਿੰਡ ਫਫੜੇ ਭਾਈਕੇ ਦੇ ਸਾਬਕਾ ਸਰਪੰਚ ਰਹੇ ਹਨ ਅਤੇ ਪਿੰਡਾਂ ਦੀਆਂ ਧੀਆਂ ਨੂੰ ਪੜਾਉਣ ਸਮੇਤ ਦਰਖ਼ਤ ਲਾਉਣ,ਲਿਵਾਉਣ ਦੇ ਹਮੇਸ਼ਾ ਵੱਡੇ ਮੁਦੱਈ ਰਹੇ ਹਨ। ਉਨ੍ਹਾਂ ਨਮਿੱਤ ਅੰਤਿਮ ਅਰਦਾਸ ਪਿੰਡ ਫਫੜੇ ਭਾਈਕੇ ਵਿਖੇ 15 ਅਗਸਤ, ਦਿਨ ਐਤਵਾਰ, ਨੂੰ ਗੁਰਦੁਆਰਾ ਭਾਈ ਬਹਿਲੋ ਵਿਖੇ ਹੋਵੇਗੀ।